ਫ਼ਿਲਮਾਂ ''ਚ ਗੈਂਗਸਟਰ ਦੇ ਕਿਰਦਾਰ ਨਿਭਾਉਣ ਵਾਲੇ ਦੇਵ ਖਰੌੜ ਨੇ ਚੁਣਿਆ ਨਵਾਂ ਕਿੱਤਾ, ਲੋਕਾਂ ''ਚ ਵਧੀ ਉਤਸੁਕਤਾ

Saturday, Apr 17, 2021 - 05:45 PM (IST)

ਫ਼ਿਲਮਾਂ ''ਚ ਗੈਂਗਸਟਰ ਦੇ ਕਿਰਦਾਰ ਨਿਭਾਉਣ ਵਾਲੇ ਦੇਵ ਖਰੌੜ ਨੇ ਚੁਣਿਆ ਨਵਾਂ ਕਿੱਤਾ, ਲੋਕਾਂ ''ਚ ਵਧੀ ਉਤਸੁਕਤਾ

ਚੰਡੀਗੜ੍ਹ (ਬਿਊਰੋ) : ਪੰਜਾਬੀ ਫ਼ਿਲਮ ਇੰਡਸਟਰੀ ਦਾ ਐਕਸ਼ਨ ਹੀਰੋ ਦੇਵ ਖਰੌੜ ਹੁਣ ਪੰਜਾਬੀ ਗੀਤ 'ਚ ਵੀ ਨਜ਼ਰ ਆਵੇਗਾ। ਫ਼ਿਲਮਾਂ 'ਚ ਅਸਕਰ ਗੈਂਗਸਟਰ ਦੇ ਕਿਰਦਾਰ ਨਿਭਾਉਣ ਵਾਲੇ ਦੇਵ ਖਰੌੜ ਹੁਣ ਗੀਤ 'ਚ ਵੇਖਣਾ ਕਾਫ਼ੀ ਦਿਲਚਸਪ ਹੋਵੇਗਾ। ਦੇਵ ਖਰੌੜ ਦੇ ਪ੍ਰਸ਼ੰਸਕ ਹੁਣ ਆਪਣੇ ਐਕਸ਼ਨ ਹੀਰੇ ਨੂੰ ਪੰਜਾਬੀ ਗੀਤ 'ਚ ਫ਼ੀਚਰ ਕਰਦੇ ਹੋਏ ਵੇਖਣਗੇ। 

 
 
 
 
 
 
 
 
 
 
 
 
 
 
 
 

A post shared by Dev Kharoud (@dev_kharoud)

ਦੱਸ ਦਈਏ ਕਿ ਦੇਵ ਖਰੌੜ ਜਲਦ ਹੀ ਪੰਜਾਬੀ ਗਾਈਕਾ ਅਫਸਾਨਾ ਖ਼ਾਨ ਦੇ ਆਉਣ ਵਾਲੇ ਗੀਤ 'ਸਰੈਂਡਰ' 'ਚ ਫ਼ੀਚਰਿੰਗ ਕਰਦੇ ਨਜ਼ਰ ਆਉਣਗੇ। ਇਸ ਗੀਤ ਨੂੰ ਪੰਜਾਬੀ ਗੀਤਕਾਰ ਤੇ ਪ੍ਰੋਡਿਊਸਰ ਬੰਟੀ ਬੈਂਸ ਪੇਸ਼ ਕਰ ਰਹੇ ਹਨ। ਦੇਵ ਖਰੌੜ ਨਾਲ ਇਸ ਗੀਤ 'ਚ ਪੰਜਾਬੀ ਅਦਾਕਾਰਾ ਜਪਜੀ ਖਹਿਰਾ ਵੀ ਨਜ਼ਰ ਆਵੇਗੀ। ਦੇਵ ਨੇ ਹੁਣ ਤਕ ਵੱਡੇ ਪਰਦੇ 'ਤੇ ਹੀ ਕੰਮ ਕੀਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਦੇਵ ਕਿਸੇ ਪੰਜਾਬੀ ਗੀਤ 'ਚ ਨਜ਼ਰ ਆਉਣਗੇ। ਹਾਲ ਹੀ 'ਚ ਇਸ ਗੀਤ ਦੀ ਪੂਰੀ ਟੀਮ ਨੇ ਗੀਤ ਦੇ ਪੋਸਟਰ ਨੂੰ ਸ਼ੇਅਰ ਕੀਤਾ, ਜਿਸ 'ਚ ਲਿਖਿਆ ਹੈ 'ਟਰੇਲਰ ਕਮਿੰਗ ਸੂਨ'। ਇਸ ਗੀਤ ਨੂੰ ਬੰਟੀ ਨੇ ਲਿਖਿਆ ਅਤੇ ਕੰਪੋਜ਼ ਕੀਤਾ ਹੈ। ਇਸ ਤੋਂ ਇਲਾਵਾ ਬੰਟੀ ਬੈਂਸ ਹੀ ਇਸ ਗੀਤ ਨੂੰ ਪ੍ਰੋਡਿਊਸ ਕਰ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Japji Khaira (@thejapjikhaira)


ਦੱਸਣਯੋਗ ਹੈ ਕਿ ਪੰਜਾਬੀ ਅਦਾਕਾਰ ਦੇਵ ਖਰੌੜ ਇੰਨੀਂ ਦਿਨੀਂ ਕੋਵਿਡ ਕਰਕੇ ਵੱਡੇ ਪਰਦੇ 'ਤੇ ਨਜ਼ਰ ਨਹੀਂ ਆ ਰਹੇ। ਅਜਿਹੇ 'ਚ ਆਪਣੇ-ਆਪ ਨੂੰ ਪ੍ਰਸ਼ੰਸਕਾਂ ਦੇ ਰੂ-ਬ-ਰੂ ਕਰਨ ਦਾ ਦੇਵ ਦਾ ਇਹ ਫ਼ੈਸਲਾ ਵੀ ਬਿਲਕੁਲ ਸਹੀ ਹੈ। ਪੰਜਾਬੀ ਫ਼ਿਲਮਾਂ 'ਚ ਐਕਸ਼ਨ ਕਰਨ ਵਾਲੇ ਦੇਵ ਖਰੌੜ ਦੀ ਵੱਡੀ ਫੈਨ ਫਾਲੋਇੰਗ ਹੈ।
ਇਸ ਤੋਂ ਇਲਾਵਾ ਦੇਵ ਖਰੌੜ ਅਤੇ ਜਪਜੀ ਖਹਿਰਾ ਦੀ ਜੋੜੀ ਫ਼ਿਲਮ 'ਡਾਕੂਆਂ ਦਾ ਮੁੰਡਾ -2' 'ਚ ਵੀ ਨਜ਼ਰ ਆਉਣ ਵਾਲੀ ਹੈ। ਇਹ ਫ਼ਿਲਮ ਵੀ ਬਣ ਕੇ ਤਿਆਰ ਹੈ। ਜੇਕਰ ਕੋਵਿਡ-19 ਕਾਰਨ ਸਿਨੇਮਾ ਦੀ ਹਾਲਤ ਹੋਰ ਨਾ ਵਿਗੜੀ ਤਾਂ ਫ਼ਿਲਮ 'ਡਾਕੂਆਂ ਦਾ ਮੁੰਡਾ -2' 23 ਜੁਲਾਈ 2021 ਨੂੰ ਰਿਲੀਜ਼ ਹੋ ਸਕਦੀ ਹੈ।


author

sunita

Content Editor

Related News