ਫ਼ਿਲਮ ''ਬੀਬੀ ਰਜਨੀ'' ਦਾ ਪਿੰਡਾਂ ''ਚ ਵੱਖਰਾ ਕ੍ਰੇਜ਼, ਲੋਕ ਟ੍ਰੈਕਟਰ-ਟਰਾਲੀਆਂ ਭਰ ਕੇ ਪਹੁੰਚੇ ਸਿਨੇਮਾਘਰ
Sunday, Sep 01, 2024 - 04:28 PM (IST)
ਜਲੰਧਰ (ਬਿਊਰੋ) : ਪੰਜਾਬੀ ਸਿਨੇਮਾ ਦੀ ਸ਼ਾਨਦਾਰ ਅਦਾਕਾਰਾ ਰੂਪੀ ਗਿੱਲ ਇਸ ਸਮੇਂ ਆਪਣੀ ਸਭ ਤੋਂ ਦਿਲ ਦੇ ਕਰੀਬੀ ਫ਼ਿਲਮ 'ਬੀਬੀ ਰਜਨੀ' ਨਾਲ ਸੁਰਖ਼ੀਆਂ ਬਟੋਰ ਰਹੀ ਹੈ, 30 ਅਗਸਤ ਨੂੰ ਰਿਲੀਜ਼ ਹੋਈ ਇਸ ਫ਼ਿਲਮ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ। ਫ਼ਿਲਮ ਦੀ ਕਹਾਣੀ ਅਤੇ ਸਾਰੇ ਅਦਾਕਾਰਾ ਦੀ ਅਦਾਕਾਰੀ ਪ੍ਰਸ਼ੰਸਕਾਂ ਦੇ ਨਾਲ-ਨਾਲ ਪਾਲੀਵੁੱਡ ਦੇ ਸਿਤਾਰਿਆਂ ਨੂੰ ਵੀ ਖਿੱਚ ਰਹੀ ਹੈ। ਇਸ ਤਰ੍ਹਾਂ ਹਾਲ ਹੀ 'ਚ ਫ਼ਿਲਮ ਦੀ ਮੁੱਖ ਅਦਾਕਾਰਾ ਰੂਪੀ ਗਿੱਲ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਲੋਕ ਟ੍ਰੈਕਟਰ-ਟਰਾਲੀਆਂ ਭਰ ਕੇ ਸਿਨੇਮਾਘਰਾਂ 'ਚ ਪਹੁੰਚ ਰਹੇ ਹਨ। ਇਨ੍ਹਾਂ ਲੋਕਾਂ 'ਚ ਛੋਟੀ ਉਮਰ ਤੋਂ ਲੈ ਕੇ ਬਜ਼ੁਰਗ ਲੋਕ ਸ਼ਾਮਲ ਹਨ।
ਇਸ ਦੇ ਨਾਲ ਹੀ ਦਰਸ਼ਕ ਇਸ ਵੀਡੀਓ ਨੂੰ ਦੇਖ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਇੱਕ ਨੇ ਲਿਖਿਆ, 'ਫ਼ਿਲਮਾਂ ਵਧੀਆ ਬਣਨ ਲੱਗ ਪੈਣ ਤਾਂ ਧੀਆਂ ਭੈਣਾਂ ਨੂੰ ਵੀ ਲੋਕ ਸਿਨੇਮਾ ਜ਼ਰੂਰ ਲੈ ਕੇ ਜਾਣਗੇ।' ਇੱਕ ਹੋਰ ਨੇ ਲਿਖਿਆ, 'ਰੂਪੀ ਗਿੱਲ ਭੈਣੇ, ਇਹ ਫ਼ਿਲਮ ਕਰਕੇ ਤੁਸੀਂ ਸਾਰੇ ਦਿਲਾਂ 'ਚ ਸਬਰ ਦਿਖਾਇਆ ਅਤੇ ਰੱਬ 'ਤੇ ਭਰੋਸਾ, ਬਹੁਤ ਮਿਹਰ ਹੋਈ ਤੁਹਾਡੇ 'ਤੇ ਵਾਹਿਗੁਰੂ ਇਸ ਤਰ੍ਹਾਂ ਹੀ ਮਿਹਰ ਬਣਾਈ ਰੱਖਣ ਤੁਹਾਡੇ 'ਤੇ, ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਦੀਆਂ ਹੋਰ ਫ਼ਿਲਮਾਂ ਵੇਖਣ ਲਈ ਮਿਲਣ ਸਾਨੂੰ। ਬਾਕਮਾਲ ਫ਼ਿਲਮ ਬਹੁਤ ਹੀ ਜ਼ਿਆਦਾ ਸੋਹਣੀ ਇਤਿਹਾਸਿਕ ਫ਼ਿਲਮ।'
ਇਸ ਦੌਰਾਨ ਜੇਕਰ ਫ਼ਿਲਮ ਬਾਰੇ ਗੱਲ ਕਰੀਏ ਤਾਂ ਇਹ ਫ਼ਿਲਮ ਸਿੱਖ ਇਤਿਹਾਸ 'ਚ ਕਾਫ਼ੀ ਖ਼ਾਸ ਮਹੱਤਤਾ ਰੱਖਦੀ ਹੈ, ਇਸ ਫ਼ਿਲਮ 'ਚ ਰੂਪੀ ਗਿੱਲ ਤੋਂ ਇਲਾਵਾ ਯੋਗਰਾਜ ਸਿੰਘ, ਧੀਰਜ ਕੁਮਾਰ, ਸੁਨੀਤਾ ਧੀਰ, ਗੁਰਪ੍ਰੀਤ ਭੰਗੂ, ਸੀਮਾ ਕੌਸ਼ਲ, ਬੀ ਐਨ ਸ਼ਰਮਾ, ਗੁਰਪ੍ਰੀਤ ਘੁੱਗੀ ਵਰਗੇ ਸ਼ਾਨਦਾਰ ਕਲਾਕਾਰਾਂ ਨੇ ਮੁੱਖ ਭੂਮਿਕਾ ਨਿਭਾਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।