ਪ੍ਰਿਯੰਕਾ ਨੂੰ ਪੰਕਜ ਤ੍ਰਿਪਾਠੀ ਦੀ ਸੋਚ ਨੇ ਕੀਤਾ Impress,ਅਦਾਕਾਰ ਨੂੰ ਕਿਹਾ ''ਬੁੱਧੀਮਾਨ''

Tuesday, Jan 09, 2024 - 06:16 PM (IST)

ਪ੍ਰਿਯੰਕਾ ਨੂੰ ਪੰਕਜ ਤ੍ਰਿਪਾਠੀ ਦੀ ਸੋਚ ਨੇ ਕੀਤਾ Impress,ਅਦਾਕਾਰ ਨੂੰ ਕਿਹਾ ''ਬੁੱਧੀਮਾਨ''

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਪੰਕਜ ਤ੍ਰਿਪਾਠੀ ਨੂੰ ਹਿੰਦੀ ਸਿਨੇਮਾ ਦਾ ਲੀਜੈਂਡ ਕਿਹਾ ਜਾਂਦਾ ਹੈ। ਟੀ. ਵੀ. ਸ਼ੋਅ ਤੋਂ ਲੈ ਕੇ ਫ਼ਿਲਮਾਂ ਤੱਕ ਪੰਕਜ ਤ੍ਰਿਪਾਠੀ ਨੇ ਆਪਣੀ ਅਦਾਕਾਰੀ ਦੀ ਅਜਿਹੀ ਛਾਪ ਛੱਡੀ, ਜਿਸ ਨੂੰ ਕਦੇ ਵੀ ਮਿਟਾਇਆ ਨਹੀਂ ਜਾ ਸਕਦਾ। ਸਿਰਫ਼ ਅਦਾਕਾਰੀ ਦੇ ਹੁਨਰ ਹੀ ਨਹੀਂ ਲੋਕ ਪੰਕਜ ਦੀ ਕੋਮਲ ਸ਼ਖਸੀਅਤ ਦੇ ਵੀ ਦੀਵਾਨੇ ਹਨ। ਹਾਲ ਹੀ 'ਚ ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਨੇ ਵੀ ਅਦਾਕਾਰ ਦੀ ਸੋਚ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ਬੁੱਧੀਮਾਨ ਕਿਹਾ।

ਉਥੇ ਹੀ ਗਲੋਬਲ ਆਈਕਨ ਪ੍ਰਿਯੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੰਕਜ ਤ੍ਰਿਪਾਠੀ ਦੀ ਇਕ ਵੀਡੀਓ ਨੂੰ ਰੀ-ਸ਼ੇਅਰ ਕੀਤਾ ਹੈ, ਜਿਸ 'ਚ ਪੰਕਜ ਆਪਣੀ ਦੌੜ-ਭੱਜ ਵਾਲੀ ਜ਼ਿੰਦਗੀ 'ਚ ਠਹਿਰਾਓ ਬਾਰੇ ਗੱਲ ਕਰ ਰਿਹਾ ਹੈ। ਪੰਕਜ ਦੀ ਇਸ ਸੋਚ ਤੋਂ ਪ੍ਰਿਅੰਕਾ ਇੰਨੀ ਪ੍ਰਭਾਵਿਤ ਹੋਈ ਕਿ ਉਸ ਨੇ ਅਦਾਕਾਰ ਨੂੰ ਬੁੱਧੀਮਾਨ ਕਿਹਾ। ਵੀਡੀਓ ਨੂੰ ਅਦਾਕਾਰਾ ਨੇ ਮੁੜ ਸ਼ੇਅਰ ਹੱਥ ਜੋੜ ਕੇ ਲਿਖਿਆ, 'ਬੁੱਧੀਮਾਨ।' ਨਾਲ ਹੀ ਅਦਾਕਾਰਾ ਨੇ ਪੰਕਜ ਤ੍ਰਿਪਾਠੀ ਨੂੰ ਵੀ ਟੈਗ ਕੀਤਾ।

ਦੱਸ ਦਈਏ ਕਿ ਵਾਇਰਲ ਵੀਡੀਓ 'ਚ ਪੰਕਜ ਤ੍ਰਿਪਾਠੀ ਨੇ ਕਿਹਾ, ''ਮੈਂ ਜ਼ਿੰਦਗੀ 'ਚ ਹੌਲੀ ਰਹਿਣਾ ਚਾਹੁੰਦਾ ਹਾਂ। ਠਹਿਰਾਓ ਰੱਖਣਾ ਚਾਹੀਦਾ ਹੈ, ਕਿਉਂ ਦੌੜਨਾ ਹੈ, ਕਿੱਥੇ ਭੱਜਣਾ ਹੈ, ਕਿੱਥੇ ਉੱਡਣਾ ਹੈ, ਹੋ ਜਾਵੇਗਾ, ਸਭ ਕੁਝ ਹੋਵੇਗਾ। ਸ਼ਾਂਤੀ ਨਾਲ ਸਾਹ ਲਓ। ਸਾਨੂੰ ਪਤਾ ਹੈ ਕਿ 72 ਵਾਰ ਧੜਕਦਾ ਹੈ ਜਾਂ 84 ਵਾਰ ਧੜਕਦਾ ਹੈ (ਦਿਲ)। ਛੱਡੋ ਯਾਰ, ਹੋ ਜਾਵੇਗਾ।' 

PunjabKesari

ਦੱਸਣਯੋਗ ਹੈ ਕਿ 'ਫੁਕਰੇ 3' ਅਤੇ 'ਓ. ਐੱਮ. ਜੀ. 2' ਤੋਂ ਬਾਅਦ ਪੰਕਜ ਤ੍ਰਿਪਾਠੀ ਇਕ ਹੋਰ ਸੀਕਵਲ ਨਾਲ ਧਮਾਲ ਮਚਾਉਣ ਲਈ ਤਿਆਰ ਹਨ। ਉਹ ਰਾਜਕੁਮਾਰ ਰਾਓ ਅਤੇ ਸ਼ਰਧਾ ਕਪੂਰ ਨਾਲ ਫ਼ਿਲਮ 'ਇਸਤਰੀ 2' 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਨ੍ਹਾਂ ਕੋਲ ਫ਼ਿਲਮ 'ਮੈਂ ਅਟਲ ਹੂੰ' ਵੀ ਹੈ। ਇਸ ਫ਼ਿਲਮ 'ਚ ਉਹ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਹ ਫ਼ਿਲਮ 19 ਜਨਵਰੀ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਉਥੇ ਹੀ ਪ੍ਰਿਯੰਕਾ ਚੋਪੜਾ ਪਿਛਲੇ ਕੁਝ ਸਮੇਂ ਤੋਂ ਬਾਲੀਵੁੱਡ ਤੋਂ ਦੂਰ ਹੈ। ਫਰਹਾਨ ਅਖ਼ਤਰ ਦੀ ਫ਼ਿਲਮ 'ਜੀ ਲੇ ਜ਼ਰਾ' 'ਚ ਪ੍ਰਿਯੰਕਾ ਦੇ ਕੰਮ ਕਰਨ ਦੀਆਂ ਖਬਰਾਂ ਸਨ ਪਰ ਇਸ ਫ਼ਿਲਮ ਨੂੰ ਟਾਲ ਦਿੱਤਾ ਗਿਆ ਹੈ। ਫਿਲਹਾਲ ਉਹ ਹਾਲੀਵੁੱਡ ਪ੍ਰਾਜੈਕਟਾਂ 'ਚ ਰੁੱਝੀ ਹੋਈ ਹੈ। 'ਸਿਟਾਡੇਲ' ਅਤੇ 'ਲਵ ਅਗੇਨ' ਤੋਂ ਬਾਅਦ ਪ੍ਰਿਯੰਕਾ 'ਹੈੱਡ ਆਫ ਸਟੇਟ' 'ਚ ਨਜ਼ਰ ਆਵੇਗੀ।
 


author

sunita

Content Editor

Related News