ਗੁਰਦਾਸ ਮਾਨ ਦੇ ਪੋਤੇ ਦੀ ਝਲਕ ਆਈ ਸਾਹਮਣੇ, ਨੂੰਹ ਸਿਮਰਨ ਤੇ ਪੁੱਤ ਗੁਰਿਕ ਮਾਨ ਨੇ ਸਾਂਝੀਆਂ ਕੀਤੀਆਂ ਤਸਵੀਰਾਂ

Monday, Aug 14, 2023 - 11:41 AM (IST)

ਗੁਰਦਾਸ ਮਾਨ ਦੇ ਪੋਤੇ ਦੀ ਝਲਕ ਆਈ ਸਾਹਮਣੇ, ਨੂੰਹ ਸਿਮਰਨ ਤੇ ਪੁੱਤ ਗੁਰਿਕ ਮਾਨ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਜਲੰਧਰ (ਬਿਊਰੋ) - ਪੰਜਾਬੀ ਸੰਗੀਤ ਜਗਤ ਦੇ ਬਾਬਾ ਬੋਹੜ ਅਖਵਾਉਣ ਵਾਲੇ ਗਾਇਕ ਗੁਰਦਾਸ ਮਾਨ ਦੀ ਨੂੰਹ ਅਤੇ ਅਦਾਕਾਰਾ ਸਿਮਰਨ ਕੌਰ ਮੁੰਡੀ ਨੇ ਆਪਣੇ ਪਤੀ ਤੇ ਪੁੱਤਰ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਹਾਲਾਂਕਿ ਇਸ ਤਸਵੀਰ 'ਚ ਸਿਮਰਨ ਮੁੰਡੀ ਨੇ ਆਪਣੇ ਪੁੱਤ ਦਾ ਚਿਹਰਾ ਨਹੀਂ ਵਿਖਾਇਆ। ਇਸ ਤਸਵੀਰ 'ਚ ਗੁਰਿਕ ਮਾਨ ਅਤੇ ਸਿਮਰਨ ਆਪਣੇ ਪੁੱਤ ਨੂੰ ਬੱਚਿਆਂ ਵਾਲੀ ਟਰਾਲੀ 'ਚ ਬਿਠਾ ਮੁਸਕਰਾਉਂਦੇ ਹੋਏ ਨਜ਼ਰ ਆ ਰਹੇ ਹਨ।

PunjabKesari

ਦੱਸ ਦਈਏ ਕਿ ਗੁਰਦਾਸ ਮਾਨ ਦੇ ਘਰ 23 ਫਰਵਰੀ 2023 ਨੂੰ ਪੋਤੇ ਨੇ ਜਨਮ ਲਿਆ ਸੀ ਪਰ ਪਰਿਵਾਰ ਵੱਲੋਂ ਇਸ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਸੀ। ਸੋਸ਼ਲ ਮੀਡੀਆ 'ਤੇ ਜਿਉਂ ਹੀ ਗੁਰਦਾਸ ਮਾਨ ਦੇ ਦਾਦਾ ਬਣਨ ਦੀ ਖ਼ਬਰ ਸਾਹਮਣੇ ਆਈ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਹਾਲਾਂਕਿ ਨਾ ਤਾਂ ਗੁਰਦਾਸ ਮਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਕੋਈ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਨਾ ਹੀ ਇਸ ਜੋੜੀ ਨੇ ਇਸ ਬਾਰੇ ਕੋਈ ਵੀ ਤਸਵੀਰ ਸਾਂਝੀ ਕੀਤੀ ਸੀ।

PunjabKesari

ਇਸ ਵਿਚਾਲੇ ਗੁਰਦਾਸ ਮਾਨ ਦੀ ਨੂੰਹ ਸਿਮਰਨ ਕੌਰ ਮੁੰਡੀ ਨੇ ਆਪਣੇ ਪਤੀ ਅਤੇ ਪੁੱਤਰ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ, ਜੋ ਕਾਫ਼ੀ ਵਾਇਰਲ ਹੋ ਰਹੀ ਹੈ। ਸਿਮਰਨ ਕੌਰ ਮੁੰਡੀ ਅਤੇ ਗੁਰਿਕ ਮਾਨ ਵੱਲੋਂ ਇਹ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀਆਂ ਕੀਤੀਆਂ ਗਈਆਂ ਹਨ।

PunjabKesari

ਜੇ ਗੱਲ ਕਰੀਏ ਸਿਮਰਨ ਕੌਰ ਮੁੰਡੀ ਦੇ ਵਰਕ ਫਰੰਟ ਦੀ ਤਾਂ ਉਹ ਕਈ ਟੀ.ਵੀ ਵਿਗਿਆਪਨ ਤੇ ਹਿੰਦੀ ਫ਼ਿਲਮਾਂ 'ਚ ਕੰਮ ਕਰ ਚੁੱਕੀ ਹੈ। ਗੁਰੀਕ ਮਾਨ ਜੋ ਕਿ ਬਤੌਰ ਵੀਡੀਓ ਡਾਇਰੈਕਟਰ ਤੇ ਫ਼ਿਲਮ ਪ੍ਰੋਡਿਊਸਰ ਕੰਮ ਕਰ ਰਹੇ ਹਨ।

PunjabKesari


author

sunita

Content Editor

Related News