ਪ੍ਰਿਯੰਕਾ ਚੋਪੜਾ ਨੇ ਸਾਂਝੀ ਕੀਤੀ ਯੂਕ੍ਰੇਨ ਦੇ ਲੋਕਾਂ ਦੀ ਦਿਲ ਦਹਿਲਾ ਦੇਣ ਵਾਲੀ ਵੀਡੀਓ

Friday, Feb 25, 2022 - 03:32 PM (IST)

ਪ੍ਰਿਯੰਕਾ ਚੋਪੜਾ ਨੇ ਸਾਂਝੀ ਕੀਤੀ ਯੂਕ੍ਰੇਨ ਦੇ ਲੋਕਾਂ ਦੀ ਦਿਲ ਦਹਿਲਾ ਦੇਣ ਵਾਲੀ ਵੀਡੀਓ

ਮੁੰਬਈ- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਦੇਸ਼ ਤੋਂ ਬਾਅਦ ਯੂਕ੍ਰੇਨ 'ਤੇ ਧੜਾਧੜ ਮਿਜ਼ਾਈਲਾਂ ਵਰ੍ਹਾ ਕੇ ਹਮਲਾ ਕਰ ਦਿੱਤਾ। ਇਸ ਯੁੱਧ ਤੋਂ ਬਾਅਦ ਰੂਸ ਅਤੇ ਯੂਕ੍ਰੇਨ ਦੀ ਹਾਲਤ ਵਿਗੜਦੀ ਜਾ ਰਹੀ ਹੈ। ਲੋਕਾਂ 'ਚ ਦਹਿਸ਼ਤ ਅਤੇ ਅਫੜਾ-ਤਫੜੀ ਦਾ ਮਾਹੌਲ ਹੈ। ਉਥੇ ਫਸੇ ਲੋਕਾਂ ਲਈ ਹਰ ਕੋਈ ਚਿੰਤਾ 'ਚ ਹੈ। ਇਸ ਵਿਚਾਲੇ ਪ੍ਰਿਯੰਕਾ ਚੋਪੜਾ ਨੇ ਯੂਕ੍ਰੇਨ 'ਤੇ ਹਮਲੇ ਦੀ ਇਕ ਵੀਡੀਓ ਸਾਂਝੀ ਕਰਕੇ ਲੋਕਾਂ ਦੀ ਚਿੰਤਾ ਜਤਾਈ ਹੈ। 

PunjabKesari
ਪ੍ਰਿਯੰਕਾ ਚੋਪੜਾ ਨੇ ਯੂਕ੍ਰੇਨ 'ਤੇ ਹਮਲੇ ਦੀ ਇਕ ਵੀਡੀਓ ਆਪਣੇ ਇੰਸਟਗ੍ਰਾਮ 'ਤੇ ਸਾਂਝੀ ਕੀਤੀ ਹੈ ਜਿਸ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਦਹਿਲ ਰਿਹਾ ਹੈ। ਵੀਡੀਓ 'ਚ ਲੋਕ ਕਾਫੀ ਦਹਿਸ਼ਤ ਅਤੇ ਚਿੰਤਾ 'ਚ ਨਜ਼ਰ ਆ ਰਹੇ ਹਨ। ਯੂਕ੍ਰੇਨ ਲਈ ਚਿੰਤਾ ਜ਼ਾਹਿਰ ਕਰਦੇ ਹੋਏ ਅਦਾਕਾਰਾ ਨੇ ਲਿਖਿਆ-'ਯੂਕ੍ਰੇਨ 'ਚ ਅਜੇ ਜੋ ਸਥਿਤੀ ਹੈ ਉਹ ਬਹੁਤ ਡਰਾਵਨੀ ਹੈ। ਮਾਸੂਮ ਅਤੇ ਨਿਰਦੋਸ਼ ਲੋਕ ਆਪਣੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਲਈ ਡਰ ਦੇ ਸਾਏ 'ਚ ਜੀਅ ਰਹੇ ਹਨ। ਉਹ ਭਵਿੱਖ ਦੀ ਅਨਿਸ਼ਚਿਤਤਾ ਨੂੰ ਧਾਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਸਮਝਣਾ ਮੁਸ਼ਕਿਲ ਹੈ ਕਿ ਅੱਜ ਦੀ ਇਸ ਮਾਡਰਨ ਦੁਨੀਆ 'ਚ ਇੰਨੀ ਭਿਆਨਕ ਅਤੇ ਡਰਾਵਨੀ ਸਥਿਤੀ ਕਿੰਝ ਪੈਦਾ ਹੋ ਸਕਦੀ ਹੈ? ਇਸ ਵਾਰ ਜੋਨ 'ਚ ਜੋ ਮਾਮੂਮ ਲੋਕ ਰਹਿ ਰਹੇ ਹਨ ਉਹ ਤੁਹਾਡੀ ਅਤੇ ਮੇਰੀ ਤਰ੍ਹਾਂ ਹਨ। ਯੂਕ੍ਰੇਨ ਦੇ ਲੋਕਾਂ ਦੀ ਅੱਗੇ ਕਿੰਝ ਮਦਦ ਕਰੀਏ, ਇਸ ਬਾਰੇ 'ਚ ਸਾਰੀ ਜਾਣਕਾਰੀ ਮੇਰੇ ਬਾਇਓ ਲਿੰਕ 'ਚ ਹੈ'।

 
 
 
 
 
 
 
 
 
 
 
 
 
 
 

A post shared by Priyanka (@priyankachopra)


ਪ੍ਰਿਯੰਕਾ ਚੋਪੜਾ ਦੇ ਇਸ ਪੋਸਟ 'ਤੇ ਲੋਕਾਂ ਦੇ ਖੂਬ ਰਿਐਕਸ਼ਨ ਆ ਰਹੇ ਹਨ। ਇਕ ਯੂਜ਼ਰ ਨੇ ਲਿਖਿਆ-'ਕਿਰਪਾ ਕਰਕੇ ਸਾਨੂੰ ਬਚਾ ਲਓ। ਇਸ ਮੈਸੇਜ ਨੂੰ ਭਾਰਤੀ ਦੂਤਾਵਾਸ ਤੱਕ ਪਹੁੰਚਾ ਦਿਓ। ਇਕ ਹੋਰ ਯੂਜ਼ਰ ਨੇ ਲਿਖਿਆ ਹੈ-'ਦੁਨੀਆ ਨੂੰ ਅੱਗੇ ਜਾਣ ਅਤੇ ਇਸ ਪਾਗਲਪਣ ਨੂੰ ਰੋਕਣ ਦੀ ਲੋੜ ਹੈ'।


author

Aarti dhillon

Content Editor

Related News