ਨਿਸ਼ਾ ਬਾਨੋ ਇਸ ਸ਼ਖ਼ਸ ਦੇ ਸਦਕਾ ਬਣੀ ਪੰਜਾਬੀ ਫ਼ਿਲਮਾਂ ਦੀ ''ਰਾਣੀ'', ਜਾਣੋ ਦਿਲਚਸਪ ਕਿੱਸੇ

Friday, Jun 26, 2020 - 11:40 AM (IST)

ਨਿਸ਼ਾ ਬਾਨੋ ਇਸ ਸ਼ਖ਼ਸ ਦੇ ਸਦਕਾ ਬਣੀ ਪੰਜਾਬੀ ਫ਼ਿਲਮਾਂ ਦੀ ''ਰਾਣੀ'', ਜਾਣੋ ਦਿਲਚਸਪ ਕਿੱਸੇ

ਜਲੰਧਰ (ਬਿਊਰੋ) — ਇਨ੍ਹੀਂ ਦਿਨੀਂ ਨਿਸ਼ਾ ਬਾਨੋ ਪੰਜਾਬੀ ਫ਼ਿਲਮ ਉਦਯੋਗ 'ਚ ਪੂਰੀ ਤਰ੍ਹਾਂ ਛਾਈ ਹੋਈ ਹੈ। ਇੱਕ ਤੋਂ ਬਾਅਦ ਇੱਕ ਫ਼ਿਲਮ 'ਚ ਲਗਾਤਾਰ ਨਜ਼ਰ ਆਉਣ ਵਾਲੀ ਅਦਾਕਾਰਾ ਨਿਸ਼ਾ ਬਾਨੋ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ ਮਾਨਸਾ 'ਚ ਹੋਇਆ। ਕੁਝ ਘੰਟੇ ਪਹਿਲਾਂ ਹੀ ਨਿਸ਼ਾ ਬਾਨੋ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕੇਕ ਕੱਟਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਨਿਸ਼ਾ ਬਾਨੋ ਨੇ ਕੈਪਸ਼ਨ 'ਚ ਲਿਖਿਆ, 'Thanks a lot tuhade sab da birthday wishes de bhut msz call aa rahe ne sareya Da ❤️'।
Image may contain: 1 person
ਬਹੁਮੁਖੀ ਪ੍ਰਤਿਭਾ ਦੀ ਧਨੀ ਹੈ ਨਿਸ਼ਾ ਬਾਨੋ
ਨਿਸ਼ਾ ਬਾਨੋ ਇੱਕ ਅਜਿਹੀ ਕਲਾਕਾਰ ਹੈ, ਜੋ ਬਹੁਮੁਖੀ ਪ੍ਰਤਿਭਾ ਦੀ ਧਨੀ ਹੈ। ਨਿਸ਼ਾ ਬਾਨੋ ਮਾਨਸਾ ਦੀ ਰਹਿਣ ਵਾਲੀ ਹੈ ਅਤੇ ਇਕ ਵਧੀਆ ਅਦਾਕਾਰਾ ਹੋਣ ਦੇ ਨਾਲ-ਨਾਲ ਉਨ੍ਹਾਂ ਨੂੰ ਗਾਉਣ ਦਾ ਵੀ ਸ਼ੌਂਕ ਹੈ। ਮਾਨਸਾ ਦੀ ਰਹਿਣ ਵਾਲੀ ਨਿਸ਼ਾ ਬਾਨੋ ਨੇ ਵੱਖ-ਵੱਖ ਫ਼ਿਲਮਾਂ 'ਚ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ। ਹੁਣ ਤੱਕ ਉਨ੍ਹਾਂ ਦੀਆਂ ਕਈ ਫ਼ਿਲਮਾਂ ਆ ਚੁੱਕੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਖ਼ੂਬ ਸਰਾਹਿਆ ਗਿਆ ਹੈ।
Image may contain: 1 person, close-up
ਕਰਮਜੀਤ ਅਨਮੋਲ ਦਾ ਹੈ ਕਾਮਯਾਬੀ ਪਿੱਛੇ ਹੱਥ
ਜੇ ਗੱਲ ਕਰੀਏ ਨਿਸ਼ਾ ਬਾਨੋ ਦੀ ਕਾਮਯਾਬੀ ਦੀ ਤਾਂ ਕਰਮਜੀਤ ਅਨਮੋਲ ਦਾ ਵੀ ਉਨ੍ਹਾਂ ਦੀ ਕਾਮਯਾਬੀ 'ਚ ਵੱਡਾ ਹੱਥ ਰਿਹਾ ਹੈ। ਦੱਸ ਦਈਏ ਕਿ ਨਿਸ਼ਾ ਬਾਨੋ ਪਾਲੀਵੁੱਡ ਫ਼ਿਲਮ ਉਦਯੋਗ ਦੀ ਅਜਿਹੀ ਅਦਾਕਾਰਾ ਹੈ, ਜਿਨ੍ਹਾਂ ਨੇ ਵੱਖ-ਵੱਖ ਤਰ੍ਹਾਂ ਦੇ ਚੁਣੌਤੀਪੂਰਨ ਕਿਰਦਾਰ ਨਿਭਾਅ ਕੇ ਫ਼ਿਲਮ ਉਦਯੋਗ 'ਚ ਸ਼ੌਹਰਤ ਹਾਸਲ ਕੀਤੀ ਹੈ।

ਬੀਨੂੰ ਢਿੱਲੋਂ ਕਮੇਡੀ ਗਰੁੱਪ ਨਾਲ ਜੁੜੀ ਹੈ ਨਿਸ਼ਾ ਬਾਨੋ
ਨਿਸ਼ਾ ਬਾਨੋ ਨੂੰ ਸਿਰਫ਼ ਅਦਾਕਾਰੀ ਦਾ ਹੀ ਸ਼ੌਕ ਨਹੀਂ ਹੈ ਸਗੋਂ ਉਨ੍ਹਾਂ ਨੂੰ ਗਾਇਕੀ 'ਚ ਵੀ ਬੇਹੱਦ ਦਿਲਚਸਪੀ ਹੈ।ਨਿਸ਼ਾ ਬਾਨੋ ਬੀਨੂੰ ਢਿੱਲੋਂ ਕਮੇਡੀ ਗਰੁੱਪ ਨਾਲ ਵੀ ਜੁੜੇ ਹੋਏ ਹਨ। ਉਨ੍ਹਾਂ ਨੇ ਬੀਨੂੰ ਢਿੱਲੋਂ ਨਾਲ ਦੇਸ਼ ਹੀ ਨਹੀਂ ਵਿਦੇਸ਼ਾਂ 'ਚ ਵੀ ਸਟੇਜ 'ਤੇ ਪਰਫਾਰਮ ਕੀਤਾ ਹੈ। ਉਨ੍ਹਾਂ ਨੇ ਆਸਟ੍ਰੇਲੀਆ ਨਿਊਜ਼ੀਲੈਂਡ ਸਮੇਤ ਕਈ ਦੇਸ਼ਾਂ 'ਚ ਬੀਨੂੰ ਢਿੱਲੋਂ ਨਾਲ ਪਰਫਾਰਮ ਕੀਤਾ ਅਤੇ ਕਈ ਫ਼ਿਲਮਾਂ 'ਚ ਕਿਰਦਾਰ ਨਿਭਾਏ।

ਸ਼ੁਰੂ ਤੋਂ ਹੀ ਸੱਭਿਆਚਾਰਕ ਗਤੀਵਿਧੀਆਂ 'ਚ ਸਨ ਸਰਗਰਮ
ਨਿਸ਼ਾ ਬਾਨੋ ਨੇ ਆਪਣੀ ਸਕੂਲੀ ਪੜ੍ਹਾਈ ਯੋਗੇਸ਼ ਮੈਮੋਮੀਰਅਲ ਪਬਲਿਕ ਸਕੂਲ ਮਾਨਸਾ ਤੋਂ ਪੂਰੀ ਕੀਤੀ। ਨਿਸ਼ਾ ਬਾਨੋ ਸ਼ੁਰੂ ਤੋਂ ਹੀ ਸੱਭਿਆਚਾਰਕ ਗਤੀਵਿਧੀਆਂ 'ਚ ਭਾਗ ਲੈਂਦੇ ਹੁੰਦੇ ਸਨ ਅਤੇ ਸਕੂਲ ਸਮੇਂ ਦੌਰਾਨ ਹੀ ਗਿੱਧਾ ਅਤੇ ਹੋਰ ਸਰਗਰਮੀਆਂ 'ਚ ਭਾਗ ਲੈ ਕੇ ਆਪਣੇ ਹੁਨਰ ਦਾ ਪ੍ਰਗਟਾਵਾ ਕਰਦੇ ਰਹਿੰਦੇ ਸਨ।
ਸਕੂਲ ਦੀ ਪੜ੍ਹਾਈ ਕਰਨ ਤੋਂ ਬਾਅਦ ਉਨ੍ਹਾਂ ਨੇ ਐੱਸ. ਡੀ. ਕਾਲਜ ਮਾਨਸਾ 'ਚ ਦਾਖਲਾ ਲਿਆ। ਕਾਲਜ ਦੇ ਸਮੇਂ 'ਚ ਹੀ ਉਨ੍ਹਾਂ ਨੇ ਗਿੱਧੇ 'ਚ ਕਈ ਇਨਾਮ ਆਪਣੇ ਕਾਲਜ ਨੂੰ ਦਿਵਾਏ ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਯੁਵਕ ਮੇਲਿਆਂ 'ਚ ਵੀ ਭਾਗ ਲਿਆ।

ਨਿੱਜੀ ਚੈਨਲ ਤੋਂ ਕੀਤੀ ਐਕਟਿੰਗ ਕਰੀਅਰ ਦੀ ਸ਼ੁਰੂਆਤ
ਨਿਸ਼ਾ ਬਾਨੋ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਇੱਕ ਨਿੱਜੀ ਚੈਨਲ 'ਤੇ ਆਉਣ ਵਾਲੇ ਸ਼ੋਅ 'ਹੱਸਦੇ ਹਸਾਉਂਦੇ ਰਹੋ' ਤੋਂ ਕੀਤੀ ਸੀ। ਨਿਸ਼ਾ ਬਾਨੋ ਨੇ ਗਾਇਕੀ ਦੇ ਗੁਰ ਕਰਮਜੀਤ ਅਨਮੋਲ ਤੋਂ ਹੀ ਸਿੱਖੇ ਸਨ। ਐਕਟਿੰਗ 'ਚ ਵੀ ਕਰਮਜੀਤ ਅਨਮੋਲ ਨੇ ਕਾਫ਼ੀ ਮਦਦ ਕੀਤੀ।
ਪਹਿਲਾ ਸ਼ੋਅ ਦੂਰਦਰਸ਼ਨ 'ਤੇ ਕਰਮਜੀਤ ਅਨਮੋਲ ਅਤੇ ਨਿਸ਼ਾ ਬਾਨੋ ਨੇ ਪਰਫਾਰਮ ਕੀਤਾ ਸੀ, ਜੋ ਕਿ ਸੁਦੇਸ਼ ਕੁਮਾਰੀ ਨੇ ਗਾਇਆ ਸੀ। ਵਿਸਾਖੀ 'ਤੇ 'ਹਾੜੀ ਸਾਉਣੀ ਗਾਇਆ' ਨਿਸ਼ਾ ਬਾਨੋ ਨੂੰ ਆਪਣਾ ਗੀਤ ਬਹੁਤ ਪਿਆਰਾ ਲੱਗਦਾ ਹੈ।

ਕਈ ਹਿੱਟ ਫਿਲਮਾਂ 'ਚ ਕਰ ਚੁੱਕੇ ਨੇ ਕੰਮ
ਨਿਸ਼ਾ ਬਾਨੋ 'ਜੱਟ ਐਂਡ ਜੂਲੀਅਟ', 'ਜੱਟ ਏਅਰਵੇਜ਼', 'ਨਿੱਕਾ ਜ਼ੈਲਦਾਰ', 'ਮੈਂ ਤੇਰੀ ਤੂੰ ਮੇਰਾ', 'ਬਾਜ਼', 'ਸੁਰਖ਼ੀ ਬਿੰਦੀ' ਅਤੇ 'ਫਤਿਹ' ਫ਼ਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ। 'ਨਿੱਕਾ ਜ਼ੈਲਦਾਰ' 'ਚ ਉਨ੍ਹਾਂ ਵੱਲੋਂ ਨਿਭਾਏ ਗਏ 'ਸ਼ਾਂਤੀ' ਦੇ ਕਿਰਦਾਰ ਨੂੰ ਕਾਫ਼ੀ ਸਰਾਹਿਆ ਗਿਆ ਸੀ। ਇਸ ਫਿਲਮ 'ਚ ਐਮੀ ਵਿਰਕ ਤੇ ਸੋਨਮ ਬਾਜਵਾ ਨੇ ਮੁੱਖ ਭੂਮਿਕਾ ਨਿਭਾਈ ਸੀ।
Image may contain: 2 people, people standing
ਸੰਗੀਤ ਜਗਤ ਨੂੰ ਦਿੱਤੇ ਕਈ ਹਿੱਟ ਗੀਤ
ਜੇ ਗੱਲ ਨਿਸ਼ਾ ਬਾਨੋ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਜਿਵੇਂ  'ਆਫ਼ ਲਿਮਟ', 'ਦਿਲ ਅਰਮਾਨੀ', 'ਅੜਬ ਜੱਟੀ', 'ਓਹੀ ਬੋਲਦੀ', 'ਤੇਰੇ ਕਰਕੇ' ਵਰਗੇ ਹਿੱਟ ਗੀਤਾਂ ਦੇ ਚੁੱਕੇ ਹਨ। ਗਾਇਕੀ ਤੋਂ ਇਲਾਵਾ ਉਹ ਅਦਾਕਾਰੀ 'ਚ ਕਾਫੀ ਸਰਗਰਮ ਹਨ।


author

sunita

Content Editor

Related News