ਨੀਰੂ ਬਾਜਵਾ ਤੇ ਰੁਬਿਨਾ ਬਾਜਵਾ ਨੇ ਬਰਫ 'ਚ ਕੀਤੀ ਖ਼ੂਬ ਮਸਤੀ, ਸਾਂਝੀਆਂ ਕੀਤੀਆਂ ਤਸਵੀਰਾਂ

Friday, Nov 24, 2023 - 11:32 AM (IST)

ਨੀਰੂ ਬਾਜਵਾ ਤੇ ਰੁਬਿਨਾ ਬਾਜਵਾ ਨੇ ਬਰਫ 'ਚ ਕੀਤੀ ਖ਼ੂਬ ਮਸਤੀ, ਸਾਂਝੀਆਂ ਕੀਤੀਆਂ ਤਸਵੀਰਾਂ

ਜਲੰਧਰ (ਬਿਊਰੋ) : ਪੰਜਾਬੀ ਫ਼ਿਲਮ ਇੰਡਸਟਰੀ ਦੀ ਪ੍ਰਸਿੱਧ ਅਦਾਕਾਰਾ ਨੀਰੂ ਬਾਜਵਾ ਤੇ ਰੁਬਿਨਾ ਬਾਜਵਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਹਾਲ ਹੀ 'ਚ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ। 

PunjabKesari

ਰੁਬੀਨਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਉਹ ਲੰਮੇ ਕੋਟ ਤੇ ਪੈਰਾਂ 'ਚ ਲੌਂਗ ਬੂਟਸ ਪਾ ਕੇ ਬਰਫ਼ 'ਚ ਮਸਤੀ ਕਰਦੀਆਂ ਨਜ਼ਰ ਆ ਰਹੀਆਂ ਹਨ।

PunjabKesari

ਦੋਵੇਂ ਭੈਣਾਂ ਪਰਿਵਾਰ ਨਾਲ ਮਿਲ ਕੇ  ਬਰਫਬਾਰੀ ਦਾ ਆਨੰਦ ਮਾਣਦੀਆਂ ਹੋਇਆਂ ਨਜ਼ਰ ਆ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਰੁਬੀਨਾ ਬਾਜਵਾ ਨੇ ਕੈਪਸ਼ਨ 'ਚ ਲਿਖਿਆ, #❄️ #throwback #whistler #family 🍁।  

PunjabKesari

ਦੱਸ ਦਈਏ ਕਿ ਨੀਰੂ ਤੇ ਰੁਬੀਨਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਇਨ੍ਹਾਂ ਤਸਵੀਰਾਂ 'ਚ ਦੋਹਾਂ ਭੈਣਾਂ ਦੀ ਬਾਂਡਿੰਗ ਸਾਫ ਝਲਕ ਰਹੀ ਹੈ। ਰੁਬੀਨਾ ਬਾਜਵਾ ਤੇ ਨੀਰੂ ਬਾਜਵਾ ਦੋਵੇਂ ਹੀ ਭੈਣਾਂ ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀਆਂ ਹਨ।

PunjabKesari

ਨੀਰੂ ਬਾਜਵਾ ਤੇ ਰੁਬੀਨਾ ਬਾਜਵਾ ਦੀ ਫ਼ਿਲਮ 'ਬੂਹੇ ਬਾਰੀਆਂ' ਪਿਛਲੇ ਕੁਝ ਮਹੀਨੇ ਪਹਿਲਾ ਰਿਲੀਜ਼ ਹੋਈ ਸੀ, ਜਿਸ ਨੂੰ ਫੈਨਜ਼ ਵਲੋਂ ਕਾਫ਼ੀ ਪਿਆਰ ਮਿਲਿਆ।

PunjabKesari

ਇਹ ਪਹਿਲੀ ਵਾਰ ਸੀ ਜਦੋਂ ਦੋਵੇਂ ਭੈਣਾਂ ਇੱਕਠੇ ਸਕ੍ਰੀਨ ਸਾਂਝੀ ਕਰਦਿਆਂ ਨਜ਼ਰ ਆਈਆਂ।

PunjabKesari

PunjabKesari

PunjabKesari

PunjabKesari

 


author

sunita

Content Editor

Related News