ਚੱਲਦੇ ਸ਼ੋਅ ਦੌਰਾਨ ਹਿਮਾਂਸ਼ੀ ਖੁਰਾਣਾ ਤੇ ਕੁਲਵਿੰਦਰ ਬਿੱਲਾ ਦੇ ਨਿਕਲੇ ਹੰਝੂ, ਜਾਣੋ ਵਜ੍ਹਾ

Sunday, Dec 04, 2022 - 02:48 PM (IST)

ਚੱਲਦੇ ਸ਼ੋਅ ਦੌਰਾਨ ਹਿਮਾਂਸ਼ੀ ਖੁਰਾਣਾ ਤੇ ਕੁਲਵਿੰਦਰ ਬਿੱਲਾ ਦੇ ਨਿਕਲੇ ਹੰਝੂ, ਜਾਣੋ ਵਜ੍ਹਾ

ਜਲੰਧਰ (ਬਿਊਰੋ) : ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇੰਨੀਂ ਦਿਨੀਂ ਆਪਣੇ ਟਾਕ ਸ਼ੋਅ 'ਦਿਲ ਦੀਆਂ ਗੱਲਾਂ 2' ਨੂੰ ਲੈ ਕੇ ਸੁਰਖੀਆਂ ਬਟੋਰ ਰਹੀ ਹੈ। ਹਰ ਵੀਕੈਂਡ ਇਸ ਸ਼ੋਅ 'ਚ ਕਲਾਕਾਰ ਆਉਂਦੇ ਹਨ ਅਤੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹਨ। ਇਸ ਵਾਰ ਸੋਨਮ ਬਾਜਵਾ ਦੇ ਸ਼ੋਅ 'ਚ ਪੰਜਾਬੀ ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਤੇ ਕੁਲਿਵੰਦਰ ਬਿੱਲਾ ਮਹਿਮਾਨ ਵਜੋਂ ਨਜ਼ਰ ਆਏ।

PunjabKesari

ਸੋਨਮ ਬਾਜਵਾ ਨੇ ਆਪਣੇ ਸ਼ੋਅ ਦੇ ਐਪੀਸੋਡ ਦਾ ਪ੍ਰੋਮੋ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਹਿਮਾਂਸ਼ੀ ਤੇ ਕੁਲਵਿੰਦਰ ਨੇ ਸੋਨਮ ਬਾਜਵਾ ਨਾਲ ਖੂਬ ਮਸਤੀ ਕੀਤੀ। ਇਸ ਦੇ ਨਾਲ ਹੀ ਮਾਹੌਲ ਥੋੜਾ ਗਮਗੀਨ ਵੀ ਹੋਇਆ, ਜਦੋਂ ਦੋਵੇਂ ਕਲਾਕਾਰਾਂ ਨੇ ਅਤੀਤ 'ਚ ਆਪਣੇ ਨਾਲ ਹੋਈਆਂ ਬੁਰੀਆਂ ਘਟਨਾਵਾਂ ਨੂੰ ਯਾਦ ਕੀਤਾ। ਹਿਮਾਂਸ਼ੀ ਆਪਣੇ ਅਤੀਤ ਦੀ ਗੱਲ ਕਰਦਿਆਂ ਕਾਫ਼ੀ ਭਾਵੁਕ ਹੋ ਗਈ। ਇਨ੍ਹਾਂ ਹੀ ਨਹੀਂ ਉਸ ਦੀਆਂ ਅੱਖਾਂ 'ਚ ਹੰਝੂ ਵੀ ਆ ਗਏ। ਇਸ ਦੌਰਾਨ ਦਾ ਇਕ ਵੀਡੀਓ ਕੁਲਵਿੰਦਰ ਬਿੱਲਾ ਨੇ ਵੀ ਸਾਂਝਾ ਕੀਤਾ ਹੈ, ਜਦੋਂ ਉਸ ਦੀ ਮਾਸੀ ਦਾ ਬੇਟਾ, ਜੋ ਗਾਇਕ ਦੇ ਕਾਫ਼ੀ ਕਰੀਬ, ਨੇ ਖੁਦਕੁਸ਼ੀ ਕਰ ਲਈ ਸੀ। ਸੋਨਮ ਬਾਜਵਾ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, ''ਹਿਮਾਂਸ਼ੀ ਖੁਰਾਣਾ ਤੇ ਕੁਲਵਿੰਦਰ ਬਿੱਲਾ ਦੇ ਦਿਲ ਦੀਆਂ ਡੂੰਘੀਆਂ ਗੱਲਾਂ ਸੁਣ ਕੇ ਭਰਨਗੀਆਂ ਅੱਖਾਂ ਤੇ ਦਿਲ ਭਰੇਗਾ ਉਨ੍ਹਾਂ ਦੀ ਹੌਂਦ 'ਚ ਹਾਮੀ।'' 

PunjabKesari

ਦੱਸਣਯੋਹ ਹੈ ਕਿ ਸੋਨਮ ਬਾਜਵਾ ਨੇ ਹਾਲ ਹੀ 'ਕੈਰੀ ਆਨ ਜੱਟਾ 3' ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਹ ਫ਼ਿਲਮ 29 ਜੂਨ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਦੇ ਨਾਲ-ਨਾਲ ਸੋਨਮ ਇੰਨੀਂ ਦਿਨੀਂ ਆਪਣੇ ਸ਼ੋਅ 'ਦਿਲ ਦੀਆਂ ਗੱਲਾਂ' 'ਚ ਬਿਜ਼ੀ ਹੈ। ਇਸ ਸ਼ੋਅ ਰਾਹੀਂ ਸੋਨਮ ਬਾਜਵਾ ਕਾਫ਼ੀ ਸੁਰਖੀਆਂ ਬਟੋਰ ਰਹੀ ਹੈ। ਇਸ ਸ਼ੋਅ 'ਚ ਹਰ ਵੀਕੈਂਡ ਨਵੇਂ ਮਹਿਮਾਨ ਆਉਂਦੇ ਹਨ ਅਤੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹਨ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News