ਅਮਰਿੰਦਰ ਗਿੱਲ ਸਟਾਰਰ ਪ੍ਰਿਯੰਕਾ ਚੋਪੜਾ ਦੀ ਪਹਿਲੀ ਪੰਜਾਬੀ ਫਿਲਮ ''ਤੇ ਕੰਮ ਸ਼ੁਰੂ

Saturday, Feb 27, 2016 - 07:02 PM (IST)

 ਅਮਰਿੰਦਰ ਗਿੱਲ ਸਟਾਰਰ ਪ੍ਰਿਯੰਕਾ ਚੋਪੜਾ ਦੀ ਪਹਿਲੀ ਪੰਜਾਬੀ ਫਿਲਮ ''ਤੇ ਕੰਮ ਸ਼ੁਰੂ

ਮੁੰਬਈ : ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਪ੍ਰੋਡਕਸ਼ਨ ਹਾਊਸ ''ਪਰਪਲ ਪੇਬਲ ਪਿਕਚਰਸ'' (ਪੀ.ਪੀ.ਪੀ.) ਨੇ ਆਪਣੀ ਪਹਿਲੀ ਪੰਜਾਬੀ ਫੀਚਰ ਫਿਲਮ ''ਤੇ ਕੰਮ ਸ਼ੁਰੂ ਕਰ ਦਿੱਤਾ ਹੈ। 33 ਸਾਲਾ ਅਦਾਕਾਰਾ ਨੇ ਟਵਿਟਰ ''ਤੇ ਇਸ ਦਾ ਐਲਾਨ ਕੀਤਾ, ਜੋ ਫਿਲਹਾਲ ਕੈਨੇਡਾ ਦੇ ਮਾਂਟ੍ਰੀਅਲ ''ਚ ਅਮਰੀਕੀ ਟੀ.ਵੀ. ਸੀਰੀਅਲ ''ਕਵਾਂਟਿਕੋ'' ਦੇ ਦੂਜੇ ਐਡੀਸ਼ਨ ਦੀ ਸ਼ੂਟਿੰਗ ''ਚ ਰੁੱਝੀ ਹੋਈ ਹੈ।
ਪ੍ਰਿਯੰਕਾ ਨੇ ਟਵੀਟ ਕੀਤਾ, ''''ਅਮਰਿੰਦਰ ਗਿੱਲ ਸਟਾਰਰ ਆਪਣੀ ਪਹਿਲੀ ਪੰਜਾਬੀ ਫਿਲਮ ਸ਼ੁਰੂ ਕਰਨ ਲਈ ''ਪਰਪਲ ਪੇਬਲ ਪਿਕਚਰਸ'' ਨੂੰ ਵਧਾਈ।'''' ਜ਼ਿਕਰਯੋਗ ਹੈ ਕਿ ਪ੍ਰਿਯੰਕਾ ਦੀ ਮਾਂ ਮਧੂ ਚੋਪੜਾ ਇਸ ਫਿਲਮ ਦਾ ਨਿਰਮਾਣ ਕਰੇਗੀ। ਦੱਸ ਦੇਈਏ ਕਿ ''ਪਰਪਲ ਪੇਬਲ ਪਿਕਚਰਸ'' ਦੀਆਂ ਫਿਲਮਾਂ ''ਚ ਭੋਜਪੁਰੀ ਅਤੇ ਮਰਾਠੀ ਫਿਲਮਾਂ ਵੀ ਸ਼ਾਮਲ ਹਨ।


Related News