ਸਿਨੇਮਾਘਰਾਂ ’ਚ ਪੰਜਾਬੀ ਫ਼ਿਲਮਾਂ ਦੀ ਧੂਮ, ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ‘ਪੁਆੜਾ’ ਰਿਲੀਜ਼ ਹੋਣ ਲਈ ਤਿਆਰ

Tuesday, Aug 10, 2021 - 09:33 AM (IST)

ਸਿਨੇਮਾਘਰਾਂ ’ਚ ਪੰਜਾਬੀ ਫ਼ਿਲਮਾਂ ਦੀ ਧੂਮ, ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ‘ਪੁਆੜਾ’ ਰਿਲੀਜ਼ ਹੋਣ ਲਈ ਤਿਆਰ

ਜਲੰਧਰ (ਬਿਊਰੋ)– ਪਿਛਲੇ ਸਾਲ ਮਾਰਚ ’ਚ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਸਿਨੇਮਾਘਰਾਂ ਦਾ ਕਾਫੀ ਉੱਬੜ-ਖਾਬੜ ਸਫਰ ਰਿਹਾ ਹੈ। ਸਿਨੇਮਾ ਥੋੜ੍ਹੇ ਸਮੇਂ ਲਈ ਵਿਚਾਲੇ ਖੁੱਲ੍ਹੇ ਪਰ ਦੂਜੀ ਲਹਿਰ ਕਾਰਨ ਸਿਰਫ ਭਾਰਤ ’ਚ ਮੁੜ ਤੋਂ ਬੰਦ ਹੋ ਗਏ। ਹੁਣ ਅਖੀਰ ’ਚ ਅਜਿਹਾ ਲੱਗਦਾ ਹੈ ਕਿ ਚੀਜ਼ਾਂ ਅੱਗੇ ਦੀ ਦਿਸ਼ਾ ’ਚ ਫ਼ਿਲਮ ਲਈ ਤਿਆਰ ਹਨ। ਇਸ ਹਫਤੇ ਆਖਿਰਕਾਰ ਡੇਢ ਸਾਲ ਬਾਅਦ ਇਕ ਪੰਜਾਬੀ ਫ਼ਿਲਮ ਐਮੀ ਵਿਰਕ ਤੇ ਸੋਨਮ ਬਾਜਵਾ ਸਟਾਰਰ ‘ਪੁਆੜਾ’ ਵੱਡੇ ਪਰਦੇ ’ਤੇ ਰਿਲੀਜ਼ ਹੋਣ ਜਾ ਰਹੀ ਹੈ।

‘ਪੁਆੜਾ’ ਇਕ ਪੰਜਾਬੀ ਸ਼ਬਦ ਹੈ, ਜਿਸ ਦਾ ਅਰਥ ਹੈ ਪੰਗਾ/ਝਗੜਾ ਤੇ ਟਰੇਲਰ ਦੇਖਣ ਤੋਂ ਬਾਅਦ ਕੋਈ ਵੀ ਦੇਖ ਸਕਦਾ ਹੈ ਕਿ ਇਹ ‘ਪੁਆੜਾ’ ਕਾਮੇਡੀ, ਮਨੋਰੰਜਨ, ਰੋਮਾਂਸ ਤੇ ਪਾਗਲਪਣ ਨਾਲ ਭਰਿਆ ਹੈ। ਐਮੀ ਕਹਿੰਦੇ ਹਨ, ‘ਇਹ ਹਰ ਕਿਸੇ ਲਈ ਦੋ ਘੰਟੇ ਦੇਖ ਕੇ, ਆਪਣੀਆਂ ਸਾਰੀਆਂ ਚਿੰਤਾਵਾਂ ਨੂੰ ਭੁੱਲ ਜਾਣ ਤੇ ਸਿਨੇਮਾਘਰਾਂ ’ਚ ਹਾਸੇ-ਮਜ਼ਾਕ ਦਾ ਮਜ਼ਾ ਲੈਣ ਲਈ ਇਕਦਮ ਸਹੀ ਫ਼ਿਲਮ ਹੈ।’

ਇੰਟਰਵਿਊ ਦੇਖਣ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ–

ਐਮੀ ਤੇ ਸੋਨਮ ਦੀ ਇਹ ਚੌਥੀ ਫ਼ਿਲਮ ਹੈ ਤੇ ਹਰ ਵਾਰ ਜਦੋਂ ਉਹ ਸਕ੍ਰੀਨ ’ਤੇ ਆਏ ਤਾਂ ਉਨ੍ਹਾਂ ਨੇ ਇਕ ਤੋਂ ਬਾਅਦ ਇਕ ਹਿੱਟ ਫ਼ਿਲਮਾਂ ਦਿੱਤੀਆਂ। ਇਸ ’ਤੇ ਸੋਨਮ ਬਾਜਵਾ ਕਹਿੰਦੀ ਹੈ, ‘ਸਾਡੀ ਕੈਮਿਸਟਰੀ ਸੁਭਾਵੀ ਹੈ ਤੇ ਸਕ੍ਰੀਨ ’ਤੇ ਜਾਦੂ ਚਲਾਉਂਦੀ ਹੈ। ਸਾਡੀ ਪਹਿਲੀ ਫ਼ਿਲਮ ਤੋਂ ਹੀ ਐਮੀ ਤੇ ਮੈਨੂੰ ਇਕ-ਦੂਜੇ ਨਾਲ ਹਮੇਸ਼ਾ ਤੋਂ ਸਹਿਜਤਾ ਮਿਲੀ ਹੈ ਤੇ ਇਹੀ ਦਰਸ਼ਕਾਂ ਨੂੰ ਪਸੰਦ ਹੈ।’ ਇਹ ਦੋਵੇਂ ਮੁੱਖ ਜੋੜੀ ਦੇ ਰੂਪ ’ਚ ਸਕ੍ਰੀਨ ’ਤੇ ਚੌਥੀ ਵਾਰ ਜਾਦੂ ਚਲਾਉਣ ਲਈ ਕਾਫੀ ਉਤਸ਼ਾਹਿਤ ਹਨ।

ਇਸ ਰੋਮਾਂਟਿਕ ਜੋੜੀ ’ਚ ਟਵਿਸਟ ਜਾਂ ‘ਪੁਆੜਾ’ ਉਦੋਂ ਹੁੰਦਾ ਹੈ, ਜਦੋਂ ਐਮੀ ਦਾ ਕਿਰਦਾਰ ਨਾ ਚਾਹੁੰਦਿਆਂ ਵੀ ਵਿਆਹ ਤੋਂ ਪਿੱਛੇ ਹੱਟ ਜਾਂਦਾ ਹੈ ਤੇ ਉਸ ਤੋਂ ਬਾਅਦ ਐਮੀ ਤੇ ਸੋਨਮ ਦੇ ਪਰਿਵਾਰਾਂ ਵਿਚਾਲੇ ਕਾਮੇਡੀ ਭਰਪੂਰ ਝਗੜੇ ਸ਼ੁਰੂ ਹੋ ਜਾਂਦੇ ਹਨ। ਜਦੋਂ ਮੁੱਖ ਜੋੜੀ ਕੋਲੋਂ ਪੁੱਛਿਆ ਗਿਆ ਕਿ ਅਸਲ ’ਚ ਇਸ ਪ੍ਰੇਸ਼ਾਨੀ ਦਾ ਕਾਰਨ ਕੀ ਹੈ ਤਾਂ ਦੋਵਾਂ ਨੇ ਚੁਟਕੀ ਵਜਾਉਂਦਿਆਂ ਕਿਹਾ ਕਿ ਇਹ ਸਰਪ੍ਰਾਈਜ਼ ਹੈ, ਜਿਸ ਦਾ ਰਾਜ਼ ਸਕ੍ਰੀਨ ’ਤੇ ਹੀ ਖੁੱਲ੍ਹੇਗਾ।’

ਰੁਪਿੰਦਰ ਚਾਹਲ ਵਲੋਂ ਡਾਇਰੈਕਟ ‘ਪੁਆੜਾ’, ਏ ਐਂਡ ਏ ਪਿਕਚਰਜ਼ ਦੇ ਅਤੁਲ ਭੱਲਾ ਤੇ ਬ੍ਰੈਟ ਫ਼ਿਲਮਜ਼ ਦੇ ਪਵਨ ਗਿੱਲ, ਅਨੁਰਾਗ ਸਿੰਘ, ਅਮਨ ਗਿੱਲ ਵਲੋਂ ਨਿਰਮਿਤ, ਜ਼ੀ ਸਟੂਡੀਓਜ਼ ਵਲੋਂ ਇਸ ਵੀਰਵਾਰ 12 ਅਗਸਤ ਨੂੰ ਦੁਨੀਆ ਭਰ ’ਚ ਰਿਲੀਜ਼ ਹੋਵੇਗੀ।

ਨੋਟ– ਤੁਸੀਂ ਐਮੀ ਤੇ ਸੋਨਮ ਦੀ ਫ਼ਿਲਮ ‘ਪੁਆੜਾ’ ਦੀ ਕਿੰਨੀ ਉਡੀਕ ਕਰ ਰਹੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News