ਪ੍ਰਿਯੰਕਾ ਚੋਪੜਾ ਨੇ ਇੰਸਟਾਗ੍ਰਾਮ ''ਤੇ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ, ਹੋ ਰਹੀਆਂ ਨੇ ਵਾਇਰਲ

Sunday, Jul 18, 2021 - 06:04 PM (IST)

ਪ੍ਰਿਯੰਕਾ ਚੋਪੜਾ ਨੇ ਇੰਸਟਾਗ੍ਰਾਮ ''ਤੇ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ, ਹੋ ਰਹੀਆਂ ਨੇ ਵਾਇਰਲ

ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪ੍ਰਿਯੰਕਾ ਚੋਪੜਾ ਅੱਜ 39 ਸਾਲਾਂ ਦੀ ਹੋ ਗਈ ਹੈ। ਪ੍ਰਿਯੰਕਾ ਨੇ ਆਪਣੇ ਜਨਮ ਦਿਨ ਦੇ ਖਾਸ ਮੌਕੇ 'ਤੇ ਆਪਣੀਆਂ ਹੌਟ ਅੰਦਾਜ਼ ਵਾਲਿਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪ੍ਰਿਯੰਕਾ ਚੋਪੜਾ ਤਸਵੀਰ ਵਿੱਚ ਆਪਣਾ ਸਵਿਮ ਸੂਟ ਅਤੇ ਆਪਣਾ ਟੈਟੂ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਹਰ ਕੋਈ ਪ੍ਰਿਯੰਕਾ ਦੀ ਇਸ ਤਸਵੀਰ ਨੂੰ ਪਸੰਦ ਕਰ ਰਿਹਾ ਹੈ ਅਤੇ ਨਾਲ ਹੀ ਪ੍ਰਿਯੰਕਾ ਨੂੰ ਬਰਥਡੇ ਵਿਸ਼ ਕਰ ਰਿਹਾ ਹੈ।

PunjabKesari
ਬਰੇਲੀ ਤੋਂ ਲੈ ਕੇ ਹਾਲੀਵੁੱਡ ਤੱਕ ਪ੍ਰਿਅੰਕਾ ਚੋਪੜਾ ਨੇ ਜੋ ਪਾਵਰਫੁੱਲ ਪੰਚ ਮਾਰਿਆ ਹੈ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪ੍ਰਿਯੰਕਾ ਚੋਪੜਾ ਇੱਕ ਐਸੀ ਇੰਡੀਅਨ ਅਦਾਕਾਰਾ ਹੈ ਜਿਸ ਦਾ ਜਾਦੂ ਪੂਰੀ ਦੁਨੀਆ ਵਿੱਚ ਚੱਲਦਾ ਹੈ। ਪ੍ਰਿਯੰਕਾ ਜੋ ਵੀ ਕਰਦੀ ਹੈ ਬਿੱਲਕੁਲ ਵੱਖਰੇ ਢੰਗ ਨਾਲ ਕਰਦੀ ਹੈ ਫੇਰ ਭਾਵੇਂ ਕੋਈ ਉਸ ਨੂੰ ਟ੍ਰੋਲ ਕਰਦਾ ਹੈ ਜਾਂ ਉਸ ਦੀ ਤਾਰੀਫ ਪਰ ਇਕ ਗੱਲ ਇਹ ਵੀ ਹੈ ਕਿ ਅੱਜ ਪ੍ਰਿਅੰਕਾ ਚੋਪੜਾ ਉਸ ਜਗ੍ਹਾ 'ਤੇ ਹੈ ਜੋ ਉਸ ਨੇ ਆਪਣੇ ਲਈ ਖੁਦ ਬਣਾਈ ਹੈ।


ਸਾਲ 2000 ਵਿੱਚ ਮਿਸ ਵਰਲਡ ਦਾ ਖਿਤਾਬ ਜਿੱਤਣ ਵਾਲੀ ਪ੍ਰਿਯੰਕਾ ਚੋਪੜਾ ਬਾਲੀਵੁੱਡ ਦੀਆਂ ਸਭ ਤੋਂ ਮਹਿੰਗੀਆਂ ਅਭਿਨੇਤਰੀਆਂ ਵਿੱਚੋਂ ਇੱਕ ਹੈ। ਪ੍ਰਿਯੰਕਾ ਨੇ ਆਪਣੇ ਕਰੀਅਰ ਵਿੱਚ ਹਿੰਦੀ ਸਿਨੇਮਾ ਵਿੱਚ ਬਹੁਤ ਸਾਰੇ ਖਾਸ ਐਵਾਰਡ ਜਿੱਤੇ ਹਨ ਜਿਸ ਵਿੱਚ ਨੈਸ਼ਨਲ ਐਵਾਰਡ ਅਤੇ ਪੰਜ ਕੈਟੇਗਰੀ ਵਿੱਚ ਫਿਲਮਫੇਅਰ ਐਵਾਰਡ ਸ਼ਾਮਲ ਹਨ। 18 ਜੁਲਾਈ 1982 ਨੂੰ ਜਮਸ਼ੇਦਪੁਰ ਬਿਹਾਰ ਵਿੱਚ ਅਸ਼ੋਕ ਚੋਪੜਾ ਅਤੇ ਮਧੂ ਚੋਪੜਾ ਦੇ ਘਰ ਜਨਮ ਲੈਣ ਵਾਲੀ ਪ੍ਰਿਯੰਕਾ ਚੋਪੜਾ 39 ਸਾਲਾਂ ਦੀ ਹੋ ਗਈ ਹੈ। 


author

Aarti dhillon

Content Editor

Related News