ਫੇਸਬੁੱਕ ਤੋਂ ਵੀਡੀਓ ਡਿਲੀਟ ਕਰਵਾਉਣ ''ਤੇ ਭੜਕੇ ਦੀਪ ਸਿੱਧੂ, ਹੁਣ ਸੋਸ਼ਲ ਮੀਡੀਆ ''ਤੇ ਆਖੀ ਇਹ ਗੱਲ

Wednesday, Jun 30, 2021 - 01:46 PM (IST)

ਫੇਸਬੁੱਕ ਤੋਂ ਵੀਡੀਓ ਡਿਲੀਟ ਕਰਵਾਉਣ ''ਤੇ ਭੜਕੇ ਦੀਪ ਸਿੱਧੂ, ਹੁਣ ਸੋਸ਼ਲ ਮੀਡੀਆ ''ਤੇ ਆਖੀ ਇਹ ਗੱਲ

ਚੰਡੀਗੜ੍ਹ (ਬਿਊਰੋ) — ਅਦਾਕਾਰ ਦੀਪ ਸਿੱਧੂ ਇੱਕ ਵਾਰ ਮੁੜ ਚਰਚਾ ਵਿਚ ਹੈ ਕਿਉਂਕਿ ਉਸ ਦੀ ਇੱਕ ਵੀਡੀਓ ਉਸ ਦੇ ਪੇਜ ਤੋਂ ਡਿਲੀਟ ਕਰ ਦਿੱਤੀ ਗਈ ਹੈ। ਇਹ ਵੀਡੀਓ ਕਿਉਂ ਡਿਲੀਟ ਕੀਤੀ ਗਈ ਹੈ ਇਸ ਦਾ ਖ਼ੁਲਾਸਾ ਨਹੀਂ ਹੋਇਆ ਪਰ ਦੀਪ ਸਿੱਧੂ ਨੇ ਇਹ ਸਾਰੀ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ। ਦੀਪ ਸਿੱਧੂ ਨੇ ਫੇਸਬੁੱਕ 'ਤੇ ਪੋਸਟ ਸਾਂਝੀ ਕਰਦਿਆਂ ਲਿਖਿਆ, ''ਮੇਰੀ ਲਾਈਵ ਵੀਡੀਓ ਡਿਲੀਟ ਹੋ ਗਈ, ਇਹ ਅਖੌਤੀ ਅਸੁਰੱਖਿਅਤ ਅਤੇ ਈਰਖਾ ਵਾਲੇ ਲੰਡੂ ਮੈਨੂੰ ਟਾਰਗੇਟ ਕਰ ਰਹੇ ਹਨ ਅਤੇ ਫੇਸਬੁੱਕ 'ਤੇ ਸ਼ਿਕਾਇਤਾਂ ਕਰ ਰਹੇ ਹਨ। ਕਿੰਨੀ ਕੁ ਵੱਡੀ ਗੱਲ ਆ, ਹਰ ਸੰਭਵ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਕਿੰਨੀ ਦੁਖੀ ਹੋਈ ਪਈ ਆ ਦੁਨੀਆ। ਕਿਰਪਾ ਕਰਕੇ ਜੇਕਰ ਕਿਸੇ ਕੋਲ ਉਹ ਵੀਡੀਓ ਹੈ ਤਾਂ ਭੇਜੋ ਮੈਂ ਦੁਬਾਰਾ ਪਾਵਾਂਗਾ।' 

PunjabKesari

ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਦੀਪ ਸਿੱਧੂ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਲਾਈਵ ਹੋਇਆ ਸੀ, ਜਿਸ ਵਿਚ ਉਸ ਨੇ ਕਿਸਾਨੀ ਮੁੱਦੇ ਦੀਆਂ ਜੜ੍ਹਾਂ ਬਾਰੇ ਦੱਸਦੇ ਹੋਏ ਕਿਹਾ ਕਿ ''ਸਾਨੂੰ ਇੱਕਠੇ ਹੋ ਕਿ ਮਸਲਿਆਂ 'ਤੇ ਗੌਰ ਫਰਮਾਉਣ ਦੀ ਲੋੜ ਹੈ। ਇਸੇ ਤਰ੍ਹਾਂ ਦੀਪ ਸਿੱਧੂ ਨੇ ਹੋਰ ਵੀ ਕਈ ਮੁੱਦਿਆਂ 'ਤੇ ਆਪਣੀ ਗੱਲ ਰੱਖੀ ਸੀ।''  

ਦੱਸ ਦਈਏ ਕਿ ਬੀਤੇ ਦਿਨ ਦਿੱਲੀ ਦੀ ਇੱਕ ਅਦਾਲਤ ਨੇ ਲਾਲ ਕਿਲ੍ਹਾ ਹਿੰਸਾ ਮਾਮਲੇ ਦੇ ਮੁੱਖ ਦੋਸ਼ੀ ਦੀਪ ਸਿੱਧੂ ਤੇ ਹੋਰਾਂ ਖ਼ਿਲਾਫ਼ ਤਾਜ਼ਾ ਸੰਮਨ ਜਾਰੀ ਕੀਤੇ ਹਨ। ਚੀਫ ਮੈਟਰੋਪੋਲਿਟਨ ਮੈਜਿਸਟਰੇਟ ਗਜੇਂਦਰ ਸਿੰਘ ਨਾਗਰ ਨੇ ਸਾਰੇ ਮੁਲਜ਼ਮਾਂ ਨੂੰ 12 ਜੁਲਾਈ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ 'ਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ।  ਅਦਾਲਤ ਨੂੰ ਦੱਸਿਆ ਗਿਆ ਸੀ ਕਿ ਉਸ ਨੇ ਜੋ ਪਹਿਲਾਂ ਸੰਮਨ ਜਾਰੀ ਕੀਤੇ ਸਨ, ਉਹ ਮੁਲਜ਼ਮਾਂ ਨੂੰ ਨਹੀਂ ਮਿਲੇ। ਇਸ ਤੋਂ ਬਾਅਦ ਅੱਜ ਅਦਾਲਤ ਨੇ ਤਾਜ਼ਾ ਸੰਮਨ ਜਾਰੀ ਕੀਤੇ ਹਨ। ਇਸ ਵੇਲੇ ਦੀਪ ਸਿੱਧੂ ਸਣੇ ਲਾਲਾ ਕਿਲਾ ਹਿੰਸਾ ਮਾਮਲੇ ਦੇ ਸਾਰੇ ਮੁਲਜ਼ਮ ਜ਼ਮਾਨਤ 'ਤੇ ਬਾਹਰ ਹਨ।

ਦੱਸਣਯੋਗ ਹੈ ਕਿ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨ 26 ਜਨਵਰੀ ਨੂੰ ਟਰੈਕਟਰ ਰੈਲੀ ਦੌਰਾਨ ਲਾਲ ਕਿਲ੍ਹੇ 'ਚ ਦਾਖ਼ਲ ਹੋਏ ਸਨ ਅਤੇ ਉਨ੍ਹਾਂ ਅਤੇ ਪੁਲਸ ਵਿਚਾਲੇ ਹੋਈ ਝੜਪ 'ਚ ਵੱਡੀ ਗਿਣਤੀ 'ਚ ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ। 

ਨੋਟ - ਦੀਪ ਸਿੱਧੂ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News