ਪੰਜਾਬ 'ਚ ਹੜ੍ਹ ਪੀੜਤਾਂ ਲਈ ਅੱਗੇ ਆਏ ਮੀਕਾ ਸਿੰਘ, 10 ਲੱਖ ਲੋੜਵੰਦਾਂ ਦੀ ਕਰਨਗੇ ਮਦਦ
Saturday, Sep 06, 2025 - 11:16 AM (IST)

ਐਂਟਰਟੇਨਮੈਂਟ ਡੈਸਕ- : ਪੰਜਾਬ ਵਿੱਚ ਹੜ੍ਹ ਤੋਂ ਬਾਅਦ, ਉੱਥੋਂ ਦੇ ਲੋਕਾਂ ਦੇ ਹਾਲਾਤ ਕਾਫੀ ਖਰਾਬ ਹੁੰਦੇ ਨਜ਼ਰ ਆ ਰਹੇ ਹਨ। ਬਾਲੀਵੁੱਡ ਸਿਤਾਰਿਆਂ ਦਾ ਉਨ੍ਹਾਂ ਦੇ ਦੁੱਖਾਂ ਨੂੰ ਦੇਖ ਕੇ ਦਿਲ ਟੁੱਟ ਗਿਆ ਹੈ। ਪੰਜਾਬੀ ਇੰਡਸਟਰੀ ਤੋਂ ਇਲਾਵਾ, ਬਾਲੀਵੁੱਡ ਇੰਡਸਟਰੀ ਵੀ ਮਦਦ ਦਾ ਹੱਥ ਵਧਾ ਰਹੀਆਂ ਹਨ। ਅਕਸ਼ੈ ਕੁਮਾਰ ਨੇ ਜਿਥੇ 5 ਕਰੋੜ ਦਿੱਤੇ।
ਦੂਜੇ ਪਾਸੇ ਗਾਇਕ ਮੀਕਾ ਸਿੰਘ ਵੀ ਹੜ੍ਹਾਂ ਨਾਲ ਜੂਝ ਰਹੇ ਲੋਕਾਂ ਦੀ ਮਦਦ ਕਰਨ ਵਿੱਚ ਲਗਾਤਾਰ ਲੱਗੇ ਹੋਏ ਹਨ। ਮੀਕਾ ਸਿੰਘ ਅਤੇ ਉਨ੍ਹਾਂ ਦਾ ਐਨਜੀਓ ਡਿਵਾਈਨ ਟੱਚ 10 ਲੱਖ ਲੋੜਵੰਦ ਲੋਕਾਂ ਦੀ ਮਦਦ ਕਰੇਗਾ। ਮੀਕਾ ਸਿੰਘ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ "ਅਸੀਂ ਸਾਰੇ ਦਾਨੀਆਂ ਅਤੇ ਸਮਰਥਕਾਂ ਦੇ ਧੰਨਵਾਦੀ ਹਾਂ। ਪਰ ਸਾਨੂੰ ਅਜੇ ਵੀ ਹੋਰ ਪ੍ਰਾਰਥਨਾਵਾਂ ਅਤੇ ਸਮਰਥਨ ਦੀ ਲੋੜ ਹੈ। ਵਾਹਿਗੁਰੂ ਸਾਰਿਆਂ ਨੂੰ ਮੇਹਰ ਕਰੇ।"
ਇਸ ਤੋਂ ਪਹਿਲਾਂ ਅਕਸ਼ੈ ਕੁਮਾਰ ਨੇ ਲੋਕਾਂ ਦੀ ਮਦਦ ਲਈ 5 ਕਰੋੜ ਦੇਣ ਦਾ ਐਲਾਨ ਕੀਤਾ। ਇਸ ਦਾਨ ਬਾਰੇ ਗੱਲ ਕਰਦੇ ਹੋਏ ਅਕਸ਼ੈ ਕੁਮਾਰ ਨੇ ਕਿਹਾ- 'ਮੈਂ ਇਸ 'ਤੇ ਆਪਣੀ ਰਾਏ 'ਤੇ ਕਾਇਮ ਹਾਂ। ਹਾਂ, ਮੈਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਖਰੀਦਣ ਲਈ 5 ਕਰੋੜ ਦੇ ਰਿਹਾ ਹਾਂ, ਪਰ ਮੈਂ ਕਿਸੇ ਨੂੰ 'ਦਾਨ' ਦੇਣ ਵਾਲਾ ਕੌਣ ਹੁੰਦਾ ਹਾਂ? ਜਦੋਂ ਮੈਨੂੰ ਮਦਦ ਦਾ ਹੱਥ ਵਧਾਉਣ ਦਾ ਮੌਕਾ ਮਿਲਦਾ ਹੈ ਤਾਂ ਮੈਂ ਧੰਨ ਮਹਿਸੂਸ ਕਰਦਾ ਹਾਂ। ਮੇਰੇ ਲਈ, ਇਹ ਮੇਰੀ ਸੇਵਾ ਹੈ, ਮੇਰਾ ਛੋਟਾ ਯੋਗਦਾਨ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪੰਜਾਬ ਦੇ ਮੇਰੇ ਭੈਣਾਂ-ਭਰਾਵਾਂ 'ਤੇ ਆਈ ਇਹ ਕੁਦਰਤੀ ਆਫ਼ਤ ਜਲਦੀ ਹੀ ਖਤਮ ਹੋ ਜਾਵੇ। ਰੱਬ ਮੇਹਰ ਕਰੇ।