2021 ’ਚ ਪ੍ਰਿਅੰਕਾ ਚੋਪੜਾ ਆਪਣੇ ਚਾਹੁਣ ਵਾਲਿਆਂ ਨੂੰ ਦੇਵੇਗੀ ਖ਼ਾਸ ਤੋਹਫ਼ਾ

Wednesday, Dec 09, 2020 - 05:21 PM (IST)

2021 ’ਚ ਪ੍ਰਿਅੰਕਾ ਚੋਪੜਾ ਆਪਣੇ ਚਾਹੁਣ ਵਾਲਿਆਂ ਨੂੰ ਦੇਵੇਗੀ ਖ਼ਾਸ ਤੋਹਫ਼ਾ

ਜਲੰਧਰ (ਬਿਊਰੋ)– ਪ੍ਰਿਅੰਕਾ ਚੋਪੜਾ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤਕ ਦੀਆਂ ਫ਼ਿਲਮਾਂ ’ਚ ਕੰਮ ਕਰ ਚੁੱਕੀ ਹੈ। ਉਹ ਨਾ ਸਿਰਫ਼ ਆਪਣੀ ਅਦਾਕਾਰੀ, ਸਗੋਂ ਆਪਣੇ ਸਟਾਈਲ ਲਈ ਵੀ ਜਾਣੀ ਜਾਂਦੀ ਹੈ। ਉਸ ਦੇ ਪ੍ਰਸ਼ੰਸਕਾਂ ਲਈ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੂੰ ਜਾਣ ਕੇ ਉਹ ਕਾਫੀ ਖ਼ੁਸ਼ ਹੋਣਗੇ।

ਪ੍ਰਿਅੰਕਾ ਦੀ ਕਿਤਾਬ ‘ਅਨਫਿਨਿਸ਼ਡ’ ਲਾਂਚ ਹੋਣ ਲਈ ਤਿਆਰ ਹੈ। ਇਸ ਗੱਲ ਦੀ ਜਾਣਕਾਰੀ ਖੁਦ ਅਦਾਕਾਰਾ ਨੇ ਸਾਂਝੀ ਕੀਤੀ ਹੈ। ਉਸ ਨੇ ਸੋਸ਼ਲ ਮੀਡੀਆ ’ਤੇ ਆਪਣੀ ਕਿਤਾਬ ‘ਅਨਫਿਨਿਸ਼ਡ’ ਦੀ ਝਲਕ ਸਾਂਝੀ ਕੀਤੀ ਹੈ। ਕਿਤਾਬ ਨਾਲ ਆਪਣੀ ਤਸਵੀਰ ਸਾਂਝੀ ਕਰਦਿਆਂ ਪ੍ਰਿਅੰਕਾ ਨੇ ਇਕ ਭਾਵੁਕ ਸੁਨੇਹਾ ਲਿਖਿਆ ਹੈ।

 
 
 
 
 
 
 
 
 
 
 
 
 
 
 
 

A post shared by Priyanka Chopra Jonas (@priyankachopra)

ਤਸਵੀਰ ’ਚ ਤੁਸੀਂ ਦੇਖ ਸਕਦੇ ਹੋ ਕਿ ਇਸ ਕਿਤਾਬ ਨੂੰ ਲੈ ਕੇ ਉਸ ਦੇ ਚਿਹਰੇ ’ਤੇ ਖੁਸ਼ੀ ਸਾਫ਼ ਨਜ਼ਰ ਆ ਰਹੀ ਹੈ। ਤਸਵੀਰ ਨਾਲ ਪ੍ਰਿਅੰਕਾ ਲਿਖਦੀ ਹੈ, ‘ਉਹ ਅਹਿਸਾਸ, ਜਦੋਂ ਤੁਸੀਂ ਖੁਦ ਦੀ ਕਿਤਾਬ ਪਹਿਲੀ ਵਾਰ ਆਪਣੇ ਹੱਥ ’ਚ ਫੜਦੇ ਹੋ। ਮੈਂ ਮਜ਼ਾਕ ਕਰ ਰਹੀ ਹਾਂ। ਮੇਰੇ ਹੱਥ ’ਚ ਕਿਤਾਬ ਦੀ ਸਿਰਫ਼ ਜੈਕੇਟ ਲੱਗੀ ਹੈ, ਜਿਸ ’ਚ ਮੇਰੀ ਕਿਤਾਬ ਲਪੇਟੀ ਜਾਣੀ ਹੈ। ਬਸ ਮਹਿਸੂਸ ਕਰ ਰਹੀ ਸੀ ਕਿ ਇਸ ਨੂੰ ਫੜ ਕੇ ਕਿਸ ਤਰ੍ਹਾਂ ਦਾ ਲੱਗਦਾ ਹੈ। ਇੰਤਜ਼ਾਰ ਨਹੀਂ ਕਰ ਪਾ ਰਹੀ, ਅਗਲੇ ਮਹੀਨੇ ਇਹ ਕਿਤਾਬ ਲਾਂਚ ਹੋਣ ਵਾਲੀ ਹੈ।’

ਦੱਸਣਯੋਗ ਹੈ ਕਿ ਇਸ ਕਿਤਾਬ ਨੂੰ ਲੈ ਕੇ ਸਿਰਫ਼ ਪ੍ਰਿਅੰਕਾ ਹੀ ਨਹੀਂ, ਸਗੋਂ ਉਸ ਦੇ ਪ੍ਰਸ਼ੰਸਕ ਵੀ ਕਾਫੀ ਉਤਸ਼ਾਹਿਤ ਹਨ। ਹੁਣ ਤਕ ਅਦਾਕਾਰਾ ਵਲੋਂ ਸਾਂਝੀ ਕੀਤੀ ਗਈ ਤਸਵੀਰ ਨੂੰ 12 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਉਥੇ ਹੀ ਪ੍ਰਸ਼ੰਸਕ ਲਗਾਤਾਰ ਇਸ ’ਤੇ ਟਿੱਪਣੀਆਂ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਨੋਟ– ਪ੍ਰਿਅੰਕਾ ਚੋਪੜਾ ਦੀ ਕਿਤਾਬ ਦੀ ਤੁਸੀਂ ਕਿੰਨੀ ਉਡੀਕ ਕਰ ਰਹੇ ਹੋ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News