ਹਿਮਾਂਸ਼ੀ-ਸ਼ਹਿਨਾਜ਼ ਹੀ ਨਹੀਂ ਸਗੋਂ ਪੰਜਾਬ ਦੀ ਇਹ ਖ਼ੂਬਸੂਰਤ ਅਦਾਕਾਰਾ ਵੀ ਹੈ ਲੋਕਾਂ ਦੇ ਦਿਲਾਂ ਦੀ ਧੜਕਨ

3/18/2021 2:27:03 PM

ਮੁੰਬਈ (ਬਿਊਰੋ) — ਪੰਜਾਬ ਦੀਆਂ ਬਹੁਤ ਸਾਰੀਆਂ ਅਦਾਕਾਰਾਂ ਨੇ ਬਾਲੀਵੁੱਡ ’ਚ ਐਂਟਰੀ ਮਾਰ ਕੇ ਪ੍ਰਸ਼ੰਸਕਾਂ ਦੇ ਦਿਲਾਂ ’ਚ ਖ਼ਾਸ ਜਗ੍ਹਾ ਬਣਾਈ ਹੈ। ਹਿਮਾਂਸ਼ੀ ਖੁਰਾਣਾ ਹੋਵੇ ਜਾਂ ਸ਼ਹਿਨਾਜ਼ ਕੌਰ ਗਿੱਲ ਪ੍ਰਸ਼ੰਸਕ ਇਨ੍ਹਾਂ ਦੋਵਾਂ ਦੀ ਲੁੱਕ ਦੇ ਦੀਵਾਨੇ ਹਨ। ਹਾਲਾਂਕਿ ਕਾਯਨਾਤ ਅਰੋੜਾ ਵੀ ਪੰਜਾਬੀ ਫ਼ਿਲਮਾਂ ਦੀ ਖ਼ੂਬਸੂਰਤ ਅਦਾਕਾਰਾ ਹੈ।

PunjabKesari

ਉਹ ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਹਿੰਦੀ ਫ਼ਿਲਮਾਂ ’ਚ ਵੀ ਨਜ਼ਰ ਆ ਚੁੱਕੀ ਹੈ। ਸੋਸ਼ਲ ਮੀਡੀਆ ’ਤੇ ਸਰਗਰਮ ਰਹਿਣ ਵਾਲੀ ਕਾਯਨਾਤ ਅਰੋੜਾ ਅਕਸਰ ਹੀ ਪ੍ਰਸ਼ੰਸਕਾਂ ਨਾਲ ਗਲੈਮਰਸ ਲੁੱਕ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। 

PunjabKesari

ਕਾਯਨਾਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਫ਼ਿਲਮਾਂ ’ਚ ਕਿਸਮਤ ਅਜਮਾਈ। ਪੰਜਾਬੀ ਫ਼ਿਲਮਾਂ ਦੇ ਨਾਲ ਹੀ ਕਾਯਨਾਤ ਨੇ ਕਈ ਹਿੰਦੀ ਫ਼ਿਲਮਾਂ ’ਚ ਕੰਮ ਕੀਤਾ।

PunjabKesari
ਕਾਯਨਾਤ ਨੇ ਅਡਲਟ ਕਾਮੇਡੀ ਗ੍ਰੈਂਡ ਮਸਤੀ ਨਾਲ ਹਿੰਦੀ ਫ਼ਿਲਮ ਇੰਡਸਟਰੀ ਦੀ ਸ਼ੁਰੂਆਤ ਕੀਤੀ ਸੀ, ਜਿਸ ਤੋਂ ਬਾਅਦ ਉਹ ਅਕਸ਼ੈ ਕੁਮਾਰ ਦੀ ਫ਼ਿਲਮ ‘ਖੱਟਾ ਮਿੱਠਾ’ ’ਚ ਨਜ਼ਰ ਆਈ ਸੀ।

PunjabKesari

ਇੰਨਾਂ ਹੀ ਨਹੀਂ ਕਾਯਨਾਤ ਨੇ ਹਿੰਦੀ ਫ਼ਿਲਮਾਂ ਦੇ ਨਾਲ ਹੀ ਤਮਿਲ ਫ਼ਿਲਮਾਂ ’ਚ ਵੀ ਆਪਣੀ ਖ਼ੂਬਸੂਰਤੀ ਦਾ ਜਲਵਾ ਵਿਖਾਇਆ। ਤਮਿਲ ਫ਼ਿਲਮ ‘ਮਨਕਥਾ’ ਦੇ ਜਰੀਏ ਉਸ ਨੇ ਟਾਲੀਵੁੱਡ ’ਚ ਐਂਟਰੀ ਕੀਤੀ।

PunjabKesari
ਦੱਸਣਯੋਗ ਹੈ ਕਿ ਕੋਰੋਨਾ ਕਾਲ ’ਚ ਕਾਯਨਾਤ ਘਰ ’ਚ ਸਮਾਂ ਬਿਤਾ ਰਹੀ ਹੈ ਅਤੇ ਅਕਸਰ ਹੀ ਪ੍ਰਸ਼ੰਸਕਾਂ ਲਈ ਆਪਣੇ ਫਿੱਟਨੈੱਸ ਰੂਟੀਨ ਦੀਆਂ ਤਸਵੀਰਾਂ ਸਾਂਝੀਆਂ ਕਰਦੀਆਂ ਹੈ। 

PunjabKesari

PunjabKesari

PunjabKesari


sunita

Content Editor sunita