''ਕਵਾਂਟਿਕੋ'' ਦੀ ਸ਼ੂਟਿੰਗ ਤੋਂ ਪਰਤੀ ਪ੍ਰਿਯੰਕਾ ਨੇ ਟਵਿਟਰ ''ਤੇ ਦੱਸਿਆ ਅਨੁਭਵ

Tuesday, Dec 22, 2015 - 12:55 PM (IST)

 ''ਕਵਾਂਟਿਕੋ'' ਦੀ ਸ਼ੂਟਿੰਗ ਤੋਂ ਪਰਤੀ ਪ੍ਰਿਯੰਕਾ ਨੇ ਟਵਿਟਰ ''ਤੇ ਦੱਸਿਆ ਅਨੁਭਵ

ਮੁੰਬਈ : ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅਮਰੀਕੀ ਟੀ.ਵੀ. ਪ੍ਰੋਗਰਾਮ ''ਕਵਾਂਟਿਕੋ'' ਦੀ ਸ਼ੂਟਿੰਗ ਖਤਮ ਕਰਕੇ ਭਾਰਤ ਪਰਤ ਆਈ ਹੈ। 33 ਸਾਲਾ ਇਸ ਅਦਾਕਾਰਾ ਨੇ ਇਸ ਲੜੀਵਾਰ ''ਚ ਐਲੈਕਸ ਪੈਰਿਸ਼ ਦਾ ਕਿਰਦਾਰ ਨਿਭਾਇਆ ਸੀ ਅਤੇ ਆਪਣੇ ਕਿਰਦਾਰ ਲਈ ਉਸ ਦੀ ਕਾਫੀ ਸਿਫਤ ਵੀ ਹੋਈ।
ਪ੍ਰਿਯੰਕਾ ਦੀ ''ਬਾਜੀਰਾਵ ਮਸਤਾਨੀ'' ਹੁਣੇ ਜਿਹੇ ਰਿਲੀਜ਼ ਹੋਈ ਹੈ ਅਤੇ ਹੁਣ ਉਹ ਸਾਲ ਦੇ ਆਖਰੀ ਦਿਨ ਦੇਸ਼ ''ਚ ਹੀ ਬਿਤਾਏਗੀ। ਉਸ ਨੇ ਟਵਿਟਰ ''ਤੇ ਪੋਸਟ ਕੀਤਾ, ''''ਘਰ ਆ ਕੇ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ, ਜਿਵੇਂ ਪਰੀਆਂ ਨੇ ਛੂਹਿਆ ਹੋਵੇ... ਜਿਥੇ ਤੁਹਾਡਾ ਦਿਲ ਵਸਦਾ ਹੈ... ਆਪਣੇ ਘਰ ਮੁੰਬਈ ਆ ਗਈ ਹਾਂ।''''


Related News