ਬੀਨੂੰ ਢਿੱਲੋਂ ਨੇ ਸ਼ੁਰੂ ਕੀਤੀ ਫ਼ਿਲਮ ‘ਫੁੱਫੜ ਜੀ’ ਦੀ ਸ਼ੂਟਿੰਗ, ਦੱਸਿਆ ਡਰੀਮ ਪ੍ਰਾਜੈਕਟ

Wednesday, Jun 16, 2021 - 01:20 PM (IST)

ਬੀਨੂੰ ਢਿੱਲੋਂ ਨੇ ਸ਼ੁਰੂ ਕੀਤੀ ਫ਼ਿਲਮ ‘ਫੁੱਫੜ ਜੀ’ ਦੀ ਸ਼ੂਟਿੰਗ, ਦੱਸਿਆ ਡਰੀਮ ਪ੍ਰਾਜੈਕਟ

ਚੰਡੀਗੜ੍ਹ (ਬਿਊਰੋ)– ਜ਼ੀ ਸਟੂਡੀਓਜ਼ ਤੇ ਕੇ. ਕੁਮਾਰ ਸਟੂਡੀਓਜ਼ ਦੀ ਪੇਸ਼ਕਸ਼ ਵਾਲੀ ਪੰਜਾਬੀ ਫ਼ਿਲਮ ‘ਫੁੱਫੜ ਜੀ’ ਦੀ ਸ਼ੂਟਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ। ਫ਼ਿਲਮ ਦੀ ਕਹਾਣੀ ਰਾਜੂ ਵਰਮਾ ਵਲੋਂ ਲਿਖੀ ਗਈ ਹੈ ਤੇ ਇਸ ਨੂੰ ‘ਬੰਬੂਕਾਟ’ ਤੇ ‘ਸੱਜਣ ਸਿੰਘ ਰੰਗਰੂਟ’ ਵਾਲੇ ਡਾਇਰੈਕਟਰ ਪੰਕਜ ਵਰਮਾ ਡਾਇਰੈਕਟ ਕਰ ਰਹੇ ਹਨ।

ਫ਼ਿਲਮ ’ਚ ਬੀਨੂੰ ਢਿੱਲੋਂ, ਗੁਰਨਾਮ ਭੁੱਲਰ, ਸਿੱਧੀਕਾ ਸ਼ਰਮਾ, ਅਲਾਂਕ੍ਰਿਤਾ ਸ਼ਰਮਾ ਤੇ ਅਨੂੰ ਚੌਧਰੀ ਅਹਿਮ ਭੂਮਿਕਾ ’ਚ ਨਜ਼ਰ ਆਉਣ ਵਾਲੇ ਹਨ।

ਜ਼ੀ ਸਟੂਡੀਓਜ਼ ਦੇ ਸੀ. ਬੀ. ਓ. ਸ਼ਾਰੀਕ ਪਟੇਲ ਨੇ ਕਿਹਾ, ‘ਅਸੀਂ ਆਪਣੇ ਰੀਜਨਲ ਸਿਨੇਮਾ ਨੂੰ ਉਤਸ਼ਾਹਿਤ ਕਰ ਰਹੇ ਹਾਂ, ਖ਼ਾਸ ਕਰਕੇ ਪੰਜਾਬੀ ਸਿਨੇਮੇ ਨੂੰ। ਅਸੀਂ ਟੀਮ ਨਾਲ ਜੁੜ ਕੇ ਬੇਹੱਦ ਉਤਸ਼ਾਹਿਤ ਹਾਂ।’

ਇਹ ਖ਼ਬਰ ਵੀ ਪੜ੍ਹੋ : ਟਾਈਮਜ਼ ਸੁਕੇਅਰ ’ਤੇ ਅਫਸਾਨਾ ਖ਼ਾਨ ਦੀ ਬੱਲੇ-ਬੱਲੇ, ਹਾਸਲ ਕੀਤਾ ਇਹ ਮੁਕਾਮ

ਫ਼ਿਲਮ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, ‘ਫ਼ਿਲਮ ‘ਫੁੱਫੜ ਜੀ’ ਦੀ ਕਹਾਣੀ ਦਿਲ ਨੂੰ ਛੂਹ ਜਾਣ ਵਾਲੀ ਹੈ, ਜਿਸ ਨਾਲ ਸਮਾਜਿਕ ਸੁਨੇਹਾ ਵੀ ਦਿੱਤਾ ਜਾਵੇਗਾ। ਮੈਨੂੰ ਪੂਰਾ ਯਕੀਨ ਹੈ ਕਿ ਦਰਸ਼ਕ ਇਸ ਫ਼ਿਲਮ ਨੂੰ ਜ਼ਰੂਰ ਪਸੰਦ ਕਰਨਗੇ।’

ਡਾਇਰੈਕਟਰ ਪੰਕਜ ਵਰਮਾ ਨੇ ਕਿਹਾ ਕਿ ਇਹ ਇਕ ਪੀਰੀਅਡ ਡਰਾਮਾ ਫ਼ਿਲਮ ਹੈ, ਜਿਸ ’ਚ ਕਾਮੇਡੀ ਦਾ ਤੜਕਾ ਵੀ ਦੇਖਣ ਨੂੰ ਮਿਲੇਗਾ।

 
 
 
 
 
 
 
 
 
 
 
 
 
 
 
 

A post shared by Binnu Dhillon (@binnudhillons)

ਉਥੇ ਬੀਨੂੰ ਢਿੱਲੋਂ ਨੇ ਸ਼ੂਟਿੰਗ ਸਮੇਂ ਦੀ ਇਕ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਸਾਂਝੀ ਕੀਤੀ ਹੈ, ਜਿਸ ’ਚ ਉਨ੍ਹਾਂ ਨੇ ਇਸ ਫ਼ਿਲਮ ਨੂੰ ਡਰੀਮ ਪ੍ਰਾਜੈਕਟ ਦੱਸਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News