''ਸਭ ਸੁੱਖ ਸਾਂਦ ਹੈ ਸੱਜਣੋ...''; ਕੈਨੇਡਾ ''ਚ ਫਾਈਰਿੰਗ ਦੀਆਂ ਖਬਰਾਂ ਵਿਚਾਲੇ ਐਮੀ ਵਿਰਕ ਨੇ ਸਾਂਝੀ ਕੀਤੀ ਪਹਿਲੀ ਪੋਸਟ
Thursday, Sep 10, 2026 - 05:10 PM (IST)
ਐਂਟਰਟੇਨਮੈਂਟ ਡੈਸਕ - ਮਸ਼ਹੂਰ ਪੰਜਾਬੀ ਸਿੰਗਰ ਅਤੇ ਐਕਟਰ ਐਮੀ ਵਿਰਕ ’ਤੇ ਬੀਤੇ ਦਿਨ ਕੈਨੇਡਾ ਵਿਚ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਸੀ, ਜਿਸ ਮਗਰੋਂ ਫੈਨਜ਼ ਲਗਾਤਾਰ ਗਾਇਕ ਦੀ ਸਿਹਤ ਨੂੰ ਲੈ ਕੇ ਚਿੰਤਤ ਸਨ। ਹੁਣ ਗਾਇਕ ਨੇ ਖੁਦ ਪ੍ਰਸ਼ੰਸਕਾਂ ਦੀ ਚਿੰਤਾ ਦੂਰ ਕਰਦੇ ਹੋਏ ਇਕ ਪੋਸਟ ਸਾਂਝੀ ਕੀਤੀ ਹੈ। ਗਾਇਕ ਨੇ ਆਪਣੇ ਇਕ ਨਵੇਂ ਗਾਣੇ ਦੀ ਵੀਡੀਓ ਸਾਂਝੀ ਕਰਦਿਆਂ ਕੈਪਸ਼ਨ ਵਿੱਚ ਲਿਖਿਆ, 'ਸਭ ਸੁੱਖ ਸਾਂਦ ਹੈ ਸੱਜਣੋ। ਤੁਹਾਡੀਆਂ ਦੁਆਵਾਂ ਲਈ ਸੱਚੀ ਮੇਰੇ ਕੋਲ ਕੋਈ ਸ਼ਬਦ ਨਹੀਂ।i love you guyz'।
ਇਹ ਵੀ ਪੜ੍ਹੋ: ਸੜਕ ਹਾਦਸੇ 'ਚ ਮਸ਼ਹੂਰ ਲੋਕ ਗਾਇਕ ਦੀ ਮੌਤ, ਮਥੁਰਾ 'ਚ ਵਾਪਰਿਆ ਭਿਆਨਕ ਹਾਦਸਾ

ਖਬਰਾਂ ਆਈਆਂ ਸਨ ਕਿ 5 ਸਤੰਬਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਐਬਟਸਫੋਰਡ ਵਿਚ ਐਮੀ ਦੇ ਕੰਸਰਟ ਦੇ ਠੀਕ ਬਾਅਦ ਹਮਲਾਵਰਾਂ ਨੇ ਸਿੰਗਰ ਦੇ ਕਾਫ਼ਲੇ ਦੀ ਇਕ ਗੱਡੀ ਨੂੰ ਨਿਸ਼ਾਨਾ ਬਣਾ ਕੇ ਕਰੀਬ 7 ਰਾਊਂਡ ਫਾਇਰਿੰਗ ਕੀਤੀ ਸੀ। ਹਾਲਾਂਕਿ ਇਹ ਖਬਰ ਸਾਹਮਣੇ ਆਉਂਦੇ ਹੀ ਪਰਿਵਾਰ ਵੱਲੋਂ ਤੁਰੰਤ ਬਿਆਨ ਜਾਰੀ ਕਰਕੇ ਇਸ ਖਬਰ ਨੂੰ ਪੂੁਰੀ ਤਰ੍ਹਾਂ ਫਰਜ਼ੀ ਦੱਸਿਆ। ਜਗਬਾਣੀ ਨਾਲ ਫੋਨ 'ਤੇ ਗੱਲਬਾਤ ਕਰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਐਮੀ ਵਿਰਕ ਅਤੇ ਉਸ ਦੀ ਗੱਡੀ 'ਤੇ ਕਿਸੇ ਤਰ੍ਹਾਂ ਦੀ ਕੋਈ ਗੋਲੀਬਾਰੀ ਨਹੀਂ ਹੋਈ। ਉਹ ਕੈਨੇਡਾ ਦੌਰੇ 'ਤੇ ਹਨ। ਉਹ ਬਿਲਕੁੱਲ ਠੀਕ-ਠਾਕ ਹਨ। 5 ਸਤੰਬਰ ਨੂੰ ਐਮੀ ਵਿਰਕ ਦਾ ਕੈਨੇਡਾ ਵਿਚ ਸ਼ੋਅ ਸੀ ਅਤੇ ਉਦੋਂ ਤੋਂ ਹੀ ਉਹ ਆਪਣੇ ਘਰ ਵਿਚ ਸਹੀ-ਸਲਾਮਤ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
