ਭਾਰਤ ਲਈ ਪ੍ਰਿਅੰਕਾ ਨੇ ਮੰਗੀ ਮਦਦ, ਕਿਹਾ- ‘ਭਾਰਤ ਮੇਰਾ ਘਰ, ਉਥੇ ਲੋਕ ਮਰ ਰਹੇ ਨੇ’

Thursday, Apr 29, 2021 - 02:13 PM (IST)

ਭਾਰਤ ਲਈ ਪ੍ਰਿਅੰਕਾ ਨੇ ਮੰਗੀ ਮਦਦ, ਕਿਹਾ- ‘ਭਾਰਤ ਮੇਰਾ ਘਰ, ਉਥੇ ਲੋਕ ਮਰ ਰਹੇ ਨੇ’

ਮੁੰਬਈ (ਬਿਊਰੋ)– ਭਾਰਤ ’ਚ ਕੋਰੋਨਾ ਸੰਕਟ ਨਾ ਸਿਰਫ ਲਗਾਤਾਰ ਵੱਧਦਾ ਜਾ ਰਿਹਾ ਹੈ, ਸਗੋਂ ਹਜ਼ਾਰਾਂ ਲੋਕਾਂ ਦੀ ਹਰ ਦਿਨ ਮੌਤ ਵੀ ਹੋ ਰਹੀ ਹੈ। ਹਾਲਾਤ ਇੰਨੇ ਗੰਭੀਰ ਹੋ ਚੁੱਕੇ ਹਨ ਕਿ ਦੇਸ਼ ’ਚ ਹੁਣ ਸਿਹਤ ਸੇਵਾਵਾਂ ਦੀ ਕਿੱਲਤ ਦੀ ਸਥਿਤੀ ਬਣਦੀ ਨਜ਼ਰ ਆ ਰਹੀ ਹੈ। ਅਜਿਹੇ ’ਚ ਵੱਖ-ਵੱਖ ਖੇਤਰਾਂ ਦੀਆਂ ਸ਼ਖ਼ਸੀਅਤਾਂ ਮਦਦ ਲਈ ਅੱਗੇ ਆ ਰਹੀਆਂ ਹਨ। ਇਸ ਵਿਚਾਲੇ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਲੋਕਾਂ ਨੂੰ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਪ੍ਰਿਅੰਕਾ ਇਨ੍ਹੀਂ ਦਿਨੀਂ ਲੰਡਨ ’ਚ ਹੈ ਤੇ ਉਥੋਂ ਉਸ ਨੇ ਇਕ ਵੀਡੀਓ ਪੋਸਟ ਕਰਕੇ ਲੋਕਾਂ ਨੂੰ ਮਦਦ ਲਈ ਹੱਥ ਵਧਾਉਣ ਦੀ ਅਪੀਲ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਕੋਰੋਨਾ ਮਰੀਜ਼ਾਂ ਲਈ ਫ਼ਰਿਸ਼ਤਾ ਬਣੇ ਅਜੇ ਦੇਵਗਨ, ਆਈ. ਸੀ. ਯੂ. ਦਾ ਪ੍ਰਬੰਧ ਕਰਨ ਲਈ ਦਿੱਤੇ ਇੰਨੇ ਕਰੋੜ

ਵੀਡੀਓ ਮੈਸਿਜ ’ਚ ਪ੍ਰਿਅੰਕਾ ਚੋਪੜਾ ਨੇ ਲਿਖਿਆ, ‘ਭਾਰਤ ਮੇਰਾ ਘਰ ਹੈ, ਜੋ ਕੋਰੋਨਾ ਨਾਲ ਬੁਰੀ ਤਰ੍ਹਾਂ ਜੂਝ ਰਿਹਾ ਹੈ। ਇਸ ਸਮੇਂ ਹਰ ਕਿਸੇ ਦੀ ਮਦਦ ਦੀ ਜ਼ਰੂਰਤ ਹੈ। ਭਾਰਤ ’ਚ ਰਿਕਾਰਡ ਗਿਣਤੀ ’ਚ ਲੋਕਾਂ ਦੀ ਜਾਨ ਜਾ ਰਹੀ ਹੈ। ਹਰ ਜਗ੍ਹਾ ਬੀਮਾਰੀ ਹੈ ਤੇ ਇਹ ਵੱਡੇ ਪੱਧਰ ’ਤੇ ਲਗਾਤਾਰ ਫੈਲਦਾ ਜਾ ਰਿਹਾ ਹੈ।’

 
 
 
 
 
 
 
 
 
 
 
 
 
 
 
 

A post shared by Priyanka Chopra Jonas (@priyankachopra)

ਵੀਡੀਓ ’ਚ ਪ੍ਰਿਅੰਕਾ ਚੋਪੜਾ ਕਹਿ ਰਹੀ ਹੈ ਕਿ ਇਹ ਬੇਹੱਦ ਅਹਿਮ ਸਮਾਂ ਹੈ। ਹਸਪਤਾਲਾਂ ’ਚ ਜਗ੍ਹਾ ਨਹੀਂ ਬਚੀ ਹੈ। ਐਂਬੂਲੈਂਸ ਘੱਟ ਪੈ ਰਹੀਆਂ ਹਨ। ਆਕਸੀਜਨ ਦੀ ਘਾਟ ਹੈ। ਸ਼ਮਸ਼ਾਨ ਘਾਟ ਭਰ ਚੁੱਕੇ ਹਨ। ਭਾਰਤ ਮੇਰਾ ਘਰ ਹੈ ਤੇ ਉਥੇ ਲੋਕਾਂ ਦੀ ਜਾਨ ਜਾ ਰਹੀ ਹੈ। ਗਲੋਬਲ ਭਾਈਚਾਰੇ ਦੇ ਤੌਰ ’ਤੇ ਸਾਰਿਆਂ ਨੂੰ ਕਦਮ ਵਧਾਉਣੇ ਚਾਹੀਦੇ ਹਨ ਕਿਉਂਕਿ ਜਦੋਂ ਤਕ ਸਾਰੇ ਸੁਰੱਖਿਅਤ ਨਹੀਂ ਹੋ ਜਾਂਦੇ, ਉਦੋਂ ਤਕ ਕੋਈ ਸੁਰੱਖਿਅਤ ਨਹੀਂ ਹੋਵੇਗਾ। ਇਸ ਲਈ ਮਦਦ ਲਈ ਅੱਗੇ ਆਓ।

ਇਸ ਦੌਰਾਨ ਪ੍ਰਿਅੰਕਾ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਖ਼ੁਦ ਵੀ ਆਰਥਿਕ ਮਦਦ ਲਈ ਕੋਸ਼ਿਸ਼ ਕਰ ਰਹੀ ਹੈ। ਪ੍ਰਿਅੰਕਾ ਨੇ ਲਿਖਿਆ ਕਿ ਨਿਕ ਤੇ ਮੈਂ ਪਹਿਲਾਂ ਤੋਂ ਹੀ ਮਦਦ ਕਰ ਰਹੇ ਹਾਂ ਤੇ ਸਾਡੀ ਕੋਸ਼ਿਸ਼ ਜਾਰੀ ਹੈ। ਹਰ ਕੋਈ ਦੇਖ ਰਿਹਾ ਹੈ ਕਿ ਇਹ ਵਾਇਰਸ ਕਿਥੋਂ ਤਕ ਫੈਲ ਚੁੱਕਾ ਹੈ। ਦੋਵਾਂ ਦੇਸ਼ਾਂ ਵਿਚਾਲੇ ਇਕ ਮਹਾਸਾਗਰ ਨਾਲ ਕੋਈ ਫਰਕ ਨਹੀਂ ਪੈਂਦਾ। ਜਦੋਂ ਤਕ ਹਰ ਕੋਈ ਸੁਰੱਖਿਅਤ ਨਹੀਂ ਹੋ ਜਾਂਦਾ, ਉਦੋਂ ਤਕ ਕੋਈ ਵੀ ਸੁਰੱਖਿਅਤ ਨਹੀਂ ਹੋ ਸਕਦਾ ਹੈ। ਇੰਨੇ ਸਾਰੇ ਲੋਕਾਂ ਦੀ ਮਦਦ ਕਰਨ ਲਈ, ਇੰਨੇ ਲੋਕਾਂ ਨੂੰ ਮਦਦ ਦੀਆਂ ਕੋਸ਼ਿਸ਼ਾਂ ’ਚ ਜੁਟਿਆ ਦੇਖਣਾ ਰਾਹਤ ਦਿੰਦਾ ਹੈ। ਇਸ ਵਾਇਰਸ ਨੂੰ ਹਰਾਉਣਾ ਜ਼ਰੂਰੀ ਹੈ। ਅਜਿਹਾ ਕਰਨ ਲਈ ਸਾਡੇ ਸਾਰਿਆਂ ਦੀ ਜ਼ਰੂਰਤ ਹੋਵੇਗੀ। ਦਿਲ ਦੀ ਗਹਿਰਾਈ ਤੋਂ ਧੰਨਵਾਦ।

ਨੋਟ– ਪ੍ਰਿਅੰਕਾ ਚੋਪੜਾ ਦੀ ਇਸ ਵੀਡੀਓ ’ਤੇ ਤੁਹਾਡੀ ਕੀ ਰਹਾਏ ਹੈ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News