ਪ੍ਰਿਅੰਕਾ ਨੇ ਯੂਕਰੇਨ ਦੇ ਸ਼ਰਨਾਰਥੀ ਬੱਚਿਆਂ ਨਾਲ ਕੀਤੀ ਮੁਲਾਕਾਤ, ਕਦੇ ਮਸਤੀ ਕਰਦੇ ਅਤੇ ਕਦੇ ਖੇਡਦੇ ਆਈ ਨਜ਼ਰ

Thursday, Aug 04, 2022 - 11:56 AM (IST)

ਪ੍ਰਿਅੰਕਾ ਨੇ ਯੂਕਰੇਨ ਦੇ ਸ਼ਰਨਾਰਥੀ ਬੱਚਿਆਂ ਨਾਲ ਕੀਤੀ ਮੁਲਾਕਾਤ, ਕਦੇ ਮਸਤੀ ਕਰਦੇ ਅਤੇ ਕਦੇ ਖੇਡਦੇ ਆਈ ਨਜ਼ਰ

ਬਾਲੀਵੁੱਡ ਡੈਸਕ- ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ ਕਈ ਮਹੀਨਿਆਂ ਤੋਂ ਜੰਗ ਚੱਲ ਰਹੀ ਹੈ। ਜੰਗ ਕਾਰਨ ਉੱਥੇ ਹਾਲਾਤ ਬਹੁਤ ਖ਼ਰਾਬ ਹੋ ਗਏ ਹਨ। ਇਸ ਦਾ ਸਭ ਤੋਂ ਵੱਧ ਨੁਕਸਾਨ ਆਮ ਨਾਗਰਿਕਾਂ ਨੂੰ ਹੋ ਰਿਹਾ  ਹੈ।ਯੂਕਰੇਨ ਦੀ ਸਥਿਤੀ ਨੂੰ ਦੇਖਦੇ ਹੋਏ ਸੁਰੱਖਿਆ ਦੇ ਮੱਦੇਨਜ਼ਰ ਕਈ ਸ਼ਰਨਾਰਥੀਆਂ ਨੂੰ ਪੋਲੈਂਡ  ਦੇ ਐਕਸਪੋ ਸੈਂਟਰ ’ਚ ਰੱਖਿਆ ਗਿਆ ਹੈ।

PunjabKesari

ਇਸ ਦੌਰਾਨ ਗਲੋਬਲ ਅਦਾਕਾਰਾ ਪ੍ਰਿਅੰਕਾ ਚੋਪੜਾ ਉੱਥੇ ਪਹੁੰਚੀ ਅਤੇ ਯੂਕਰੇਨ ਦੇ ਸ਼ਰਨਾਰਥੀਆਂ ਅਤੇ ਬੱਚਿਆਂ ਨਾਲ ਮੁਲਾਕਾਤ ਕੀਤੀ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

PunjabKesari

ਤਸਵੀਰਾਂ ’ਚ ਪ੍ਰਿਅੰਕਾ ਕਾਲੇ ਰੰਗ ਦੀ ਟੀ-ਸ਼ਰਟ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਕਮਰ ’ਤੇ ਨੀਲੇ ਰੰਗ ਦੀ ਜੈਕੇਟ ਬੰਨ੍ਹੀ ਹੋਈ ਹੈ।

ਇਹ ਵੀ ਪੜ੍ਹੋ : ਆਦਿਲ ਨੂੰ ਮਿਲੀ ਜਾਣੋਂ ਮਾਰਨ ਦੀ ਧਮਕੀ, ਰਾਖੀ ਨੇ ਗੁੱਸੇ ’ਚ ਕਿਹਾ- ‘ਇਹ ਧਮਕੀ ਦੇਣਾ ਬੰਦ ਕਰ ਦਿਓ...’

PunjabKesari

ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਪੋਨੀ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਇਸ ਲੁੱਕ ’ਚ ਅਦਾਕਾਰਾ ਕਾਫ਼ੀ ਸਟਾਈਲਿਸ਼ ਲੱਗ ਰਹੀ ਹੈ।

PunjabKesari

ਅਦਾਕਾਰਾ ਬੱਚਿਆਂ ਨਾਲ ਮਸਤੀ ਕਰਦੀ, ਪੇਂਟਿੰਗ ਕਰਦੀ ਅਤੇ ਗੇਮ ਖੇਡਦੀ ਨਜ਼ਰ ਆ ਰਹੀ ਹੈ। ਬੱਚਿਆਂ ਨੇ ਪ੍ਰਿਅੰਕਾ ਨੂੰ ਹੱਥ ਨਾਲ ਬਣੀਆਂ ਗੁੱਡੀਆਂ ਵੀ ਗਿਫਟ ਕੀਤੀਆਂ।

ਇਹ ਵੀ ਪੜ੍ਹੋ : ਫ਼ਿਲਮ ‘ਚੱਕਦਾ ਐਕਸਪ੍ਰੈੱਸ’ ਲਈ ਇੰਗਲੈਂਡ ’ਚ ਕ੍ਰਿਕਟ ਦੀ ਟ੍ਰੇਨਿੰਗ ਲਵੇਗੀ ਅਨੁਸ਼ਕਾ

PunjabKesari

ਜਿੱਥੇ ਇਕ ਪਾਸੇ ਅਦਾਕਾਰਾ ਇਨ੍ਹਾਂ ਬੱਚਿਆਂ ਨੂੰ ਦੇਖ ਕੇ ਖੁਸ਼ ਹੋਈ, ਉੱਥੇ ਹੀ ਅਦਾਕਾਰਾ ਉਨ੍ਹਾਂ ਦੇ ਦੁਖ ਨੂੰ ਜਾਣ ਕੇ ਉਦਾਸ ਵੀ ਸੀ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਿਆਰ ਦੇ ਰਹੇ ਹਨ।

PunjabKesari

ਦੱਸ ਦੇਈਏ ਕਿ ਪ੍ਰਿਅੰਕਾ ਚੋਪੜਾ ਯੂਨੀਸੇਫ਼ (ਸੰਯੁਕਤ ਰਾਸ਼ਟਰ ਇੰਟਰਨੈਸ਼ਨਲ ਚਿਲਡਰਨਜ਼ ਐਮਰਜੈਂਸੀ ਫ਼ੰਡ) ਵੱਲੋਂ ਗਈ ਸੀ। ਪ੍ਰਿਅੰਕਾ ਚੋਪੜਾ 2016 ਤੋਂ ਗਲੋਬਲ ਯੂਨੀਸੇਫ਼ ਗੁੱਡਵਿਲ ਦੀ ਐਂਬੈਸਡਰ ਹੈ।  
 


author

Shivani Bassan

Content Editor

Related News