ਪਤੀ ਨਿਕ ਜੋਨਸ ਦੇ ਜਨਮਦਿਨ ’ਤੇ ਪ੍ਰਿਅੰਕਾ ਚੋਪੜਾ ਨੇ ਬਣਾਇਆ ਖ਼ਾਸ ਪਲੈਨ, ਪ੍ਰਾਈਵੇਟ ਜੈੱਟ ’ਚ ਬੈਠੀ ਆਈ ਨਜ਼ਰ

Friday, Sep 16, 2022 - 12:58 PM (IST)

ਪਤੀ ਨਿਕ ਜੋਨਸ ਦੇ ਜਨਮਦਿਨ ’ਤੇ ਪ੍ਰਿਅੰਕਾ ਚੋਪੜਾ ਨੇ ਬਣਾਇਆ ਖ਼ਾਸ ਪਲੈਨ, ਪ੍ਰਾਈਵੇਟ ਜੈੱਟ ’ਚ ਬੈਠੀ ਆਈ ਨਜ਼ਰ

ਬਾਲੀਵੁੱਡ ਡੈਸਕ- ਅਦਾਕਾਰਾ ਪ੍ਰਿਅੰਕਾ ਚੋਪੜਾ ਅਤੇ ਗਾਇਕ ਨਿਕ ਜੋਨਸ ਪ੍ਰਸ਼ੰਸਕਾਂ ਦੀ ਸਭ ਤੋਂ ਪਸੰਦੀਦਾ ਜੋੜੀ ’ਚੋਂ ਇਕ ਹਨ। ਦੋਵੇਂ ਹਮੇਸ਼ਾ ਇਕੱਠੇ ਪਰਫ਼ੈਕਟ ਕਪਲ ਗੋਲ ਕਰਦੇ ਨਜ਼ਰ ਆਉਂਦੇ ਹਨ। ਦੋਵੇਂ ਕੰਮ ’ਚ ਰੁੱਝੇ ਵੀ ਹੋਣ ਪਰ ਇਕ ਦੂਜੇ ਲਈ ਸਮਾਂ ਜ਼ਰੂਰ ਕੱਢਦੇ ਹਨ। ਇਸ ਦੇ ਨਾਲ ਦੱਸ ਦੇਈਏ ਕਿ ਨਿਕ 16 ਸਤੰਬਰ ਯਾਨੀ ਅੱਜ 30ਵਾਂ ਜਮਨਦਿਨ ਮਨਾ ਰਹੇ ਹਨ। ਹਾਲ ਹੀ ’ਚ ਨਿਕ ਜੋਨਸ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਜੋ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ  ਹੋ ਰਹੀ ਹੈ।

PunjabKesari

ਇਹ ਵੀ ਪੜ੍ਹੋ : 'ਬ੍ਰਹਮਾਸਤਰ' ਦੀ ਰਿਲੀਜ਼ ਮਗਰੋਂ ਪ੍ਰਸੰਸ਼ਕਾਂ ਨੂੰ ਮਿਲੇ ਰਣਬੀਰ-ਆਲੀਆ, ਪ੍ਰਤੀਕਿਰਿਆਵਾਂ 'ਤੇ ਦਿੱਤੇ ਅਜਿਹੇ ਜਵਾਬ (ਵੀਡੀਓ)

ਇਹ ਵੀਡੀਓ ਨਿਕ ਨੇ ਆਪਣੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ ਜਿਸ ’ਚ ਨਿਕ ਪਾਰਟੀ ਮੌਡ ’ਚ ਨਜ਼ਰ ਆ ਰਹੇ ਹਨ। ਇਸ ਵੀਡੀਓ ’ਚ ਇਸ ਤਰ੍ਹਾਂ ਲਗਾਦਾ ਹੈ ਕਿ ਪ੍ਰਿਅੰਕਾ ਨੇ ਨਿਕ ਦਾ ਜਨਮਦਿਨ ਖ਼ਾਸ ਬਣਾਉਣ ਲਈ  ਪੂਰੀ ਤਿਆਰੀ ਕਰ ਲਈ ਹੈ।

 
 
 
 
 
 
 
 
 
 
 
 
 
 
 

A post shared by Nick Jonas (@nickjonas)

ਨਿਕ ਜੋਨਸ ਵੱਲੋਂ ਸਾਂਝੀ ਕੀਤੀ ਗਈ ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਜੋੜੇ ਨੂੰ ਕਿਸੇ ਜਗ੍ਹਾ ’ਤੇ ਰਵਾਨਾ ਹੁੰਦੇ ਦੇਖ ਸਕਦੇ ਹੋ। ਇਹ ਵੀਡੀਓ ਏਅਰਪੋਰਟ ਦੀ ਹੈ। ਇਸ ਦੇ ਨਾਲ  ਨਿਕ ਨੇ ਆਪਣੇ ਪ੍ਰਾਈਵੇਟ ਜੈੱਟ ਦੀ ਝਲਕ ਵੀ ਦਿਖਾਈ ਹੈ, ਜਿਸ ’ਚ ਪ੍ਰਿਅੰਕਾ ਫ਼ੋਨ ’ਤੇ ਗੱਲ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਨ੍ਹਾਂ ਦੇ ਪ੍ਰਾਈਵੇਟ ਜੈੱਟ ਦੇ ਅੰਦਰ ਹੈਪੀ ਬਰਥਡੇ ਦਾ ਬੈਨਰ ਵੀ ਨਜ਼ਰ ਆ ਰਿਹਾ ਹੈ। ਇਸ ਨੂੰ ਸਾਂਝਾ ਕਰਦੇ ਹੋਏ ਨਿਕ ਨੇ ਲਿਖਿਆ  ਕਿ ‘Here We Go 30।’

PunjabKesari

ਇਹ ਵੀ ਪੜ੍ਹੋ : ਅਜੈ ਦੇਵਗਨ ਨੇ ਅਹਿਮਦਾਬਾਦ ’ਚ ਖੋਲ੍ਹਿਆ 4 ਸਕ੍ਰੀਨ ਵਾਲਾ ਮਲਟੀਪਲੈਕਸ, ਕੰਗਨਾ ਨੇ ਸਟੋਰੀ ਸਾਂਝੀ ਕਰਕੇ ਤਾਰੀਫ਼

ਇਹ  ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਅਤੇ ਹਰ ਕੋਈ ਨਿਕ ਜੋਨਸ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇ  ਰਿਹਾ ਹੈ । ਇਸ ਵੀਡੀਓ ਨੂੰ ਪ੍ਰਸ਼ੰਸਕ ਬੇਹੱਦ ਪਿਆਰ ਦੇ ਰਹੇ ਹਨ।

PunjabKesari

ਦੱਸ ਦੇਈਏ ਕਿ ਪ੍ਰਿਅੰਕਾ ਅਤੇ ਨਿਕ ਜੋਨਸ ਦੀ ਇਕ ਧੀ ਵੀ ਹੈ। ਜੋੜੇ ਨੇ ਇਸ ਸਾਲ ਸੈਰੋਗੇਸੀ ਦੇ ਰਾਹੀਂ ਪਿਆਰੀ ਧੀ ਦਾ ਸਵਾਗਤ ਕੀਤਾ ਸੀ। ਪ੍ਰਿਅੰਕਾ ਨੇ ਆਪਣੀ ਧੀ ਨਾਂ ਮਾਲਤੀ ਮੈਰੀ ਚੋਪੜਾ ਜੋਨਸ ਰੱਖਿਆ ਹੈ। ਦੋਵਾਂ ਦੀ ਧੀ ਨੂੰ ਦੇਖਣ ਲਈ ਪ੍ਰਸ਼ੰਸਕ ਕਾਫ਼ੀ ਉਤਸ਼ਾਹਿਤ ਰਹਿੰਦੇ ਹਨ। ਹਾਲਾਂਕਿ ਜੋੜੇ ਨੇ ਆਪਣੀ ਧੀ ਦਾ ਚਿਹਰਾ ਨਹੀਂ ਦਿਖਾਇਆ। 

PunjabKesari
 


author

Shivani Bassan

Content Editor

Related News