ਪ੍ਰੋਡਿਊਸਰ ਭਾਨਾ ਐੱਲ. ਏ. ਨੇ ਕੀਤੀ CM ਭਗਵੰਤ ਮਾਨ ਨਾਲ ਮੁਲਾਕਾਤ
Saturday, Jul 26, 2025 - 05:16 PM (IST)

ਜਲੰਧਰ (ਬਿਊਰੋ)– ਮੰਨੇ-ਪ੍ਰਮੰਨੇ ਫ਼ਿਲਮ ਪ੍ਰੋਡਿਊਸਰ ਭਾਨਾ ਐੱਲ. ਏ. ਨੇ ਹਾਲ ਹੀ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਭਾਨਾ ਐੱਲ. ਏ. ਨੇ ਇਕ ਤਸਵੀਰ ਵੀ ਭਗਵੰਤ ਮਾਨ ਨਾਲ ਸਾਂਝੀ ਕੀਤੀ ਹੈ।
ਮੁਲਾਕਾਤ ਦੌਰਾਨ ਭਾਨਾ ਐੱਲ. ਏ. ਨੇ ਸੀ. ਐੱਮ. ਭਗਵੰਤ ਮਾਨ ਨਾਲ ਜਿਥੇ ਫ਼ਿਲਮਾਂ ਸਬੰਧੀ ਗੱਲਬਾਤ ਕੀਤੀ, ਉਥੇ ਪੰਜਾਬ ਦੇ ਮੁੱਦਿਆਂ ’ਤੇ ਵੀ ਡੂੰਘੀ ਚਰਚਾ ਹੋਈ।
ਦੱਸ ਦੇਈਏ ਕਿ ਭਾਨਾ ਐੱਲ. ਏ. ਗਿੱਪੀ ਗਰੇਵਾਲ ਦੀ ਹੰਬਲ ਮੋਸ਼ਨ ਪਿਕਚਰਜ਼ ਨਾਲ ਮਿਲ ਕੇ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਪ੍ਰੋਡਿਊਸ ਕਰ ਚੁੱਕੇ ਹਨ।
ਭਾਨਾ ਐੱਲ. ਏ. ਨੂੰ ਕੁਝ ਪੰਜਾਬੀ ਫ਼ਿਲਮਾਂ ’ਚ ਕੈਮਿਓ ਕਰਦੇ ਵੀ ਦੇਖਿਆ ਜਾ ਚੁੱਕਾ ਹੈ। ਉਥੇ ‘ਅਕਾਲ’ ਫ਼ਿਲਮ ’ਚ ਭਾਨਾ ਐੱਲ. ਏ. ਨੇ ਇਕ ਅਹਿਮ ਕਿਰਦਾਰ ਨਿਭਾਇਆ ਸੀ।