ਪ੍ਰਿਯੰਕਾ ਨੇ ਸਾਂਝੀ ਕੀਤੀ ਮਾਂ ਅਤੇ ਧੀ ਮਾਲਤੀ ਦੀ ਪਿਆਰੀ ਤਸਵੀਰ, ਹੋਈ ਵਾਇਰਲ

Friday, Jun 17, 2022 - 01:07 PM (IST)

ਪ੍ਰਿਯੰਕਾ ਨੇ ਸਾਂਝੀ ਕੀਤੀ ਮਾਂ ਅਤੇ ਧੀ ਮਾਲਤੀ ਦੀ ਪਿਆਰੀ ਤਸਵੀਰ, ਹੋਈ ਵਾਇਰਲ

ਮੁੰਬਈ- ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਉਨ੍ਹਾਂ ਦੇ ਗਾਇਕ ਪਤੀ ਨਿਕ ਜੋਨਸ ਇਸ ਸਾਲ ਸੈਰੋਗੇਸੀ ਦੇ ਰਾਹੀਂ ਮਾਤਾ-ਪਿਤਾ ਬਣੇ ਹਨ।  ਜੋੜੇ ਨੇ ਆਪਣੀ ਲਾਡਲੀ ਦਾ ਨਾਂ ਮਾਲਤੀ ਮੈਰੀ ਚੋਪੜਾ ਜੋਨਸ ਰੱਖਿਆ ਹੈ। ਦੋਵਾਂ ਦੀ ਧੀ ਨੂੰ ਦੇਖਣ ਲਈ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਰਹਿੰਦੇ ਹਨ। ਮਡਰਸ ਡੇਅ 'ਤੇ ਪ੍ਰਿਯੰਕਾ ਨੇ ਪਹਿਲੀ ਵਾਰ ਆਪਣੀ ਧੀ ਦੀ ਤਸਵੀਰ ਸਾਂਝੀ ਕੀਤੀ ਸੀ। ਤਸਵੀਰ 'ਚ ਉਨ੍ਹਾਂ ਦਾ ਚਿਹਰਾ ਤਾਂ ਨਹੀਂ ਦਿਖਿਆ ਸੀ।

PunjabKesari
ਉਧਰ ਹੁਣ ਪ੍ਰਿਯੰਕਾ ਨੇ ਇਕ ਵਾਰ ਫਿਰ ਆਪਣੀ ਲਾਡਲੀ ਧੀ ਦੀ ਇਕ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਜਿਸ 'ਚ ਉਹ ਆਪਣੀ ਨਾਨੀ ਦੇ ਨਾਲ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਅਦਾਕਾਰਾ ਨੇ ਮਾਂ ਮਧੁ ਚੋਪੜਾ ਦੇ ਜਨਮਦਿਨ 'ਤੇ ਸਾਂਝਾ ਕੀਤਾ ਹੈ।
ਸਾਂਝੀ ਕੀਤੀ ਤਸਵੀਰ 'ਚ ਮਧੁ ਦੋਤਰੀ ਨੂੰ ਬਾਹਾਂ 'ਚ ਲਏ ਕੈਮਰੇ ਦੇ ਵੱਲ ਦੇਖ ਕੇ ਮੁਸਕੁਰਾ ਰਹੀ ਹੈ ਤਾਂ ਪ੍ਰਿਯੰਕਾ ਮਾਲਤੀ ਦੇ ਵੱਲ ਦੇਖ ਰਹੀ ਹੈ। ਹਾਲਾਂਕਿ ਤਸਵੀਰ 'ਚ ਬੱਚੀ ਦਾ ਚਿਹਰਾ ਨਹੀਂ ਦਿਖ ਰਿਹਾ ਹੈ।
ਮਾਂ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਪ੍ਰਿਯੰਕਾ ਨੇ ਲਿਖਿਆ-'ਜਨਮਦਿਨ ਮੁਬਾਰਕ ਹੋ ਮੰਮਾ। ਤੁਸੀਂ ਆਪਣੀ ਇਸ ਪਾਜ਼ੇਟਿਵ ਮੁਸਕਾਨ ਦੇ ਨਾਲ ਹਮੇਸ਼ਾ ਮੁਸਕੁਰਾਉਂਦੇ ਰਹੋ। ਤੁਸੀਂ ਮੈਨੂੰ ਜੀਵਨ ਦੇ ਲਈ ਆਪਣੇ ਉਤਸ਼ਾਹ ਅਤੇ ਹਰ ਇਕ ਦਿਨ ਦੇ ਅਨੁਭਵਾਂ ਨਾਲ ਬਹੁਤ ਪ੍ਰੇਰਿਤ ਕਰਦੇ ਹੋ। ਤੁਹਾਡਾ ਯੂਰਪ ਟਰਿੱਪ ਸਭ ਤੋਂ ਚੰਗਾ ਬਰਥPunjabKesariਡੇਅ ਸੈਲੀਬਿਰੇਸ਼ਨ ਸੀ ਜਿਸ ਨੂੰ ਮੈਂ ਕੁਝ ਸਮੇਂ 'ਚ ਦੇਖਿਆ ਹੈ। ਲਵ ਯੂ ਟੂ ਮੂਨ ਐਂਡ ਬੈਂਕ ਟੂ ਨਾਨੀ'।

ਪ੍ਰਿਯੰਕਾ ਅਤੇ ਉਨ੍ਹਾਂ ਦੇ ਪਤੀ ਨਿਕ ਜੋਨਸ ਨੇ ਜਨਵਰੀ 'ਚ ਸੈਰੋਗੇਸੀ ਦੇ ਰਾਹੀਂ ਆਪਣੀ ਧੀ ਦਾ ਸਵਾਗਤ ਕੀਤਾ ਸੀ। ਉਹ ਚਾਰ ਮਹੀਨੇ ਪਹਿਲੇ ਪੈਦਾ ਹੋਈ ਸੀ। ਨਿਕ ਅਤੇ ਪ੍ਰਿਯੰਕਾ ਨੇ ਮਈ 'ਚ ਇੰਸਟਾਗ੍ਰਾਮ ਪੋਸਟ 'ਤੇ ਸਾਂਝੀ ਕੀਤੀ ਸੀ। ਉਹ ਚਾਰ ਮਹੀਨੇ ਪਹਿਲੇ ਪੈਦਾ ਹੋਈ ਸੀ। ਨਿਕ ਅਤੇ ਪ੍ਰਿਯੰਕਾ ਨੇ ਮਈ 'ਚ ਇਕ ਇੰਸਟਾਗ੍ਰਾਮ ਪੋਸਟ 'ਚ ਸਾਂਝਾ ਕੀਤਾ ਕਿ ਮਾਲਤੀ, ਜਿਨ੍ਹਾਂ ਦਾ ਉਨ੍ਹਾਂ ਨੇ ਸੈਰੋਗੇਸੀ ਦੇ ਰਾਹੀ ਸਵਾਗਤ ਕੀਤਾ। ਉਹ ਸਮੇਂ ਤੋਂ ਪਹਿਲੇ ਪੈਦਾ ਹੋਈ ਸੀ ਅਤੇ ਉਨ੍ਹਾਂ ਨੂੰ ਘਰ ਲਿਆਉਣ ਤੋਂ ਪਹਿਲੇ ਐੱਨ.ਆਈ.ਸੀ.ਟੂ 'ਚ 100 ਦਿਨ ਬਿਤਾਉਣੇ ਸਨ। 

PunjabKesari
ਹਾਲ ਹੀ 'ਚ ਦਿੱਤੇ ਗਏ ਇਕ ਇੰਟਰਵਿਊ ਦੌਰਾਨ ਨਿਕ ਜੋਨਸ ਨੇ ਆਪਣੀ ਧੀ ਨੂੰ ਲੈ ਕੇ ਗੱਲ ਕੀਤੀ। ਮਾਲਤੀ ਇਕ ਪ੍ਰੀ-ਮਿਚਓਰ ਬੇਬੀ ਸੀ। ਇਸ ਲਈ 100 ਦਿਨ ਤੱਕ ਐੱਨ.ਆਈ.ਸੀ.ਯੂ 'ਚ ਰਹੀ ਸੀ। ਨਿਕ ਨੇ ਇਸ ਮੁਸ਼ਕਿਲ ਘੜੀ 'ਚ ਪ੍ਰਿਯੰਕਾ ਨੂੰ ਚੱਟਾਨ ਦੀ ਤਰ੍ਹਾਂ ਖੜ੍ਹੀ ਰਹਿਣ 'ਤੇ ਪਰਫੈਕਟ ਲਾਈਫ ਪਾਰਟਨਰ ਦੱਸਿਆ।

PunjabKesari
ਪ੍ਰਿਯੰਕਾ ਦੇ ਕੰਮਕਾਰ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਐਮਾਜ਼ਾਨ ਪ੍ਰਾਈਮ ਦੀ ਵੈੱਬ ਸੀਰੀਜ਼ 'ਸਿਟਾਡੇਲ' ਦੀ ਸ਼ੂਟਿੰਗ 'ਚ ਰੁੱਝੀ ਹੈ। ਉਧਰ ਜਲਦ ਹੀ ਬਾਲੀਵੁੱਡ ਫਿਲਮ 'ਜੀ ਲੇ ਜਰਾ' 'ਚ ਨਜ਼ਰ ਆਵੇਗੀ। ਇਸ 'ਚ ਉਸ ਦੇ ਨਾਲ ਕੈਟਰੀਨਾ ਕੈਫ ਅਤੇ ਆਲੀਆ ਭੱਟ ਹੈ।


author

Aarti dhillon

Content Editor

Related News