ਸਿਨੇਮਾਘਰਾਂ ''ਚ ਤਬਾਹੀ ਮਚਾਉਣ ਲਈ ਤਿਆਰ ਪੰਜਾਬੀ ਫ਼ਿਲਮ ''ਹਾਏ ਬੀਬੀਏ ਕਿਥੇ ਫਸ ਗਏ''

Friday, Aug 02, 2024 - 01:50 PM (IST)

ਸਿਨੇਮਾਘਰਾਂ ''ਚ ਤਬਾਹੀ ਮਚਾਉਣ ਲਈ ਤਿਆਰ ਪੰਜਾਬੀ ਫ਼ਿਲਮ ''ਹਾਏ ਬੀਬੀਏ ਕਿਥੇ ਫਸ ਗਏ''

ਜਲੰਧਰ (ਬਿਊਰੋ) : ਪੰਜਾਬੀ ਸੰਗੀਤ ਜਗਤ 'ਚ ਚਰਚਿਤ ਨਾਂ ਵਜੋਂ ਸ਼ੁਮਾਰ ਕਰਵਾਉਂਦੇ ਨੌਜਵਾਨ ਗਾਇਕ ਧੀਰਾ ਗਿੱਲ ਬਤੌਰ ਅਦਾਕਾਰ ਅਪਣੀ ਨਵੀਂ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ, ਜਿਨ੍ਹਾਂ ਵੱਲੋਂ ਪੰਜਾਬੀ ਸਿਨੇਮਾ ਖ਼ੇਤਰ 'ਚ ਮਜ਼ਬੂਤ ਪੈੜਾਂ ਸਿਰਜਣ ਦੀ ਸ਼ੂਰੂ ਕੀਤੀ ਗਈ ਇਸ ਕਵਾਇਦ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਹੈ। ਉਨ੍ਹਾਂ ਦੀ ਪਹਿਲੀ ਫ਼ਿਲਮ 'ਹਾਏ ਬੀਬੀਏ ਕਿਥੇ ਫਸ ਗਏ', ਜਿਸ ਦਾ ਪਹਿਲਾਂ ਗੀਤ 'ਲਹਿਰ' 05 ਅਗਸਤ ਨੂੰ ਜਾਰੀ ਹੋਣ ਜਾ ਰਿਹਾ ਹੈ।

'ਸੰਧੂ ਇੰਟਰਟੇਨਮੈਂਟ' ਦੇ ਬੈਨਰ ਅਤੇ 'ਮਾਝਾ ਪ੍ਰੋਡੋਕਸ਼ਨ' ਦੀ ਐਸੋਸੀਏਸ਼ਨ ਅਧੀਨ ਬਣਾਈ ਗਈ ਇਸ ਫ਼ਿਲਮ ਦਾ ਲੇਖਨ ਅਤੇ ਨਿਰਦੇਸ਼ਨ ਸਿਮਰਨਜੀਤ ਸਿੰਘ ਹੁੰਦਲ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਬਤੌਰ ਨਿਰਦੇਸ਼ਕ 'ਜੱਟ ਬੁਆਏਜ਼: ਪੁੱਤ ਜੱਟਾ ਦੇ', 'ਗੰਨ ਐਂਡ ਗੋਲ', 'ਰੱਬਾ ਰੱਬਾ ਮੀਂਹ ਵਰਸਾ', 'ਮਾਈਨਿੰਗ: ਰੇਤੇ ਤੇ ਕਬਜ਼ਾ' ਜਿਹੀਆਂ ਕਈ ਚਰਚਿਤ ਪੰਜਾਬੀ ਫ਼ਿਲਮਾਂ ਨਾਲ ਜੁੜੇ ਰਹੇ ਹਨ। 23 ਅਗਸਤ ਨੂੰ ਸਿਨੇਮਾਘਰਾਂ 'ਚ ਜਾਰੀ ਹੋਣ ਵਾਲੀ ਉਕਤ ਫ਼ਿਲਮ ਦੇ ਸਾਹਮਣੇ ਆਉਣ ਜਾ ਰਹੇ ਗਾਣੇ ਨੂੰ ਅਵਾਜ਼ ਅਤੇ ਬੋਲ ਹੈਪੀ ਰਾਏਕੋਟੀ ਨੇ ਦਿੱਤੇ ਹਨ, ਜਦਕਿ ਇਸ ਦਾ ਮਿਊਜ਼ਿਕ ਬਲੈਕ ਵਾਇਰਸ ਦੁਆਰਾ ਤਿਆਰ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਲਈ ਮੰਤਰੀ ਹਰਜੀਤ ਸਿੰਘ ਸੱਜਣ ਦੀ ਇਹ ਅਪੀਲ ਕੈਨੇਡੀਅਨ ਫ਼ੌਜ ਨੇ ਕਰ 'ਤੀ ਸੀ ਰੱਦ

ਪੰਜਾਬੀ ਅਤੇ ਪਾਕਿਸਤਾਨੀ ਕਲਾਕਾਰਾਂ ਦੇ ਪ੍ਰਭਾਵੀ ਸੁਮੇਲ ਅਧੀਨ ਪੇਸ਼ ਕੀਤੀ ਜਾ ਰਹੀ ਕਾਮੇਡੀ-ਡ੍ਰਾਮੈਟਿਕ ਫ਼ਿਲਮ 'ਚ ਧੀਰਾ ਗਿੱਲ ਅਤੇ ਮਾਲਵੀ ਮਲਹੋਤਰਾ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿਨ੍ਹਾਂ ਤੋਂ ਇਲਾਵਾ ਇਫ਼ਤਖਾਰ ਠਾਕੁਰ, ਅਨੀਤਾ ਦੇਵਗਨ, ਰਵਿੰਦਰ ਮੰਡ, ਦੀਦਾਰ ਗਿੱਲ, ਬਲਜਿੰਦਰ ਕੌਰ, ਸੁਖਦੇਵ ਬਰਨਾਲਾ, ਬਲਜਿੰਦਰ ਬੱਲੀ ਵੱਲੋਂ ਵੀ ਮਹੱਤਵਪੂਰਨ ਅਤੇ ਸਪੋਰਟਿੰਗ ਕਿਰਦਾਰ ਅਦਾ ਕੀਤੇ ਗਏ ਹਨ।

ਨਿਰਮਾਤਾ ਬਗੀਚਾ ਸਿੰਘ ਸੰਧੂ, ਬੌਬੀ ਸੰਧੂ ਵੱਲੋਂ ਨਿਰਮਿਤ ਕੀਤੀ ਗਈ ਇਸ ਫ਼ਿਲਮ ਦੇ ਪ੍ਰੋਡੋਕਸ਼ਨ ਹੈਡ ਬਲਜਿੰਦਰ ਸਿੰਘ ਯੂਕੇ, ਸੰਪਾਦਕ ਰਿੱਕੀ ਹਨ, ਜਿਨ੍ਹਾਂ ਦੀ ਸੁਚੱਜੀ ਰਹਿਨੁਮਾਈ ਹੇਠ ਫਿਲਮਾਈ ਗਈ ਇਸ ਫ਼ਿਲਮ ਦੀ ਜਿਆਦਾਤਰ ਸ਼ੂਟਿੰਗ ਲੰਦਨ ਦੀਆਂ ਵੱਖ-ਵੱਖ ਅਤੇ ਮਨਮੋਹਕ ਲੋਕੇਸ਼ਨਜ਼ 'ਤੇ ਪੂਰੀ ਕੀਤੀ ਗਈ ਹੈ, ਜਿਸ ਤੋਂ ਇਲਾਵਾ ਕੁਝ ਕੁ ਦ੍ਰਿਸ਼ਾਂ ਦੀ ਸ਼ੂਟਿੰਗ ਪੰਜਾਬ ਵਿਖੇ ਵੀ ਸੰਪੂਰਨ ਕੀਤੀ ਗਈ ਹੈ। 'ਆਨੰਦਾ ਪਿਕਚਰਜ਼' ਵੱਲੋਂ ਵਰਲਡ-ਵਾਈਡ ਰਿਲੀਜ਼ ਕੀਤੀ ਜਾ ਰਹੀ ਉਕਤ ਫ਼ਿਲਮ ਦੇ ਸਿਨੇਮਾਟੋਗ੍ਰਾਫ਼ਰ ਸੁਰੇਸ਼ ਬਾਬੂ, ਕਾਰਜਕਾਰੀ ਨਿਰਮਾਤਾ ਸੁਖਜੀਤ ਜੈਤੋ, ਲਾਈਨ ਨਿਰਮਾਤਾ ਸ਼ੂਟਿੰਗ ਪਲੈਨਰ ਯੂਕੇ ਅਤੇ ਬੈਕਗਰਾਊਂਡ ਸਕੋਰਰ ਰਾਜੂ ਸਿੰਘ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News