ਮਰਹੂਮ ਅਦਾਕਾਰ ਮਨੀ ਕੁਲਾਰ ਦੇ ਘਰ ਗੂੰਜੀਆਂ ਕਿਲਕਾਰੀਆਂ

Saturday, Dec 27, 2025 - 04:56 PM (IST)

ਮਰਹੂਮ ਅਦਾਕਾਰ ਮਨੀ ਕੁਲਾਰ ਦੇ ਘਰ ਗੂੰਜੀਆਂ ਕਿਲਕਾਰੀਆਂ

ਐਂਟਰਟੇਨਮੈਂਟ ਡੈਸਕ- ਪੰਜਾਬੀ ਇੰਡਸਟਰੀ ਦੇ ਮਰਹੂਮ ਅਦਾਕਾਰ ਮਨੀ ਕੁਲਾਰ ਦੇ ਪਰਿਵਾਰ ਤੋਂ ਇੱਕ ਖੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ। ਅਦਾਕਾਰ ਦੇ ਦੇਹਾਂਤ ਤੋਂ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ ਹੈ। ਇਸ ਖ਼ਬਰ ਨੇ ਜਿੱਥੇ ਪਰਿਵਾਰ ਦੇ ਜ਼ਖ਼ਮਾਂ 'ਤੇ ਮਲ੍ਹਮ ਲਗਾਈ ਹੈ, ਉੱਥੇ ਹੀ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਵੀ ਇਸ ਨੂੰ ਪ੍ਰਮਾਤਮਾ ਦੀ ਖੇਡ ਦੱਸ ਰਹੇ ਹਨ। ਇਸ ਖਬਰ ਦੀ ਜਾਣਕਾਰੀ ਮਰਹੂਮ ਅਦਾਕਾਰ ਦੇ ਫੇਸਬੁੱਕ ਪੋਸਟ ਰਾਹੀਂ ਸਾਂਝੀ ਕੀਤੀ ਗਈ। ਸਾਂਝੀ ਕੀਤੀ ਭਾਵੁਕ ਪੋਸਟ 'ਚ ਲਿਖਿਆ ਗਿਆ- 'ਵੱਡੇ ਪੈਰੀਂ ਜਾ ਕੇ, ਨਿੱਕੇ ਪੈਰੀਂ ਮੁੜ ਆਏ।

PunjabKesari
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਅਦਾਕਾਰ ਮਨੀ ਕੁਲਾਰ ਦਾ ਦੇਹਾਂਤ ਹੋ ਗਿਆ ਸੀ, ਜਿਸ ਕਾਰਨ ਪੂਰਾ ਪਰਿਵਾਰ ਅਤੇ ਪ੍ਰਸ਼ੰਸਕ ਡੂੰਘੇ ਸਦਮੇ ਵਿੱਚ ਸਨ। ਬੱਚੇ ਦੇ ਜਨਮ ਨਾਲ ਅਦਾਕਾਰ ਮਨੀ ਦੇ ਪਰਿਵਾਰ ਲਈ ਉਮੀਦ ਦੀ ਨਵੀਂ ਕਿਰਨ ਜਾਗ ਗਈ ਹੈ। ਮਨੀ ਕੁਲਾਰ ਦੇ ਜਾਣ ਦਾ ਘਾਟਾ ਤਾਂ ਕਦੇ ਪੂਰਾ ਨਹੀਂ ਹੋ ਸਕਦਾ, ਪਰ ਉਨ੍ਹਾਂ ਦੇ ਪੁੱਤਰ ਦੇ ਜਨਮ ਨੇ ਪਰਿਵਾਰ ਨੂੰ ਦੁੱਖ ਦੀ ਘੜੀ ਵਿੱਚ ਹੌਸਲਾ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਲੋਕ ਲਗਾਤਾਰ ਪਰਿਵਾਰ ਨੂੰ ਵਧਾਈਆਂ ਦੇ ਰਹੇ ਹਨ ਅਤੇ ਇਸ ਬੱਚੇ ਵਿੱਚ ਮਨੀ ਕੁਲਾਰ ਦੀ ਪਰਛਾਈ ਦੇਖ ਰਹੇ ਹਨ।


author

Aarti dhillon

Content Editor

Related News