ਵਿਆਹ ਦੇ ਬੰਧਨ ''ਚ ਬੱਝੇ ਪੰਜਾਬੀ ਗਾਇਕ ਬੱਬਲ ਰਾਏ, ਅਦਾਕਾਰਾ ਆਰੂਸ਼ੀ ਸ਼ਰਮਾ ਨੂੰ ਬਣਾਇਆ ਜੀਵਨ ਸਾਥੀ
Saturday, Jul 12, 2025 - 02:56 PM (IST)

ਐਂਟਰਟੇਨਮੈਂਟ ਡੈਸਕ- ਪੰਜਾਬੀ ਗਾਇਕ ਤੇ ਅਦਾਕਾਰ ਬੱਬਲ ਰਾਏ ਆਪਣੇ ਹਿੱਟ ਗੀਤਾਂ ਅਤੇ ਆਪਣੀ ਦਮਦਾਰ ਅਦਾਕਾਰੀ ਲਈ ਹਮੇਸ਼ਾ ਚਰਚਾ 'ਚ ਰਹਿੰਦੇ ਹਨ ਪਰ ਇਸ ਵਾਰ ਚਰਚਾ ਉਨ੍ਹਾਂ ਦੇ ਗੀਤਾਂ ਜਾਂ ਅਦਾਕਾਰੀ ਨੂੰ ਲੈ ਕੇ ਨਹੀਂ ਹੈ, ਸਗੋਂ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਹੈ।
ਇਹ ਵੀ ਪੜ੍ਹੋ: ਪਹਿਲਾਂ ਗਿੱਪੀ, ਫ਼ਿਰ AP ਤੇ ਹੁਣ ਕਪਿਲ ਸ਼ਰਮਾ ! ਪੰਜਾਬੀ ਕਲਾਕਾਰਾਂ ਲਈ ਸੇਫ਼ ਨਹੀਂ ਰਿਹਾ CANADA
ਦਰਅਸਲ ਪੰਜਾਬੀ ਗਾਇਕ ਬੱਬਲ ਰਾਏ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਉਨ੍ਹਾਂ ਨੇ ਅਦਾਕਾਰਾ ਅਤੇ ਮਾਡਲ ਆਰੂਸ਼ੀ ਸ਼ਰਮਾ ਨੂੰ ਆਪਣਾ ਜੀਵਨ ਸਾਥੀ ਚੁਣਿਆ ਹੈ। ਗਾਇਕ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਵੇਖਣ ਮਗਰੋਂ ਪ੍ਰਸ਼ੰਸ਼ਕਾਂ ਵੱਲੋਂ ਲਗਾਤਾਰ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8