''ਅਰਦਾਸ ਕਰਾਂ'' ਦੀ ਅਪਾਰ ਸਫ਼ਲਤਾ ਨੂੰ ਦੇਖਦੇ ਹੋਏ ਗਿੱਪੀ ਗਰੇਵਾਲ ਨੇ ਕੀਤਾ ਵੱਡਾ ਐਲਾਨ
Tuesday, Jul 21, 2020 - 09:23 AM (IST)

ਜਲੰਧਰ (ਵੈੱਬ ਡੈਸਕ) — ਪਾਲੀਵੁੱਡ 'ਚ ਬਹੁਤ ਸਾਰੀਆਂ ਫ਼ਿਲਮਾਂ ਹਿੱਟ ਹੋਈਆਂ ਹਨ ਪਰ ਇਨ੍ਹਾਂ ਫ਼ਿਲਮਾਂ 'ਚੋਂ 'ਅਰਦਾਸ ਕਰਾਂ' ਫ਼ਿਲਮ ਨਾ ਸਿਰਫ ਹਿੱਟ ਹੋਈ ਸਗੋ ਇਸ ਫ਼ਿਲਮ ਨੇ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਦੱਸਿਆ ਕਿ ਜ਼ਿੰਦਗੀ ਜਿਊਣ ਦਾ ਨਾਂ ਹੀ ਨਹੀਂ ਸਗੋਂ ਇਸ 'ਚ ਪਿਆਰ ਵੀ ਬਹੁਤ ਅਹਿਮੀਅਤ ਰੱਖਦਾ ਹੈ। ਪਿਆਰ ਸਾਨੂੰ ਦੂਜਿਆਂ ਦਾ ਖਿਆਲ ਰੱਖਣਾ ਸਿਖਾਉਂਦਾ ਹੈ। ਇਸੇ ਕਰਕੇ ਗਿੱਪੀ ਗਰੇਵਾਲ ਦੀ ਇਹ ਫ਼ਿਲਮ ਪਾਲੀਵੁੱਡ 'ਚ ਮਾਸਟਰ ਪੀਸ ਬਣ ਕੇ ਸਾਹਮਣੇ ਆਈ ਹੈ।
ਦੱਸ ਦਈਏ ਕਿ ਇਸ ਫ਼ਿਲਮ ਨੂੰ ਰਿਲੀਜ਼ ਹੋਏ ਇੱਕ ਸਾਲ ਹੋ ਗਿਆ ਹੈ। ਇਸ ਮੌਕੇ 'ਤੇ ਗਿੱਪੀ ਗਰੇਵਾਲ ਨੇ ਇੱਕ ਪੋਸਟ ਵੀ ਸਾਂਝੀ ਕਤੀ ਹੈ। ਉਨ੍ਹਾਂ ਨੇ ਲਿਖਿਆ ਹੈ 'ਅੱਜ ਇੱਕ ਸਾਲ ਹੋ ਗਿਆ ਹੈ ਅਰਦਾਸ ਕਰਾਂ ਨੂੰ ਰਿਲੀਜ਼ ਹੋਏ ਨੂੰ। ਡਾਇਰੈਕਟਰ ਦੇ ਤੌਰ ਤੇ ਮੈਂ ਬਹੁਤ ਡਰਿਆ ਹੋਇਆ ਸੀ ਪਹਿਲੀ 'ਅਰਦਾਸ' ਫ਼ਿਲਮ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਸੀ ਅਤੇ ਸਾਨੂੰ ਪਤਾ ਨਹੀਂ ਸੀ ਕਿ 'ਅਰਦਾਸ ਕਰਾਂ' ਦਾ ਕੀ ਰਿਸਪਾਂਸ ਹੋਵੇਗਾ ਪਰ 'ਅਰਦਾਸ ਕਰਾਂ' ਨੂੰ ਤੁਸੀਂ ਇੰਨਾਂ ਪਿਆਰ ਦਿੱਤਾ ਕਿ ਇਹ ਫ਼ਿਲਮ ਸਾਡੀ ਟੀਮ ਦੇ ਕਰੀਅਰ ਦੀ ਸਭ ਤੋਂ ਸ਼ਾਨਦਾਰ ਫ਼ਿਲਮ ਬਣ ਗਈ।ਹੰਬਲ ਮੋਸ਼ਨ ਪਿਕਚਰਸ ਦੀ ਟੀਮ ਤੁਹਾਡੇ ਲਈ ਹਰ ਸਾਲ ਇਸ ਤਰ੍ਹਾਂ ਦੀ ਫ਼ਿਲਮ ਲੈ ਕੇ ਆਵੇਗੀ। ਇਹ ਜ਼ਿੰਮੇਵਾਰੀ ਅਸੀਂ ਪੂਰੀ ਮਿਹਨਤ ਨਾਲ ਨਿਭਾਵਾਂਗੇ। ਛੇਤੀ ਹੀ ਅਰਦਾਸ ਕਰਾਂ ਦੇ ਅਗਲੇ ਪਾਰਟ ਦੀ ਅਨਾਊਂਸਮੈਂਟ ਵੀ ਆ ਰਹੀ ਹੈ।'
ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਤਾਲਾਬੰਦੀ ਕਾਰਨ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਕਾਫ਼ੀ ਇਜੁਆਏ ਕਰ ਰਹੇ ਹਨ। ਉਹ ਅਕਸਰ ਹੀ ਆਪਣੇ ਪੁੱਤਰਾਂ ਦੇ ਮਸਤੀ ਕਰਦਿਆਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ।