ਸਾਗਾ ਮਿਊਜ਼ਿਕ ਤੇ ਹੌਟਸਟਾਰ ਨੇ ਮਿਲਾਇਆ ਹੱਥ, VOD ਪਲੇਟਫਾਰਮ ’ਤੇ ਰਿਲੀਜ਼ ਕੀਤੀ ‘ਮੰਜੇ ਬਿਸਤਰੇ 2’

Thursday, Dec 31, 2020 - 05:13 PM (IST)

ਸਾਗਾ ਮਿਊਜ਼ਿਕ ਤੇ ਹੌਟਸਟਾਰ ਨੇ ਮਿਲਾਇਆ ਹੱਥ, VOD ਪਲੇਟਫਾਰਮ ’ਤੇ ਰਿਲੀਜ਼ ਕੀਤੀ ‘ਮੰਜੇ ਬਿਸਤਰੇ 2’

ਚੰਡੀਗੜ੍ਹ (ਬਿਊਰੋ)– ‘ਸਾਗਾ ਮਿਊਜ਼ਿਕ’ ਸੰਗੀਤ ਤੇ ਫ਼ਿਲਮ ਇੰਡਸਟਰੀ ’ਚ ਇਕ ਵੱਖਰੀ ਪਛਾਣ ਬਣਾ ਚੁੱਕਾ ਹੈ। ਲੀਕ ਤੋਂ ਹੱਟ ਕੇ ਸਾਗਾ ਮਿਊਜ਼ਿਕ ਵਲੋਂ ਗੀਤ ਤੇ ਫ਼ਿਲਮਾਂ ਰਿਲੀਜ਼ ਕੀਤੀਆਂ ਜਾਂਦੀਆਂ ਹਨ, ਜੋ ਲੋਕਾਂ ਦੇ ਦਿਲਾਂ ’ਚ ਘਰ ਕਰ ਲੈਂਦੀਆਂ ਹਨ।

ਹਾਲ ਹੀ ’ਚ ਸਾਗਾ ਮਿਊਜ਼ਿਕ ਨੇ ਇਕ ਵੱਖਰੀ ਪਹਿਲਕਦਮੀ ਕੀਤੀ ਹੈ ਤੇ ਮਸ਼ਹੂਰ ਵੀ. ਓ. ਡੀ. (ਵੀਡੀਓ ਆਨ ਡਿਮਾਂਡ) ਪਲੇਟਫਾਰਮ ਹੌਟਸਟਾਰ ਨਾਲ ਹੱਥ ਮਿਲਾਇਆ ਹੈ।

ਇਸ ਗੱਲ ਦੀ ਜਾਣਕਾਰੀ ਸਾਗਾ ਮਿਊਜ਼ਿਕ ਤੇ ਹੌਟਸਟਾਰ ਦੇ ਸੋਸ਼ਲ ਮੀਡੀਆ ਹੈਂਡਲਜ਼ ਰਾਹੀਂ ਸਾਂਝੀ ਕੀਤੀ ਗਈ ਹੈ। 29 ਦਸੰਬਰ, 2020 ਨੂੰ ਇਹ ਐਲਾਨ ਕੀਤਾ ਗਿਆ ਸੀ ਕਿ ਦੋਵਾਂ ਦੀ ਕੋਲੈਬੋਰੇਸ਼ਨ ਦੀ ਪਹਿਲੀ ਫ਼ਿਲਮ ‘ਮੰਜੇ ਬਿਸਤਰੇ 2’ ਵੀ. ਓ. ਡੀ. ਪਲੇਟਫਾਰਮ ’ਤੇ 31 ਦਸੰਬਰ, 2020 ਨੂੰ ਰਿਲੀਜ਼ ਹੋਵੇਗੀ।

 
 
 
 
 
 
 
 
 
 
 
 
 
 
 
 

A post shared by Hotstar USA (@hotstarusa)

ਨਵੇਂ ਸਾਲ ਤੋਂ ਪਹਿਲਾਂ ਇਸ ਐਲਾਨ ਨਾਲ ਪੰਜਾਬੀ ਦਰਸ਼ਕਾਂ ਦੇ ਨਾਲ-ਨਾਲ ਹਿੰਦੀ ਦਰਸ਼ਕ ਵੀ ਬੇਹੱਦ ਖੁਸ਼ ਹਨ, ਜਿਨ੍ਹਾਂ ਦੇ ਸਿਨੇਮਾਘਰਾਂ ਤਕ ਪੰਜਾਬੀ ਫ਼ਿਲਮਾਂ ਨਹੀਂ ਪਹੁੰਚ ਪਾਉਂਦੀਆਂ ਹਨ ਪਰ ਉਹ ਇਨ੍ਹਾਂ ਨੂੰ ਦੇਖਣਾ ਜ਼ਰੂਰ ਪਸੰਦ ਕਰਦੇ ਹਨ। ਵੀ. ਓ. ਡੀ. ਪਲੇਟਫਾਰਮ ’ਤੇ ਪੰਜਾਬੀ ਫ਼ਿਲਮਾਂ ਦੇ ਆਉਣ ਨਾਲ ਹਿੰਦੀ ਦਰਸ਼ਕਾਂ ਦੀ ਇਹ ਚਿੰਤਾ ਵੀ ਦੂਰ ਹੋਈ ਹੈ।

ਦੱਸਣਯੋਗ ਹੈ ਕਿ ‘ਮੰਜੇ ਬਿਸਤਰੇ 2’ ’ਚ ਗਿੱਪੀ ਗਰੇਵਾਲ, ਸਿਮੀ ਚਾਹਲ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ. ਐੱਨ. ਸ਼ਰਮਾ, ਸਰਦਾਰ ਸੋਹੀ, ਹੌਬੀ ਧਾਲੀਵਾਲ ਸਮੇਤ ਕਈ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਸੀ। ਇਸ ਫ਼ਿਲਮ ਨੂੰ ਬਲਜੀਤ ਸਿੰਘ ਨੇ ਡਾਇਰੈਕਟ ਕੀਤਾ ਸੀ, ਜਦਕਿ ਕਹਾਣੀ, ਸਕ੍ਰੀਨਪਲੇਅ ਤੇ ਪ੍ਰੋਡਿਊਸ ਗਿੱਪੀ ਗਰੇਵਾਲ ਨੇ ਕੀਤਾ ਸੀ। ਕਾਮੇਡੀ ਨਾਲ ਭਰਪੂਰ ਇਹ ਫ਼ਿਲਮ ਸਿਨੇਮਾਘਰਾਂ ’ਚ 12 ਅਪ੍ਰੈਲ, 2019 ’ਚ ਰਿਲੀਜ਼ ਹੋਈ ਸੀ, ਜਿਸ ਦਾ ਮਿਊਜ਼ਿਕ ਸਾਗਾ ਮਿਊਜ਼ਿਕ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਇਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਰਾਏ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News