ਆਖ਼ਿਰ ਕਿਉਂ ਪਾਰਸ ਛਾਬੜਾ ਦੇ ਟੈਟੂ ਦੀ ਅਫਸਾਨਾ ਨੇ ਕੀਤੀ ਨਕਲ, ਜਾਣੋ ਇਸ ਟੈਟੂ ਦਾ ਰਾਜ਼
Friday, Jul 17, 2020 - 01:35 PM (IST)
ਜਲੰਧਰ (ਵੈੱਬ ਡੈਸਕ) — ਪ੍ਰਸਿੱਧ ਗਾਇਕਾ ਅਫਸਾਨਾ ਖਾਨ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਨਾਲ ਹਰ ਕਿਸੇ ਦਾ ਦਿਲ ਜਿੱਤ ਰਹੀ ਹੈ। ਪਿੱਛੇ ਜਿਹੇ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨਾਲ ਆਏ ਉਨ੍ਹਾਂ ਦੇ ਗੀਤ 'ਧੱਕਾ' ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਅਫਸਾਨਾ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਉਹ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹੁਣ ਉਨ੍ਹਾਂ ਨੇ ਇੱਕ ਹੋਰ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ, ਜਿਸ 'ਚ ਉਹ ਦੱਸ ਰਹੇ ਹਨ ਕਿ ਉਨ੍ਹਾਂ ਨੇ ਆਪਣੀ ਬਾਂਹ 'ਤੇ ਇੱਕ ਟੈਟੂ ਬਣਵਾਇਆ ਹੈ ਅਤੇ ਇਹ ਟੈਟੂ ਉਨ੍ਹਾਂ ਨੇ ਪਾਰਸ ਛਾਬੜਾ ਦੇ ਵਾਂਗ ਬਣਵਾਇਆ ਹੈ। ਇਸ ਟੈਟੂ 'ਚ ਟਰਿਪੱਲ ਏਟ ਬਣਾਇਆ ਗਿਆ ਹੈ, ਜੋ ਕਿ ਸ਼ਨੀ ਨੂੰ ਮਜ਼ਬੂਤ ਬਣਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅਫਸਾਨਾ ਖਾਨ ਦਾ ਸ਼ਨੀ ਪਹਿਲਾਂ ਹੀ ਬਹੁਤ ਮਜ਼ਬੂਤ ਹੈ।
ਬੀਤੇ ਦਿਨੀਂ 2 ਵੀਡੀਓਜ਼ ਅਫਸਾਨਾ ਖਾਨ ਨੇ ਕੀਤੀਆਂ ਸਾਂਝੀਆਂ
ਦੱਸ ਦਈਏ ਕਿ ਬੀਤੇ ਦਿਨੀਂ ਅਫਸਾਨਾ ਖਾਨ ਨੇ ਆਪਣੇ ਸੰਘਰਸ਼ ਵਾਲੇ ਦਿਨਾਂ ਨੂੰ ਯਾਦ ਕਰਦੇ ਹੋਏ ਇੱਕ ਵੀਡੀਓ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਆਪਣੀ 2 ਵੀਡੀਓਜ਼ ਸਾਂਝੀਆਂ ਕੀਤੀਆਂ ਹਨ ਅਤੇ ਉਨ੍ਹਾਂ ਲੋਕਾਂ ਨੂੰ ਜਵਾਬ ਦਿੱਤਾ ਹੈ ਜੋ ਉਨ੍ਹਾਂ ਦੀ ਕਾਮਯਾਬੀ ਤੋਂ ਸੜਦੇ ਹਨ। ਅਫਸਾਨਾ ਨੇ ਰਿਐਲਿਟੀ ਸ਼ੋਅ ਦੀਆਂ ਦੋ ਵੀਡੀਓ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚੋਂ ਇੱਕ ਵੀਡੀਓ 'ਚ ਉਨ੍ਹਾਂ ਨਾਲ ਪੰਜਾਬੀ ਤੇ ਹਿੰਦੀ ਫ਼ਿਲਮ ਉਦਯੋਗ ਦਾ ਪ੍ਰਸਿੱਧ ਅਦਾਕਾਰ ਦਿਲਜੀਤ ਦੋਸਾਂਝ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਦਿਲਜੀਤ ਨੇ ਅਫਸਾਨਾ ਖਾਨ ਦੀ ਗਾਇਕੀ ਦੀ ਤਾਰੀਫ਼ ਕਰਦੇ ਹੋਏ ਪੈਰੀਂ ਹੱਥ ਲਾ ਕੇ ਹੌਸਲਾ ਅਫ਼ਜਾਈ ਕਰਦੇ ਹੋਏ ਨਜ਼ਰ ਆ ਰਹੇ ਹਨ।
ਦੂਜੀ ਵੀਡੀਓ 'ਚ ਅਫਸਾਨਾ ਖਾਨ ਬਾਲੀਵੁੱਡ ਅਦਾਕਾਰਾ ਪਰਿਣਿਤੀ ਚੋਪੜਾ ਨਾਲ ਜੁਗਲਬੰਦੀ ਕਰਦੇ ਹੋਏ ਨਜ਼ਰ ਆ ਰਹੇ ਹਨ। ਦਰਸ਼ਕਾਂ ਨੂੰ ਇਹ ਵੀਡੀਓਜ਼ ਬਹੁਤ ਪਸੰਦ ਆ ਰਹੇ ਹਨ।
ਸੰਗੀਤ ਦੀ ਗੂੜ੍ਹਤੀ ਘਰ ਤੋਂ ਹੀ ਮਿਲੀ ਅਫਸਾਨਾ ਖਾਨ ਨੂੰ
ਜੇ ਗੱਲ ਕਰੀਏ ਅਫਸਾਨਾ ਖਾਨ ਦੇ ਮਿਊਜ਼ਿਕ ਸਫ਼ਰ ਬਾਰੇ ਤਾਂ ਉਨ੍ਹਾਂ ਨੂੰ ਸੰਗੀਤ ਦੀ ਗੂੜ੍ਹਤੀ ਆਪਣੇ ਘਰ ਤੋਂ ਹੀ ਮਿਲੀ ਹੈ। ਉਨ੍ਹਾਂ ਦੇ ਘਰ 'ਚ ਸੰਗੀਤ ਦਾ ਮਾਹੌਲ ਸੀ ਪਰ ਪਿਤਾ ਦੀ ਮੌਤ ਦੇ ਕਾਰਨ ਉਨ੍ਹਾਂ ਦੇ ਘਰ ਦੁੱਖਾਂ ਦਾ ਪਹਾੜ ਟੁੱਟ ਗਿਆ। ਉਨ੍ਹਾਂ ਦੀ ਮਾਂ ਨੇ ਬਹੁਤ ਹੀ ਮੁਸੀਬਤਾਂ ਦਾ ਸਾਹਮਣਾ ਕਰਕੇ ਆਪਣੀ ਧੀਆਂ ਅਤੇ ਪੁੱਤਰ ਨੂੰ ਵੱਡਾ ਕੀਤਾ। ਅਫਸਾਨਾ ਸਾਲ 2013 'ਚ ਵਾਇਸ ਆਫ਼ ਪੰਜਾਬ 'ਚ ਟਾਪ 5 'ਚ ਰਹਿ ਚੁੱਕੇ ਹਨ। ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ । ਪਾਰਸ ਛਾਬੜਾ ਨੇ 'ਬਿੱਗ ਬੌਸ 13' ਦੌਰਾਨ ਕਾਫ਼ੀ ਸੁਰਖੀਆਂ ਬਟੋਰੀਆਂ ਸਨ।