ਗਿੱਪੀ ਗਰੇਵਾਲ ਨੇ ਇਸ ਖ਼ਾਸ ਅੰਦਾਜ਼ ''ਚ ਪਤਨੀ ਰਵਨੀਤ ਨੂੰ ਕੀਤਾ ਬਰਥਡੇ ਵਿਸ਼, ਵਾਇਰਲ ਹੋਈਆਂ ਤਸਵੀਰਾਂ

Thursday, Aug 31, 2023 - 12:24 PM (IST)

ਗਿੱਪੀ ਗਰੇਵਾਲ ਨੇ ਇਸ ਖ਼ਾਸ ਅੰਦਾਜ਼ ''ਚ ਪਤਨੀ ਰਵਨੀਤ ਨੂੰ ਕੀਤਾ ਬਰਥਡੇ ਵਿਸ਼, ਵਾਇਰਲ ਹੋਈਆਂ ਤਸਵੀਰਾਂ

ਜਲੰਧਰ (ਬਿਊਰੋ) - ਪੰਜਾਬੀ ਫ਼ਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੀ ਧਰਮ ਪਤਨੀ ਰਵਨੀਤ ਗਰੇਵਾਲ ਦਾ ਅੱਜ ਜਨਮਦਿਨ ਹੈ। ਇਸ ਮੌਕੇ ਗਿੱਪੀ ਗਰੇਵਾਲ ਨੇ ਇੱਕ ਰੋਮਾਂਟਿਕ ਵੀਡੀਓ ਸਾਂਝਾ ਕਰਦਿਆਂ ਰਵਨੀਤ ਨੂੰ ਜਨਮਦਿਨ ਦੀ ਵਧਾਈ ਦਿੱਤੀ।

ਇਸ ਵੀਡੀਓ ਨੂੰ ਸਾਂਝਾ ਕਰਦਿਆਂ ਗਿੱਪੀ ਨੇ ਕੈਪਸ਼ਨ 'ਚ ਲਿਖਿਆ ਹੈ, ''ਹੈਪੀ ਬਰਥਡੇ ਲਵ।''

PunjabKesari

ਦੱਸ ਦਈਏ ਕਿ ਇਸ ਵੀਡੀਓ ਨੂੰ ਜਿਵੇਂ ਹੀ ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਨਾਲ ਹੀ ਉਨ੍ਹਾਂ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਅਦਾਕਾਰਾ ਹਿਨਾ ਖ਼ਾਨ, ਸੀਮਾ ਕੌਸ਼ਲ, ਰਾਹੁਲ ਦੇਵ ਅਤੇ ਦਰਸ਼ਨ ਔਲਖ ਵਰਗੇ ਕਲਾਕਾਰਾਂ ਨੇ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ। 

PunjabKesari

ਦੱਸ ਦਈਏ ਕਿ ਗੁਰਬਾਜ਼, ਸ਼ਿੰਦਾ ਗਰੇਵਾਲ ਨੇ ਵੀ ਆਪਣੀ ਮਾਂ ਦੇ ਜਨਮਦਿਨ 'ਤੇ ਖ਼ਾਸ ਤਸਵੀਰ ਸ਼ੇਅਰ ਕਰਕੇ ਜਨਮਦਿਨ ਦੀ ਵਧਾਈ ਦਿੱਤੀ। ਸ਼ਿੰਦਾ ਨੇ ਆਪਣੀ ਮਾਂ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ 'ਚ ਲਿਖਿਆ-  ''Happy birthday Mumma 🎉 You are the best ❤️ Love you।'' ਨਾਲ ਹੀ ਮਾਂ ਰਵਨੀਤ ਗਰੇਵਾਲ ਨੂੰ ਟੈਗ ਕੀਤਾ ਹੈ।

PunjabKesari

ਉਥੇ ਹੀ ਗੁਰਬਾਜ਼ ਨੇ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਹ ਮਾਂ ਨਾਲ ਨਜ਼ਰ ਆ ਰਿਹਾ ਹੈ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਉਸ ਨੇ ਲਿਖਿਆ, ''Happy Birthday Mumma ❤️ I love you।'' ਨਾਲ ਹੀ ਮਾਂ ਰਵਨੀਤ ਗਰੇਵਾਲ ਨੂੰ ਟੈਗ ਕੀਤਾ ਹੈ। 

PunjabKesari

ਦੱਸ ਦਈਏ ਕਿ ਗਿੱਪੀ ਗਰੇਵਾਲ ਆਪਣੀ ਪਤਨੀ ਰਵਨੀਤ ਗਰੇਵਾਲ ਨੂੰ ਆਪਣੇ ਲਈ ਲੱਕੀ ਚਾਰਮ ਮੰਨਦੇ ਹਨ ਕਿਉਂਕਿ ਜਦੋਂ ਤੋਂ ਰਵਨੀਤ ਨਾਲ ਉਨ੍ਹਾਂ ਦਾ ਵਿਆਹ ਹੋਇਆ ਸੀ।

PunjabKesari

ਉਸ ਤੋਂ ਬਾਅਦ ਹੀ ਗਿੱਪੀ ਗਰੇਵਾਲ ਦਾ ਕਰੀਅਰ ਸਿਖਰਾਂ ਨੂੰ ਛੂਹਣ ਲੱਗ ਪਿਆ ਸੀ।

PunjabKesari

ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਹਨ। 

PunjabKesari

PunjabKesari

PunjabKesari


author

sunita

Content Editor

Related News