ਆਸਟ੍ਰੇਲੀਆ ''ਚ ਗਾਇਕ ਬੱਬੂ ਮਾਨ ਦੇ ਹੋਣ ਲੱਗੇ ਚਰਚੇ

Friday, Nov 22, 2024 - 04:32 PM (IST)

ਆਸਟ੍ਰੇਲੀਆ ''ਚ ਗਾਇਕ ਬੱਬੂ ਮਾਨ ਦੇ ਹੋਣ ਲੱਗੇ ਚਰਚੇ

ਮੁੰਬਈ (ਬਿਊਰੋ) : ਹਾਲ ਹੀ 'ਚ ਰਿਲੀਜ਼ ਹੋਈ ਪੰਜਾਬੀ ਫ਼ਿਲਮ 'ਸੁੱਚਾ ਸੂਰਮਾ' ਦੀ ਅਪਾਰ ਸਫ਼ਲਤਾ ਨਾਲ ਅਦਾਕਾਰ ਅਤੇ ਗਾਇਕ ਬੱਬੂ ਮਾਨ ਅੱਜਕੱਲ੍ਹ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜੋ ਅਪਣੀ ਆਉਣ ਵਾਲੀ ਪੰਜਾਬੀ ਫ਼ਿਲਮ 'ਸ਼ੌਂਕੀ ਸਰਦਾਰ' ਲਈ ਆਸਟ੍ਰੇਲੀਆ ਪੁੱਜ ਚੁੱਕੇ ਹਨ। ਇਸ ਬਹੁ-ਚਰਚਿਤ ਫ਼ਿਲਮ ਦਾ ਦੂਸਰਾ ਸ਼ੈਡਿਊਲ ਆਸਟ੍ਰੇਲੀਆ ਉੱਥੇ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਚੁੱਕਾ ਹੈ।

ਇਹ ਵੀ ਪੜ੍ਹੋ- ਪੰਜਾਬੀ ਗਾਇਕਾ ਦੇ ਪਿਤਾ ਦਾ ਹੋਇਆ ਦਿਹਾਂਤ, ਸਾਂਝੀ ਕੀਤੀ ਪੋਸਟ

'ਬੋਸ ਮਿਊਜ਼ਿਕਲ ਰਿਕਾਰਡਸ' ਅਤੇ '751 ਫਿਲਮਜ਼' ਦੇ ਬੈਨਰ ਹੇਠ ਪੇਸ਼ ਕੀਤੀ ਜਾ ਰਹੀ ਉਕਤ ਫ਼ਿਲਮ ਦਾ ਲੇਖਨ ਅਤੇ ਨਿਰਦੇਸ਼ਨ ਧੀਰਜ ਕੇਦਾਰਨਾਥ ਰਤਨ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਸੁਪਰ ਡੁਪਰ ਹਿੱਟ ਅਤੇ ਚਰਚਿਤ ਫ਼ਿਲਮਾਂ ਦਾ ਵੀ ਲੇਖਨ ਅਤੇ ਨਿਰਦੇਸ਼ਨ ਕਰ ਚੁੱਕੇ ਹਨ। ਐਕਸ਼ਨ-ਡਰਾਮਾ ਕਹਾਣੀਸਾਰ ਅਧਾਰਿਤ ਉਕਤ ਫ਼ਿਲਮ 'ਚ ਬੱਬੂ ਮਾਨ, ਗੂਰੂ ਰੰਧਾਵਾ ਅਤੇ ਗੁੱਗੂ ਗਿੱਲ ਲੀਡਿੰਗ ਭੂਮਿਕਾਵਾਂ ਅਦਾ ਕਰ ਰਹੇ ਹਨ, ਜਿੰਨ੍ਹਾਂ ਨਾਲ ਇਸ ਬਿੱਗ ਸੈਟਅੱਪ ਫ਼ਿਲਮ ਦਾ ਖਾਸ ਆਕਰਸ਼ਨ ਹੋਵੇਗੀ ਬਾਲੀਵੁੱਡ ਅਦਾਕਾਰਾ ਨਿਮਰਤ ਕੌਰ ਆਹਲੂਵਾਲੀਆ, ਜੋ 'ਛੋਟੀ ਸਰਦਾਰਨੀ' ਤੋਂ ਇਲਾਵਾ 'ਬਿੱਗ ਬੌਸ ਸੀਜ਼ਨ 16' ਦਾ ਵੀ ਸ਼ਾਨਦਾਰ ਹਿੱਸਾ ਰਹੀ ਹੈ।

ਇਹ ਵੀ ਪੜ੍ਹੋ- ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਈ ਫਿਲਮ ‘ਹੇ ਸੀਰੀ ਵੇ ਸੀਰੀ’

ਅਨਾਊਸਮੈਂਟ ਉਪਰੰਤ ਪੰਜਾਬ 'ਚ ਫਿਲਮਾਏ ਗਏ ਪਹਿਲੇ ਸ਼ੈਡਿਊਲ ਤੋਂ ਬਾਅਦ ਦੂਸਰੇ ਪੜ੍ਹਾਅ ਅਧੀਨ ਆਸਟ੍ਰੇਲੀਆ ਵਿਖੇ ਫਿਲਮਬੱਧ ਕੀਤੀ ਜਾ ਰਹੀ ਉਕਤ ਫ਼ਿਲਮ ਦੇ ਕਾਫ਼ੀ ਅਹਿਮ ਦ੍ਰਿਸ਼ਾਂ ਦੀ ਸ਼ੂਟਿੰਗ ਇਸ ਫੇਜ਼ 'ਚ ਮੁਕੰਮਲ ਕੀਤੀ ਜਾਵੇਗੀ। ਪੰਜਾਬੀ ਸਿਨੇਮਾ ਦੀਆਂ ਆਉਣ ਵਾਲੀਆਂ ਮਹਿੰਗੀਆਂ ਅਤੇ ਮਲਟੀ-ਸਟਾਰਰ ਫ਼ਿਲਮਾਂ 'ਚ ਸ਼ਾਮਲ ਇਸ ਫ਼ਿਲਮ ਨੂੰ ਕਾਫ਼ੀ ਵਿਸ਼ਾਲ ਕੈਨਵਸ ਅਧੀਨ ਫਿਲਮਾਇਆ ਜਾ ਰਿਹਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News