ਹਾਲੀਵੁੱਡ ਫ਼ਿਲਮ ''Get Out'' ਦਾ ਪੋਸਟਰ ਆਊਟ, ਨੀਰੂ ਬਾਜਵਾ ਦੀ ਲੁੱਕ ਨੇ ਕੀਤਾ ਸਭ ਨੂੰ ਆਕਰਸ਼ਿਤ
Wednesday, Apr 26, 2023 - 01:58 PM (IST)

ਜਲੰਧਰ (ਬਿਊਰੋ) : ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਆਪਣੀ ਫ਼ਿਲਮ 'ਕਲੀ ਜੋਟਾ' ਅਤੇ 'ਚੱਲ ਜ਼ਿੰਦੀਏ' ਦੀ ਸਫ਼ਲਤਾ ਦਾ ਆਨੰਦ ਮਾਣ ਰਹੀ ਹੈ। ਇਸੇ ਦੌਰਾਨ ਨੀਰੂ ਬਾਜਵਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫ਼ਾ ਦਿੱਤਾ ਹੈ। ਅਦਾਕਾਰਾ ਨੀਰੂ ਬਾਜਵਾ ਨੇ ਆਪਣੀ ਹਾਲੀਵੁੱਡ ਫ਼ਿਲਮ 'Get Out' ਦਾ ਪੋਸਟਰ ਰਿਲੀਜ਼ ਕੀਤਾ ਹੈ।
ਦੱਸ ਦਈਏ ਕਿ ਫ਼ਿਲਮ ਦਾ ਪੋਸਟਰ ਸਾਂਝਾ ਕਰਦਿਆਂ ਨੀਰੂ ਬਾਜਵਾ ਨੇ ਕੈਪਸ਼ਨ 'ਚ ਲਿਖਿਆ, ''ਇਹ ਤੁਹਾਨੂੰ ਤੁਰੰਤ ਨਹੀਂ ਮਾਰਦਾ...ਇਹ ਤੁਹਾਨੂੰ ਹੌਲੀ-ਹੌਲੀ ਖਾ ਜਾਂਦਾ ਹੈ।'' IT LIVES INSIDE ਦਾ ਨਵਾਂ ਟਰੇਲਰ ਭਲਕੇ ਆਵੇਗਾ। ਨੀਰੂ ਬਾਜਵਾ ਦੀ ਇਸ ਫ਼ਿਲਮ ਦਾ ਟਰੇਲਰ ਅੱਜ ਰਿਲੀਜ਼ ਕੀਤਾ ਜਾਵੇਗਾ। ਉਹ ਆਪਣੀ ਡਰਾਉਣੀ ਫ਼ਿਲਮ 'ਚ ਹਾਲੀਵੁੱਡ ਮੇਗਨ ਸੂਰੀ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ।
ਦੱਸਣਯੋਗ ਹੈ ਕਿ ਨੀਰੂ ਬਾਜਵਾ ਫ਼ਿਲਮ 'ਕਲੀ ਜੋਟਾ' ਨੇ ਬਾਕਸ ਆਫਿਸ 'ਤੇ ਕਰੋੜਾਂ ਦਾ ਕਾਰੋਬਾਰ ਕੀਤਾ। ਇਸ ਦੇ ਨਾਲ ਹੀ ਨੀਰੂ ਬਾਜਵਾ ਦੀ ਫ਼ਿਲਮ 'ਚੱਲ ਜ਼ਿੰਦੀਏ' ਨੂੰ ਵੀ ਦਰਸ਼ਕਾਂ ਵਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।