ਪੰਜਾਬੀ ਸਿਤਾਰਿਆਂ ਨੇ ਇੰਝ ਮਨਾਈ ਦੀਵਾਲੀ, ਫੈਨਜ਼ ਲਈ ਲਿਖੇ ਖਾਸ ਸੁਨੇਹੇ
Sunday, Nov 15, 2020 - 01:27 PM (IST)
ਜਲੰਧਰ (ਬਿਊਰੋ)– ਦੁਨੀਆ ਭਰ ’ਚ ਵੱਸਦੇ ਭਾਰਤੀਆਂ ਵਲੋਂ 14 ਨਵੰਬਰ ਨੂੰ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਆਮ ਲੋਕਾਂ ਦੇ ਨਾਲ-ਨਾਲ ਪੰਜਾਬੀ ਕਲਾਕਾਰਾਂ ਨੇ ਵੀ ਆਪਣੇ ਫੈਨਜ਼ ਤੇ ਚਾਹੁਣ ਵਾਲਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਤੇ ਚੰਗੇ ਭਵਿੱਖ ਦੀ ਕਾਮਨਾ ਵੀ ਕੀਤੀ।
ਗਾਇਕਾ ਸੁਨੰਦਾ ਸ਼ਰਮਾ ਲਿਖਦੀ ਹੈ, ‘ਮੇਰੀ ਇਹ ਦੁਆ ਹੈ ਕਿ ਸਾਰੇ ਹਮੇਸ਼ਾ ਖੁਸ਼ ਰਹਿਣ, ਸਾਰਿਆਂ ਦੇ ਮਾਂ-ਪਿਓ ਹਮੇਸ਼ਾ ਤੰਦਰੁਸਤ ਰਹਿਣ। ਭੈਣ-ਭਰਾ ਸਲਾਮਤ ਰਹਿਣ ਤੇ ਹਰ ਇਕ ਨੂੰ ਸਫਲਤਾ ਮਿਲੇ ਜ਼ਿੰਦਗੀ ’ਚ।’
ਰੋਹਨਪ੍ਰੀਤ ਸਿੰਘ ਨੇ ਲਿਖਿਆ, ‘ਬਹੁਤ-ਬਹੁਤ ਧੰਨਵਾਦ ਬਾਬੂ ਨੇਹਾ ਕੱਕੜ। ਇਹ ਸਾਡੀ ਇਕੱਠਿਆਂ ਪਹਿਲੀ ਦੀਵਾਲੀ ਹੈ। ਵਾਹਿਗੁਰੂ ਜੀ ਮਾਤਾ ਰਾਣੀ ਜੀ ਹਮੇਸ਼ਾ ਸਾਨੂੰ ਇਕੱਠੇ ਰੱਖਣ ਤੇ ਹਮੇਸ਼ਾ ਖੁਸ਼ ਰੱਖਣ। ਰੱਬ ਤੁਹਾਡਾ ਭਲਾ ਕਰੇ ਲਾਡੋ ਤੇ ਤੁਹਾਡਾ ਸਾਰਿਆਂ ਦਾ ਵੀ।’
ਪਰਮੀਸ਼ ਵਰਮਾ ਨੇ ਇਕ ਵੀਡੀਓ ਸਾਂਝੀ ਕਰਦਿਆਂ ਫੈਨਜ਼ ਲਈ ਲਿਖਿਆ, ‘ਮੇਰੇ ਵਲੋਂ ਮੇਰੇ ਪਰਿਵਾਰ ਵਲੋਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ।’
ਗਾਇਕਾ ਗੁਰਲੇਜ ਅਖਤਰ ਲਿਖਦੀ ਹੈ, ‘ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ। ਬਾਬਾ ਜੀ ਸਭ ਨੂੰ ਚੜ੍ਹਦੀ ਕਲਾ ’ਚ ਰੱਖਣ। ਆਪਣਾ ਧਿਆਨ ਰੱਖਣਾ ਤੇ ਮੇਰੇ ਭਰਾ ਤੇ ਭਾਬੀ ਨੂੰ ਪਹਿਲੀ ਦੀਵਾਲੀ ਦੀਆਂ ਮੁਬਾਰਕਾਂ। ਇੰਜੁਆਏ ਕਰੋ ਖੂਬ। ਖੁਸ਼ ਰਹੋ ਰੱਬ ਮਿਹਰ ਕਰੇ। ਸਾਰਿਆਂ ਨੂੰ ਪਿਆਰ।’
ਗਾਇਕ ਗਗਨ ਕੋਕਰੀ ਲਿਖਦੇ ਹਨ, ‘ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਤੇ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ।’
ਗਾਇਕ ਬੀ ਪਰਾਕ ਨੇ ਆਪਣੀ ਪਤਨੀ ਨਾਲ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਤੁਹਾਨੂੰ ਸਭ ਨੂੰ ਦੀਵਾਲੀ ਦੀਆਂ ਮੁਬਾਰਕਾਂ। ਇਸ ਸਾਲ ਦੀਵਾਲੀ ਤੁਹਾਡੇ ਸਾਰਿਆਂ ਦੀ ਜ਼ਿੰਦਗੀ ’ਚ ਪਿਆਰ, ਖੁਸ਼ੀ ਤੇ ਸ਼ੋਹਰਤ ਲੈ ਕੇ ਆਵੇ।’
ਕਾਮੇਡੀਅਨ ਕਪਿਲ ਸ਼ਰਮਾ ਨੇ ਪਰਿਵਾਰ ਨਾਲ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘ਮੇਰੇ ਤੇ ਮੇਰੇ ਪਰਿਵਾਰ ਵਲੋਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ।’
ਸਾਰਾ ਗੁਰਪਾਲ ਨੇ ਲਿਖਿਆ, ‘ਆਪਣੇ ਨੈਗੇਟਿਵ ਵਿਚਾਰਾਂ ਨੂੰ ਸਾੜੋ ਤੇ ਆਪਣੀ ਜ਼ਿੰਦਗੀ ਖੁਸ਼ਹਾਲ ਬਣਾਓ। ਰੱਬ ਤੁਹਾਡਾ ਭਲਾ ਕਰੇ। ਹੈਪੀ ਦੀਵਾਲੀ।’
ਸ਼ਹਿਨਾਜ਼ ਗਿੱਲ ਲਿਖਦੀ ਹੈ, ‘ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਦੀਵਾਲੀ ਦੀਆਂ ਮੁਬਾਰਕਾਂ। ਰੱਬ ਤੁਹਾਡਾ ਹਰ ਦਿਨ ਪਿਆਰ ਤੇ ਖੁਸ਼ੀਆਂ ਨਾਲ ਭਰੇ।
ਇਨ੍ਹਾਂ ਤੋਂ ਇਲਾਵਾ ਵੀ ਕਈ ਪੰਜਾਬੀ ਕਲਾਕਾਰਾਂ ਵਲੋਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਆਪਣੇ ਫੈਨਜ਼ ਤੇ ਉਨ੍ਹਾਂ ਦੇ ਪਰਿਵਾਰ ਨੂੰ ਦਿੱਤੀਆਂ ਗਈਆਂ ਹਨ।