ਫ਼ਿਲਮ ''ਤਬਾਹ'' ਦਾ ਟੀਜ਼ਰ ਰਿਲੀਜ਼, ਪਰਮੀਸ਼ ਵਰਮਾ ਪਿਆਰ ''ਚ ਬਰਬਾਦ ਹੁੰਦੇ ਦਿਸੇ

Monday, Aug 05, 2024 - 12:15 PM (IST)

ਜਲੰਧਰ (ਬਿਊਰੋ) : 'ਆਹ ਲੈ ਚੱਕ ਮੈਂ ਆ ਗਿਆ', 'ਛੜਾ', 'ਪਿੰਡਾਂ ਆਲੇ ਜੱਟ' ਵਰਗੇ ਅਨੇਕਾਂ ਸ਼ਾਨਦਾਰ ਗੀਤਾਂ ਲਈ ਜਾਣੇ ਜਾਂਦੇ ਪਰਮੀਸ਼ ਵਰਮਾ ਇਸ ਸਮੇਂ ਆਪਣੀ ਨਵੀਂ ਫ਼ਿਲਮ 'ਤਬਾਹ' ਨੂੰ ਲੈ ਕੇ ਲਗਾਤਾਰ ਸੁਰਖ਼ੀਆਂ ਬਟੋਰ ਰਹੇ ਹਨ। ਵਾਮਿਕਾ ਗੱਬੀ ਅਤੇ ਪਰਮੀਸ਼ ਵਰਮਾ ਸਟਾਰਰ ਇਸ ਫ਼ਿਲਮ ਦਾ ਹਾਲ ਹੀ 'ਚ ਟੀਜ਼ਰ ਰਿਲੀਜ਼ ਕੀਤਾ ਗਿਆ ਹੈ, ਜੋ ਕਿ ਲੋਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਦੀਪਿਕਾ ਪਾਦੂਕੋਣ ਨੇ ਦਿੱਤਾ ਪੁੱਤਰ ਨੂੰ ਜਨਮ! ਹਸਪਤਾਲ ਤੋਂ ਵਾਇਰਲ ਹੋਈ ਤਸਵੀਰ

ਜੇਕਰ ਪਰਮੀਸ਼ ਦੀ ਫ਼ਿਲਮ ਦੇ ਟੀਜ਼ਰ ਦੇ ਵਿਸ਼ੇ ਦੀ ਗੱਲ ਕਰੀਏ ਤਾਂ ਇਹ ਪੂਰਾ ਪਿਆਰ 'ਤੇ ਘੁੰਮਦਾ ਹੈ। "ਪਿਆਰ...ਕਿਸੇ ਨੂੰ ਤਬਾਹ ਕਰ ਦਿੰਦਾ ਐ, ਕੋਈ ਤਬਾਹ ਹੋ ਜਾਂਦਾ ਐ..." ਦੀ ਟੈਗ ਲਾਈਨ 'ਤੇ ਰਿਲੀਜ਼ ਕੀਤੀ ਜਾ ਰਹੀ ਹੈ ਇਹ ਫ਼ਿਲਮ ਪਿਆਰ ਨਾਲ ਇੱਕ ਇਨਸਾਨ 'ਤੇ ਪੈਂਦੇ ਚੰਗੇ ਮਾੜੇ ਮਾਨਸਿਕ ਪ੍ਰਭਾਵਾਂ ਨੂੰ ਬਿਆਨ ਕਰਦੀ ਹੈ। ਟੀਜ਼ਰ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ ਅਤੇ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।

'ਪਰਮੀਸ਼ ਵਰਮਾ ਫਿਲਮਜ਼' ਦੇ ਬੈਨਰ ਅਧੀਨ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਦਾ ਨਿਰਮਾਣ ਅਤੇ ਨਿਰਦੇਸ਼ਨ ਪਰਮੀਸ਼ ਵਰਮਾ ਨੇ ਖੁਦ ਕੀਤਾ ਹੈ। ਇਸ ਫ਼ਿਲਮ ਦਾ ਲੇਖਨ ਗੁਰਜਿੰਦ ਮਾਨ ਨੇ ਕੀਤਾ ਹੈ, ਜੋ ਇਸ ਤੋਂ ਪਹਿਲਾਂ ਅਦਾਕਾਰ ਅਤੇ ਲੇਖਕ ਦੇ ਤੌਰ 'ਤੇ ਕਈ ਵੱਡੀਆਂ ਫ਼ਿਲਮਾਂ ਦਾ ਹਿੱਸਾ ਰਹੇ ਹਨ, ਜਿਨ੍ਹਾਂ 'ਚ 'ਯਾਰ ਅਣਮੁੱਲੇ ਰਿਟਰਨਜ਼', 'ਪੰਜਾਬ ਸਿੰਘ', 'ਵਨਸ ਓਪਾਨ ਏ ਟਾਈਮ ਇਨ ਅੰਮ੍ਰਿਤਸਰ' ਆਦਿ ਸ਼ਾਮਲ ਹਨ। ਪਰਮੀਸ਼ ਵਰਮਾ ਅਤੇ ਵਾਮਿਕਾ ਗੱਬੀ ਸਟਾਰਰ ਇਹ ਫ਼ਿਲਮ ਇਸ ਸਾਲ 18 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਸਾਲ 2019 'ਚ ਆਈ ਫ਼ਿਲਮ 'ਦਿਲ ਦੀਆਂ ਗੱਲਾਂ' ਤੋਂ ਬਾਅਦ ਵਾਮਿਕਾ ਗੱਬੀ ਅਤੇ ਪਰਮੀਸ਼ ਵਰਮਾ ਦੀ ਇਕੱਠਿਆਂ ਇਹ ਦੂਸਰੀ ਫ਼ਿਲਮ ਹੈ, ਜਿਸ ਦੁਆਰਾ ਇਹ ਸ਼ਾਨਦਾਰ ਸਕਰੀਨ ਜੋੜੀ 4 ਸਾਲ ਬਾਅਦ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News