ਬੱਚੇ ਨੂੰ ਸਮਾਂ ਦੇਣ ਲਈ ਪ੍ਰਿਅੰਕਾ ਚੋਪੜਾ ਨੇ ਛੱਡੀ ਆਲੀਆ ਤੇ ਕੈਟਰੀਨਾ ਸਟਾਰਰ ਫ਼ਿਲਮ ‘ਜੀ ਲੇ ਜ਼ਰਾ’!

01/25/2022 4:51:30 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਤੇ ਉਸ ਦੇ ਪੌਪ ਸਟਾਰ ਪਤੀ ਨਿਕ ਜੋਨਸ ਹਾਲ ਹੀ ’ਚ ਸਰੋਗੇਸੀ ਰਾਹੀਂ ਆਪਣੇ ਪਹਿਲੇ ਬੱਚੇ ਦੇ ਮਾਤਾ-ਪਿਤਾ ਬਣੇ ਹਨ। ਪ੍ਰਿਅੰਕਾ ਤੇ ਨਿਕ ਨੇ 22 ਜਨਵਰੀ ਦੀ ਰਾਤ ਨੂੰ ਆਪਣੇ-ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਇਸ ਖ਼ੁਸ਼ਖ਼ਬਰੀ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ : CM ਚੰਨੀ ਦੇ ਕੰਮ ਤੋਂ ਖ਼ੁਸ਼ ਹੋਏ ਸੋਨੂੰ ਸੂਦ, ਕਿਹਾ– ‘ਮਿਲਣਾ ਚਾਹੀਦੈ ਇਕ ਹੋਰ ਮੌਕਾ’

ਮੀਡੀਆ ਰਿਪੋਰਟ ਮੁਤਾਬਕ ਪ੍ਰਿਅੰਕਾ ਤੇ ਨਿਕ ਨੇ ਆਪਣੀ ਜ਼ਿੰਦਗੀ ’ਚ ਇਕ ਪਿਆਰੀ ਜਿਹੀ ਬੱਚੀ ਦਾ ਸੁਆਗਤ ਕੀਤਾ ਹੈ। ਉਨ੍ਹਾਂ ਦੇ ਬੱਚੇ ਦਾ ਜਨਮ ਸਾਊਥ ਕੈਲੀਫੋਰਨੀਆ ਦੇ ਇਕ ਹਸਪਤਾਲ ’ਚ 12 ਹਫ਼ਤੇ ਪਹਿਲਾਂ ਹੋ ਗਿਆ ਸੀ, ਜਿਥੇ ਪ੍ਰਿਅੰਕਾ ਉਦੋਂ ਤਕ ਰਹੇਗੀ, ਜਦੋਂ ਤਕ ਕਿ ਬੱਚੀ ਪੂਰੀ ਤਰ੍ਹਾਂ ਨਾਲ ਸਿਹਤਮੰਦ ਨਹੀਂ ਹੋ ਜਾਂਦੀ।

ਨਿਕ ਤੇ ਪ੍ਰਿਅੰਕਾ ਚੋਪੜਾ ਅਪ੍ਰੈਲ ’ਚ ਬੱਚੇ ਦੇ ਆਉਣ ਦੀ ਉਮੀਦ ਕਰ ਰਹੇ ਸਨ ਪਰ ਬੱਚੇ ਦਾ ਜਨਮ 12 ਹਫ਼ਤੇ ਪਹਿਲਾਂ ਹੀ ਹੋ ਗਿਆ। ਉਥੇ ਪ੍ਰਿਅੰਕਾ ਚੋਪੜਾ ਫਰਹਾਨ ਅਖ਼ਤਰ ਤੇ ਰਿਤੇਸ਼ ਸਿਧਵਾਨੀ ਦੀ ਆਗਾਮੀ ਫ਼ਿਲਮ ‘ਜੀ ਲੇ ਜ਼ਰਾ’ ਤੋਂ ਬਾਹਰ ਹੋ ਸਕਦੀ ਹੈ, ਜਿਸ ’ਚ ਉਹ ਆਲੀਆ ਭੱਟ ਤੇ ਕੈਟਰੀਨਾ ਕੈਫ ਨਾਲ ਨਜ਼ਰ ਆਉਣ ਵਾਲੀ ਸੀ।

 
 
 
 
 
 
 
 
 
 
 
 
 
 
 

A post shared by Priyanka (@priyankachopra)

ਮੀਡੀਆ ਰਿਪੋਰਟ ਮੁਤਾਬਕ ਪ੍ਰਿਅੰਕਾ ਚੋਪੜਾ ਆਪਣੇ ਬੱਚੇ ਨਾਲ ਰਹਿਣਾ ਚਾਹੁੰਦੀ ਹੈ। ‘ਜੀ ਲੇ ਜ਼ਰਾ’ ਦੇ ਨਿਰਮਾਤਾ ਵੀ ਪ੍ਰਿਅੰਕਾ ਦੀ ਮਾਂ ਬਣਨ ਵਾਲੀ ਖ਼ੁਸ਼ਖ਼ਬਰੀ ਦੇ ਐਲਾਨ ਤੋਂ ਬਾਅਦ ਚਿੰਤਾ ’ਚ ਹਨ ਕਿਉਂਕਿ ਪ੍ਰਿਅੰਕਾ ਆਪਣਾ ਪੂਰਾ ਸਮਾਂ ਆਪਣੇ ਪਹਿਲੇ ਬੱਚੇ ਨੂੰ ਦੇਣਾ ਚਾਹੁੰਦੀ ਹੈ। ਮੀਡੀਆ ਰਿਪੋਰਟ ਮੁਤਾਬਕ ਫ਼ਿਲਮ ਦੇ ਮੇਕਰ ਫਰਹਾਨ ਅਖ਼ਤਰ ਤੇ ਰਿਤੇਸ਼ ਸਿਧਵਾਨੀ ਹੁਣ ਅਜਿਹੀ ਅਦਾਕਾਰਾ ਦੀ ਭਾਲ ’ਚ ਹਨ, ਜੋ ਫ਼ਿਲਮ ’ਚ ਪ੍ਰਿਅੰਕਾ ਦੀ ਜਗ੍ਹਾ ਲੈ ਸਕੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News