ਪੰਜਾਬੀ ਸਿਤਾਰਿਆਂ ਨੇ ਕੁਝ ਇਸ ਤਰ੍ਹਾਂ ਦਿੱਤੀ ਆਪਣੇ ਚਾਹੁਣ ਵਾਲਿਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ

08/15/2022 12:04:48 PM

ਚੰਡੀਗੜ੍ਹ (ਬਿਊਰੋ)– ਅੱਜ ਦੇਸ਼ ਭਰ ’ਚ 75ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਜਿਥੇ ਇਸ ਮੌਕੇ ਰਾਜਨੀਤਕ ਤੇ ਬਾਲੀਵੁੱਡ ਸਿਤਾਰੇ ਆਪਣੇ ਚਾਹੁਣ ਵਾਲਿਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦੇ ਰਹੇ ਹਨ, ਉਥੇ ਪੰਜਾਬੀ ਸਿਤਾਰੇ ਵੀ ਪਿੱਛੇ ਨਹੀਂ ਹਨ। ਪੰਜਾਬੀ ਕਲਾਕਾਰ ਕੁਝ ਇਸ ਤਰੀਕੇ ਨਾਲ ਆਪਣੇ ਚਾਹੁਣ ਵਾਲਿਆਂ ਨੂੰ ਵਧਾਈਆਂ ਦੇ ਰਹੇ ਹਨ–

ਇਹ ਖ਼ਬਰ ਵੀ ਪੜ੍ਹੋ : ਆਮਿਰ, ਸ਼ਾਹਰੁਖ, ਸਲਮਾਨ ਸਣੇ ਬਾਲੀਵੁੱਡ ਸਿਤਾਰੇ ਇੰਝ ਮਨਾ ਰਹੇ 75ਵਾਂ ਆਜ਼ਾਦੀ ਦਿਹਾੜਾ

ਗਾਇਕ ਗੁਰਦਾਸ ਮਾਨ ਨੇ ਤਿਰੰਗੇ ਝੰਡੇ ਦੀ ਤਸਵੀਰਾਂ ਸਾਂਝੀਆਂ ਕਰਦਿਆਂ ਇੰਸਟਾਗ੍ਰਾਮ ’ਤੇ ਆਜ਼ਾਦੀ ਦਿਹਾੜਾ ਮੁਬਾਰਕ ਲਿਖਿਆ ਹੈ।

PunjabKesari

ਗੁਰਪ੍ਰੀਤ ਘੁੱਗੀ ਨੇ ਇੰਸਟਾਗ੍ਰਾਮ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਵੱਖ-ਵੱਖ ਧਰਮਾਂ ਦੇ ਲੋਕ ਇਕੱਠੇ ਖੜ੍ਹੇ ਨਜ਼ਰ ਆ ਰਹੇ ਹਨ।

PunjabKesari

ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਸ਼ਿਕਾਗੋ ਵਿਖੇ ਭਾਰਤੀਆਂ ਨਾਲ ਆਜ਼ਾਦੀ ਦਿਹਾੜਾ ਮਨਾਇਆ। ਗੁਰੂ ਰੰਧਾਵਾ ਨੇ ਸ਼ਿਕਾਗੋ ਵਿਖੇ ਆਜ਼ਾਦੀ ਦਿਹਾੜਾ ਮਨਾਉਣ ਦੀ ਇਕ ਤਸਵੀਰ ਤੇ ਵੀਡੀਓ ਵੀ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ।

PunjabKesari

ਗਾਇਕ ਤੇ ਮਿਊਜ਼ਿਕ ਡਾਇਰੈਕਟਰ ਬੀ ਪਰਾਕ ਨੇ ਇੰਸਟਾਗ੍ਰਾਮ ’ਤੇ ਆਪਣੇ ਘਰ ਵਿਖੇ ਤਿਰੰਗਾ ਲਗਾਉਂਦਿਆਂ ਦੀ ਵੀਡੀਓ ਸਾਂਝੀ ਕੀਤੀ ਹੈ, ਜਿਸ ਦੇ ਪਿੱਛੇ ਬੀ ਪਰਾਕ ਦਾ ਮਸ਼ਹੂਰ ਗੀਤ ‘ਤੇਰੀ ਮਿੱਟੀ’ ਸੁਣਾਈ ਦੇ ਰਿਹਾ ਹੈ।

PunjabKesari

ਗਾਇਕਾ ਨੇਹਾ ਕੱਕੜ ਨੇ ‘ਇੰਡੀਅਨ ਆਈਡਲ’ ਦੇ ਸੈੱਟ ਤੋਂ ਤਿਰੰਗੇ ਝੰਡੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਦੀ ਕੈਪਸ਼ਨ ’ਚ ਉਸ ਨੇ ‘ਏ ਵਤਮ, ਵਤਮ ਮੇਰੇ ਆਬਾਦ ਰਹੇ ਤੂੰ’ ਲਿਖਦਿਆਂ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਹੈ।

PunjabKesari

ਗਾਇਕ ਮੀਕਾ ਸਿੰਘ ਨੇ ਆਪਣੇ ਘਰ ਦੀ ਬਾਲਕਨੀ ’ਚ ਲੱਗੇ ਤਿਰੰਗੇ ਝੰਡੇ ਦੀ ਵੀਡੀਓ ਸਾਂਝੀ ਕੀਤੀ ਹੈ, ਜਿਸ ਦੀ ਬੈਕਗਰਾਊਂਡ ’ਚ ਦਲੇਰ ਮਹਿੰਦੀ ਦਾ ਗੀਤ ‘ਰੰਗ ਦੇ ਬਸੰਤੀ’ ਸੁਣਾਈ ਦੇ ਰਿਹਾ ਹੈ।

PunjabKesari

ਗਾਇਕਾ ਮਿਸ ਪੂਜਾ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਸਾਂਝੀ ਕਰਦਿਆਂ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਹੈ।

PunjabKesari

ਗਾਇਕ ਮਾਸਟਰ ਸਲੀਮ ਨੇ ਇੰਸਟਾ ’ਤੇ ਆਜ਼ਾਦੀ ਦਿਹਾੜੇ ਦੀ ਤਸਵੀਰ ਪੋਸਟ ਕੀਤੀ ਹੈ ਤੇ ਨਾਲ ਹੀ ਹਾਈ ਫਾਈਵ ਤੇ ਦਿਲ ਵਾਲੀ ਇਮੋਜੀ ਵੀ ਕੈਪਸ਼ਨ ’ਚ ਸਾਂਝੀ ਕੀਤੀ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News