ਆਪਣੀ ਪੁਰਾਣੀ ਜਗ੍ਹਾ ''ਤੇ ਪਹੁੰਚ ਕੇ ਮਸਤੀ ਕਰਦੀ ਨਜ਼ਰ ਆਈ ਪ੍ਰਿਅੰਕਾ ਚੋਪੜਾ, ਕਿਹਾ- ਮੁੰਬਈ ਮੈਂ ਤੁਹਾਨੂੰ ਬਹੁਤ ਯਾਦ ਕੀਤਾ

Thursday, Nov 03, 2022 - 12:47 PM (IST)

ਆਪਣੀ ਪੁਰਾਣੀ ਜਗ੍ਹਾ ''ਤੇ ਪਹੁੰਚ ਕੇ ਮਸਤੀ ਕਰਦੀ ਨਜ਼ਰ ਆਈ ਪ੍ਰਿਅੰਕਾ ਚੋਪੜਾ, ਕਿਹਾ- ਮੁੰਬਈ ਮੈਂ ਤੁਹਾਨੂੰ ਬਹੁਤ ਯਾਦ ਕੀਤਾ

ਬਾਲੀਵੁੱਡ ਡੈਸਕ- ਪ੍ਰਿਅੰਕਾ ਚੋਪੜਾ 1 ਨਵੰਬਰ ਨੂੰ 3 ਸਾਲਾਂ ਬਾਅਦ ਮੁੰਬਈ ਪਰਤੀ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੁਰਖੀਆਂ 'ਚ ਆਉਣ ਲੱਗੀਆਂ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਦਾ ਸਿਲਸਿਲਾ ਇਕ ਤੋਂ ਬਾਅਦ ਇਕ ਜਾਰੀ ਹੈ। ਇਸ ਦੌਰਾਨ ਪ੍ਰਿਅੰਕਾ ਮੁੰਬਈ ’ਚ ਆਪਣੇ ਪੁਰਾਣੀ ਆਪਣੀ ਪਸੰਦੀਦਾ ਜਗ੍ਹਾ ’ਤੇ ਪਹੁੰਚ ਗਈ ਹੈ।

PunjabKesari

ਇਹ ਵੀ ਪੜ੍ਹੋ- ਵਾਇਰਲ ਵੀਡੀਓ ਨੂੰ ਲੈ ਕੇ ਮਰਹੂਮ ਦੀਪ ਸਿੱਧੂ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਆਇਆ ਸਪੱਸ਼ਟੀਕਰਨ

ਪ੍ਰਿਅੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਹ ਮੁੰਬਈ ਦੇ ਸਭ ਤੋਂ ਮਸ਼ਹੂਰ ਸਥਾਨ ‘ਮਰੀਨ ਡਰਾਈਵ’ ’ਤੇ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ ’ਚ ਲਿਖਿਆ ਕਿ ‘ਤੁਹਾਡੇ ਪੁਰਾਣੇ ਬੇਸ ’ਤੇ, ਭਾਵੇਂ ਸਿਰਫ਼ ਇਕ ਮਿੰਟ ਲਈ ਨਹੀਂ। ਮੁੰਬਈ ਮੈਂ ਤੁਹਾਨੂੰ ਬਹੁਤ ਯਾਦ ਕੀਤਾ।’

ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਵਾਈਟ ਕਲਰ ਦੀ ਆਊਟਫ਼ਿਟ ਕੈਰੀ ਕੀਤੀ ਹੋਈ ਹੈ। ਇਸ ਦੇ ਨਾਲ ਅਦਾਕਾਰ ਨੇ ਵਾਲ ਖੁੱਲ੍ਹੇ ਛੱਡੇ ਹੋਏ ਹਨ।

ਇਹ ਵੀ ਪੜ੍ਹੋ- ਬ੍ਰੇਕ ਮਿਲਦੇ ਹੀ ਪੁੱਤਰ ਜੇਹ ਨਾਲ ਮਸਤੀ ਕਰਦੀ ਨਜ਼ਰ ਆਈ ਕਰੀਨਾ ਕਪੂਰ, ਤਸਵੀਰਾਂ ’ਚ ਛੋਟੇ ਨਵਾਬ ਨੇ ਦਿਖਾਇਆ ਸਵੈਗ

PunjabKesari
ਸਾਂਝੀ ਕੀਤੀ ਵੀਡੀਓ ’ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪ੍ਰਿਅੰਕਾ ਇਸ ਸਮੇਂ ਬੇਹੱਦ ਖੁਸ਼ ਹੈ। ਪ੍ਰਿਅੰਕਾ ਚੋਪੜਾ ਦਾ ਇਹ ਅੰਦਾਜ਼ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ। ਇਸ ਦੇ ਨਾਲ ਵੀਡੀਓ ’ਤੇ ਕੁਮੈਂਟ ਕਰਕੇ ਆਪਣੀਆਂ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।


author

Shivani Bassan

Content Editor

Related News