ਸ਼ੂਟਿੰਗ ਤੋਂ ਟਾਇਮ ਕੱਢ ਕੇ ਲਾਡਲੀ ਧੀ ਮਾਲਤੀ ਨੂੰ ਵ੍ਹੇਲ ਮੱਛੀਆਂ ਦਿਖਾਉਣ ਲੈ ਗਈ Priyanka Chopra

Tuesday, Jul 23, 2024 - 02:10 PM (IST)

ਸ਼ੂਟਿੰਗ ਤੋਂ ਟਾਇਮ ਕੱਢ ਕੇ ਲਾਡਲੀ ਧੀ ਮਾਲਤੀ ਨੂੰ ਵ੍ਹੇਲ ਮੱਛੀਆਂ ਦਿਖਾਉਣ ਲੈ ਗਈ Priyanka Chopra

ਐਂਟਰਟੇਨਮੈਂਟ ਡੈਸਕ- 'ਦੇਸੀ ਗਰਲ' ਪ੍ਰਿਅੰਕਾ ਚੋਪੜਾ ਨਾ ਸਿਰਫ਼ ਇੱਕ ਸ਼ਾਨਦਾਰ ਅਦਾਕਾਰਾ ਹੈ, ਸਗੋਂ ਇੱਕ ਸ਼ਾਨਦਾਰ ਪਤਨੀ, ਮਾਂ ਅਤੇ ਧੀ ਵੀ ਹੈ। ਸ਼ੂਟਿੰਗ ਅਤੇ ਹੋਰ ਕੰਮ 'ਚ ਰੁੱਝੇ ਹੋਣ ਦੇ ਬਾਵਜੂਦ ਪ੍ਰਿਯੰਕਾ ਚੋਪੜਾ ਆਪਣੇ ਪਰਿਵਾਰ ਲਈ ਪੂਰਾ ਸਮਾਂ ਕੱਢਦੀ ਹੈ। ਇਨ੍ਹੀਂ ਦਿਨੀਂ ਅਦਾਕਾਰਾ ਆਸਟ੍ਰੇਲੀਆ 'ਚ ਹੈ ਅਤੇ ਆਪਣੇ ਆਉਣ ਵਾਲੇ ਪ੍ਰੋਜੈਕਟ 'ਦਿ ਬਲੱਫ' 'ਚ ਰੁੱਝੀ ਹੋਈ ਹੈ। ਸ਼ੂਟਿੰਗ 'ਚ ਰੁੱਝੇ ਹੋਣ ਦੇ ਬਾਵਜੂਦ ਪ੍ਰਿਅੰਕਾ ਚੋਪੜਾ ਆਪਣੀ ਬੇਟੀ ਮਾਲਤੀ ਲਈ ਸਮਾਂ ਕੱਢ ਕੇ ਉਸ ਨੂੰ ਵ੍ਹੇਲ ਮੱਛੀਆਂ ਦਿਖਾਉਣ ਲੈ ਗਈ।

PunjabKesari

ਪ੍ਰਿਅੰਕਾ ਚੋਪੜਾ ਨਾਲ ਉਸ ਦੀ ਮਾਂ ਮਧੂ ਚੋਪੜਾ ਵੀ ਆਸਟ੍ਰੇਲੀਆ 'ਚ ਵ੍ਹੇਲ ਦੇਖਣ ਦੌਰਾਨ ਨਜ਼ਰ ਆਈ। ਪ੍ਰਿਯੰਕਾ ਚੋਪੜਾ, ਮਧੂ ਚੋਪੜਾ ਅਤੇ ਮਾਲਤੀ ਮੈਰੀ ਨੇ ਇੱਕ ਜਹਾਜ਼ ਤੋਂ ਵ੍ਹੇਲ ਦੇਖਣ ਦਾ ਆਨੰਦ ਮਾਣਿਆ। ਇਸ ਦੌਰਾਨ ਪ੍ਰਿਅੰਕਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਸ਼ਾਨਦਾਰ ਲੰਚ ਦਾ ਆਨੰਦ ਵੀ ਲਿਆ।

PunjabKesari

ਪ੍ਰਿਯੰਕਾ ਚੋਪੜਾ ਨੇ ਇੰਸਟਾਗ੍ਰਾਮ 'ਤੇ ਆਪਣੀ ਧੀ ਅਤੇ ਮਾਂ ਨਾਲ ਵ੍ਹੇਲ ਦੇਖਣ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਪਰਪਲ ਆਊਟਫਿਟ ਪਹਿਨ ਕੇ ਪ੍ਰਿਯੰਕਾ ਚੋਪੜਾ ਨੇ ਕਾਫੀ ਪੋਜ਼ ਦਿੱਤੇ। ਪ੍ਰਿਯੰਕਾ ਚੋਪੜਾ ਨੇ ਵੀ ਸਮੁੰਦਰ 'ਚ ਵ੍ਹੇਲ ਦੀ ਹਰਕਤ ਦਾ ਵੀਡੀਓ ਸ਼ੇਅਰ ਕੀਤਾ ਹੈ।

PunjabKesari

ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਨੂੰ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਚੋਪੜਾ ਨੇ ਕੈਪਸ਼ਨ 'ਚ ਲਿਖਿਆ, ''ਵ੍ਹੇਲ ਦੇਖਣਾ ਬਹੁਤ ਮਜ਼ੇਦਾਰ ਅਤੇ ਆਸਾਨ ਹੋ ਗਿਆ ਹੈ।'' @Queensland ਅਤੇ @SeaWorldCruises ਦਾ ਧੰਨਵਾਦ। ਕੈਲਾਨ ਅਤੇ ਲੌਰੇਨ ਨੂੰ ਵਿਸ਼ੇਸ਼ ਵਧਾਈਆਂ।


author

Priyanka

Content Editor

Related News