ਧੀ ਨਾਲ ਘੁੰਮਣ ਨਿਕਲੀ ਪ੍ਰਿਯੰਕਾ ਚੋਪੜਾ,ਪਿੰਕ ਜੈਕੇਟ ਤੇ ਬਲੈਕ ਡੈਨਿਮ ''ਚ ਕਿਊਟ ਦਿਖੀ ਮਾਲਤੀ (ਤਸਵੀਰਾਂ)

Friday, Jul 08, 2022 - 10:40 AM (IST)

ਧੀ ਨਾਲ ਘੁੰਮਣ ਨਿਕਲੀ ਪ੍ਰਿਯੰਕਾ ਚੋਪੜਾ,ਪਿੰਕ ਜੈਕੇਟ ਤੇ ਬਲੈਕ ਡੈਨਿਮ ''ਚ ਕਿਊਟ ਦਿਖੀ ਮਾਲਤੀ (ਤਸਵੀਰਾਂ)

ਮੁੰਬਈ- ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਮਦਰਹੁੱਡ ਜ਼ਿੰਦਗੀ ਦਾ ਆਨੰਦ ਮਾਣ ਰਹੀ ਹੈ। ਪ੍ਰਿਯੰਕਾ ਅਤੇ ਉਨ੍ਹਾਂ ਦੇ ਗਾਇਕ ਪਤੀ ਨਿਕ ਜੋਨਸ ਨੇ ਇਸ ਸਾਲ ਸੈਰੋਗੇਸੀ ਦੇ ਰਾਹੀਂ ਪਿਆਰੀ ਧੀ ਦਾ ਸਵਾਗਤ ਕੀਤਾ ਸੀ। ਪੀਸੀ ਨੇ ਆਪਣੀ ਧੀ ਦਾ ਨਾਂ ਮਾਲਤੀ ਮੈਰੀ ਚੋਪੜਾ ਜੋਨਸ ਰੱਖਿਆ ਹੈ। ਦੋਵਾਂ ਦੀ ਧੀ ਨੂੰ ਦੇਖਣ ਲਈ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਰਹਿੰਦੇ ਹਨ। ਮਦਰਸ ਡੇਅ 'ਤੇ ਪ੍ਰਿਯੰਕਾ ਨੇ ਪਹਿਲੀ ਵਾਰ ਆਪਣੀ ਧੀ ਦੀ ਤਸਵੀਰ ਸਾਂਝੀ ਕੀਤੀ ਸੀ। ਤਸਵੀਰ 'ਚ ਉਸ ਦਾ ਚਿਹਰਾ ਤਾਂ ਨਹੀਂ ਦਿਖਿਆ ਸੀ। ਉਧਰ ਹੁਣ ਪ੍ਰਿਯੰਕਾ ਨੇ ਇਕ ਵਾਰ ਫਿਰ ਆਪਣੀ ਲਾਡਲੀ ਦੀ ਇਕ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਜਿਸ 'ਚ ਉਹ ਆਪਣੀ ਨਾਨੀ ਦੇ ਨਾਲ ਨਜ਼ਰ ਆ ਰਹੀ ਹੈ। ਦਰਅਸਲ ਪ੍ਰਿਯੰਕਾ ਪਹਿਲੀ ਵਾਰ ਮਾਲਤੀ ਦੇ ਨਾਲ ਆਊਟਿੰਗ 'ਤੇ ਨਿਕਲੀ ਜਿਸ ਦੀ ਤਸਵੀਰ ਉਸ ਨੇ ਇੰਸਟਾ 'ਤੇ ਸਾਂਝੀ ਕੀਤੀ ਹੈ।

PunjabKesari
ਤਸਵੀਰ 'ਚ ਮਾਲਤੀ ਪ੍ਰਿਯੰਕਾ ਦੇ ਨਾਲ ਉਨ੍ਹਾਂ ਦੀ ਗੋਦ 'ਚ ਦਿਖ ਰਹੀ ਹੈ। ਸਾਂਝੀ ਕੀਤੀ ਤਸਵੀਰ 'ਚ ਪ੍ਰਿਯੰਕਾ ਮਾਲਤੀ ਨੂੰ ਗੋਦ 'ਚ ਲਏ ਨਜ਼ਰ ਆ ਰਹੀ ਹੈ। ਪੀਸੀ ਨੇ ਵ੍ਹਾਈਟ ਹਾਰਟ ਦੇ ਨਾਲ ਮਾਲਤੀ ਦੇ ਚਿਹਰੇ ਨੂੰ ਲੁਕਾਇਆ ਹੈ। ਲੁੱਕ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਟਾਪ ਅਤੇ ਸ਼ਾਰਟਸ 'ਚ ਦਿਖ ਰਹੀ ਹੈ। ਉਧਰ ਨੰਨ੍ਹੀ ਮਾਲਤੀ ਬਲੈਕ ਡੈਨਿਮ ਅਤੇ ਪਿੰਕ ਜੈਕੇਟ 'ਚ ਕਿਊਟ ਲੱਗ ਰਹੀ ਹੈ। ਮਾਲਤੀ ਮਾਂ ਦੀ ਗੋਦ 'ਚ ਬੈਠੀ ਕਾਫੀ ਕਿਊਟ ਲੱਗ ਰਹੀ ਹੈ। ਪ੍ਰਸ਼ੰਸਕ ਉਨ੍ਹਾਂ ਦੀ ਤਸਵੀਰ ਨੂੰ ਕਾਫੀ ਪਸੰਦ ਕਰ ਰਹੇ ਹਨ।

PunjabKesari
ਤੁਹਾਨੂੰ ਦੱਸ ਦੇਈਏ ਕਿ ਪ੍ਰਿਯੰਕਾ ਅਤੇ ਉਨ੍ਹਾਂ ਦੇ ਪਤੀ ਨਿਕ ਜੋਨਸ ਨੇ ਜਨਵਰੀ 'ਚ ਸੈਰੋਗਸੀ ਦੇ ਰਾਹੀਂ ਆਪਣੀ ਧੀ ਦਾ ਸਵਾਗਤ ਕੀਤਾ ਸੀ। ਮਾਲਤੀ ਚਾਰ ਮਹੀਨੇ ਪਹਿਲਾਂ ਪੈਦੀ ਹੋਈ ਸੀ। ਨਿਕ ਅਤੇ ਪ੍ਰਿਯੰਕਾ ਨੇ ਮਈ 'ਚ ਇਕ ਇੰਸਟਾਗ੍ਰਾਮ ਪੋਸਟ ਸਾਂਝੀ ਕੀਤੀ ਕਿ ਮਾਲਤੀ, ਜਿਸ ਦਾ ਉਨ੍ਹਾਂ ਨੇ ਸੈਰੋਗੇਸੀ ਦੇ ਰਾਹੀਂ ਸਵਾਗਤ ਕੀਤਾ। ਉਹ ਸਮੇਂ ਤੋਂ ਪਹਿਲਾਂ ਪੈਦਾ ਹੋਈ ਹੈ। ਅਤੇ ਉਨ੍ਹਾਂ ਨੂੰ ਘਰ ਲਿਆਉਣ ਤੋਂ ਪਹਿਲਾਂ ਉਸ ਨੇ ਐੱਨ.ਆਈ.ਸੀ.ਯੂ 'ਚ 100 ਦਿਨ ਬਿਤਾਏ ਸਨ। 

PunjabKesari


author

Aarti dhillon

Content Editor

Related News