ਗਾਇਕ ਅਰਜਨ ਢਿੱਲੋਂ ਵਲੋਂ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫ਼ਾ, ਜਲਦ ਹੀ ਰਿਲੀਜ਼ ਕਰਨਗੇ ਨਵੀਂ ਐਲਬਮ

Monday, Nov 14, 2022 - 06:39 PM (IST)

ਗਾਇਕ ਅਰਜਨ ਢਿੱਲੋਂ ਵਲੋਂ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫ਼ਾ, ਜਲਦ ਹੀ ਰਿਲੀਜ਼ ਕਰਨਗੇ ਨਵੀਂ ਐਲਬਮ

ਜਲੰਧਰ (ਬਿਊਰੋ) : ਪੰਜਾਬੀ ਗਾਇਕ ਅਰਜਨ ਢਿੱਲੋਂ ਆਪਣੇ ਕੰਮ ਨੂੰ ਲੈ ਕੇ ਕਾਫ਼ੀ ਸਰਗਰਮ ਹਨ। ਗਾਇਕ ਅਤੇ ਗੀਤਕਾਰ ਨੇ ਹਾਲ ਹੀ ਵਿਚ ਇੱਕ ਸੁਪਰਹਿੱਟ ਐਲਬਮ 'ਜਲਵਾ' ਰਿਲੀਜ਼ ਕੀਤੀ, ਜਿਸ 'ਚ 12 ਗੀਤ ਸਨ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ। ਐਲਬਮ ਰਿਲੀਜ਼ ਹੋਣ ਦੇ ਦਿਨ ਤੋਂ ਹੀ ਇਹ ਚਾਰਟ-ਬਸਟਰ ਬਣ ਗਈ। ਇਸ ਤੋਂ ਇਲਾਵਾ ਅਰਜਨ ਢਿੱਲੋਂ ਨੇ ਤਿੰਨ ਗੀਤਾਂ ਦੀ ਵੀਡੀਓ ਰਿਲੀਜ਼ ਕੀਤੀ ਹੈ। ਇਹ 25-25, It’s My time ਅਤੇ Hommie Call ਹਨ, ਪਰ ਤਾਜ਼ਾ ਰਿਲੀਜ਼ Hommie Call ਨੂੰ ਕੁਝ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਦ੍ਰਿਸ਼ਾਂ ਕਾਰਨ YouTube ਤੋਂ ਡਿਲੀਟ ਕਰ ਦਿੱਤਾ ਗਿਆ।

PunjabKesari

ਹੁਣ ਅਰਜਨ ਢਿੱਲੋਂ ਨੇ ਫਿਰ ਤੋਂ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕੀਤਾ ਹੈ। ਢਿੱਲੋਂ ਨੇ ਇੱਕ ਪੂਰੀ ਨਵੀਂ ਐਲਬਮ ਦਾ ਐਲਾਨ ਕੀਤਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਸਟੋਰੀਜ਼ 'ਚ ਕੁਝ ਪੋਸਟਾਂ ਸਾਂਝੀਆਂ ਕਰ ਕੇ ਦਿੱਤੀ ਹੈ। ਜਦੋਂ ਉਨ੍ਹਾਂ ਦੇ ਇੱਕ ਫੈਨ ਨੇ ਐਲਬਮ ਦੇ ਟਾਈਟਲ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ''ਸ਼ੁਰੂਆਤੀ ਅੱਖਰ A ਹੈ, ਜਿਸ ਤੋਂ ਸਾਫ਼ ਹੈ ਕਿ ਐਲਬਮ ਦਾ ਟਾਈਟਲ ਅੱਖਰ A ਤੋਂ ਸ਼ੁਰੂ ਹੋਵੇਗਾ।

ਇਸ ਤੋਂ ਇਲਾਵਾ ਇਹ ਵੀ ਦੇਖਿਆ ਗਿਆ ਹੈ ਕਿ ਐਲਬਮ 'ਚ ਕੁੱਲ 10 ਤੋਂ 12 ਗੀਤ ਹੋਣਗੇ। ਇਸ ਤੋਂ ਇਲਾਵਾ, ਇੱਕ ਹੋਰ ਫੈਨ ਨੇ ਇਹ ਵੀ ਮੰਗ ਕੀਤੀ ਕਿ ਐਲਬਮ 'ਚ 'ਰੇਸ਼ਮੀ ਰੁਮਾਲ' ਗੀਤ ਹੋਣਾ ਚਾਹੀਦਾ ਹੈ। 

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੀ ਕਰੋ।
 


author

sunita

Content Editor

Related News