ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਨਿਕ ਜੋਨਸ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ

Tuesday, Feb 06, 2024 - 06:24 PM (IST)

ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਨਿਕ ਜੋਨਸ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ

ਐਂਟਰਟੇਨਮੈਂਟ ਡੈਸਕ (ਬਿਊਰੋ) - ਬੀ-ਟਾਊਨ ਦੀ 'ਦੇਸੀ ਗਰਲ' ਪ੍ਰਿਅੰਕਾ ਚੋਪੜਾ ਭਾਵੇਂ ਹੀ ਵਿਦੇਸ਼ ਸ਼ਿਫਟ ਹੋ ਗਈ ਹੋਵੇ ਪਰ ਭਾਰਤ 'ਚ ਉਸ ਦੀ ਫੈਨ ਫਾਲੋਇੰਗ ਬਿਲਕੁਲ ਵੀ ਘੱਟ ਨਹੀਂ ਹੋਈ ਹੈ। ਅਮਰੀਕੀ ਗਾਇਕ ਨਿਕ ਜੋਨਸ ਨਾਲ ਪ੍ਰਿਅੰਕਾ ਦੀ ਜੋੜੀ ਗਲੈਮਰ ਦੀ ਦੁਨੀਆ ਦੀ ਸਭ ਤੋਂ ਪਸੰਦੀਦਾ ਜੋੜੀ ਹੈ। ਪ੍ਰਿਅੰਕਾ ਤੇ ਨਿਕ ਆਪਣੀ ਲਵ ਲਾਈਫ ਦੀਆਂ ਝਲਕੀਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨ 'ਚ ਬਿਲਕੁਲ ਵੀ ਸੰਕੋਚ ਨਹੀਂ ਕਰਦੇ। ਦੋਵੇਂ ਆਪਣੇ ਪਿਆਰ ਦੇ ਤਰੀਕੇ ਕਾਰਨ ਪ੍ਰਸ਼ੰਸਕਾਂ ਦੀ ਪਸੰਦੀਦਾ ਜੋੜੀ ਬਣ ਗਏ ਹਨ। ਹਾਲ ਹੀ 'ਚ ਪਿਆਰਾ ਜੋੜਾ ਮੀਂਹ 'ਚ ਇੱਕ ਰੋਮਾਂਟਿਕ ਡੇਟ 'ਤੇ ਗਿਆ ਅਤੇ ਮੈਗੀ ਦਾ ਅਨੰਦ ਲਿਆ।

PunjabKesari

ਦੱਸ ਦਈਏ ਕਿ ਵਿਆਹ ਮਗਰੋਂ ਪ੍ਰਿਅੰਕਾ ਚੋਪੜਾ ਆਪਣੇ ਪਤੀ ਨਿਕ ਜੋਨਸ ਨਾਲ ਲਾਸ ਏਂਜਲਸ 'ਚ ਰਹਿ ਰਹੀ ਹੈ। ਹਾਲ ਹੀ 'ਚ ਦੇਸੀ ਗਰਲ ਨੇ ਇੰਸਟਾਗ੍ਰਾਮ ਸਟੋਰੀ 'ਤੇ ਪਤੀ ਨਿਕ ਨਾਲ ਆਪਣੀ ਰੋਮਾਂਟਿਕ ਡੇਟ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇੱਕ ਵੀਡੀਓ ਪ੍ਰਿਅੰਕਾ ਤੇ ਨਿਕ ਦੀ ਲੰਬੀ ਡਰਾਈਵ ਦਾ ਹੈ। ਉਹ ਮੀਂਹ 'ਚ ਆਪਣੇ ਪਤੀ ਨਾਲ ਕਾਰ 'ਚ ਕਿਤੇ ਜਾਂਦੀ ਹੋਈ ਨਜ਼ਰ ਆ ਰਹੀ ਹੈ। ਇਸ ਨੂੰ ਸਾਂਝਾ ਕਰਦੇ ਹੋਏ ਪ੍ਰਿਅੰਕਾ ਨੇ ਪੁੱਛਿਆ, "LA 'ਚ ਮਾਨਸੂਨ?" 41 ਸਾਲਾ ਪ੍ਰਿਅੰਕਾ ਨੇ ਇੰਸਟਾਗ੍ਰਾਮ ਸਟੋਰੀ 'ਚ 'ਸਟਰੌਂਗ, ਸਮਾਰਟ ਐਂਡ ਫੀਅਰਲੈੱਸ' ਨੂੰ ਹਾਈਲਾਈਟ ਕੀਤਾ ਹੈ। ਇੱਕ ਕਲਿੱਪ 'ਚ ਪ੍ਰਿਅੰਕਾ ਅਤੇ ਨਿਕ ਇੱਕ ਰੈਸਟੋਰੈਂਟ 'ਚ ਬੈਠ ਕੇ ਖਾਣਾ ਖਾਂਦੇ ਨਜ਼ਰ ਆ ਰਹੇ ਹਨ। ਪ੍ਰਿਅੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਚ ਰੈਸਟੋਰੈਂਟ ਤੋਂ LA 'ਚ ਲਗਾਤਾਰ ਮੀਂਹ ਦੀ ਝਲਕ ਦਿਖਾਈ ਹੈ। ਆਪਣੇ ਪਤੀ ਨਾਲ ਡੇਟ 'ਤੇ ਗਈ ਪ੍ਰਿਅੰਕਾ ਨੇ ਮੈਗੀ ਖਾਧੀ। ਤਸਵੀਰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਲਿਖਿਆ, ''ਬਾਰਿਸ਼ 'ਚ ਮੈਗੀ ਨੂਡਲਜ਼ ਦੀ ਹੋਰ ਕਿਸ ਨੂੰ ਲੋੜ ਹੈ?

ਦੱਸਣਯੋਗ ਹੈ ਕਿ ਪ੍ਰਿਅੰਕਾ ਚੋਪੜਾ ਨਿਕ ਜੋਨਸ ਤੋਂ 10 ਸਾਲ ਵੱਡੀ ਹੈ। ਦੋਵਾਂ ਨੇ ਸਾਲ 2018 'ਚ ਸੱਤ ਫੇਰੇ ਲਏ ਸਨ। ਸਾਲ 2022 'ਚ ਪ੍ਰਿਅੰਕਾ ਚੋਪੜਾ ਤੇ ਨਿਕ ਸਰੋਗੇਸੀ ਰਾਹੀਂ ਇੱਕ ਧੀ ਦੇ ਮਾਤਾ-ਪਿਤਾ ਬਣੇ ਸਨ। ਉਨ੍ਹਾਂ ਨੇ ਆਪਣੀ ਧੀ ਦਾ ਨਾਂ ਮਾਲਤੀ ਮੈਰੀ ਚੋਪੜਾ ਜੋਨਸ ਰੱਖਿਆ ਹੈ, ਜਿਸ ਦੀਆਂ ਤਸਵੀਰਾਂ ਉਹ ਅਕਸਰ ਹੀ ਸਾਂਝੀਆਂ ਕਰਦੇ ਰਹਿੰਦੇ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News