ਬੁਲਗਾਰੀ ਦੇ ਨਵੀਂ AD ’ਚ ਡੈਬਿਊ ਕਰਦੇ ਸ਼ਾਨਦਾਰ ਨਜ਼ਰ ਆਈ ਪ੍ਰਿਅੰਕਾ ਚੋਪੜਾ

Friday, Jun 03, 2022 - 06:11 PM (IST)

ਬੁਲਗਾਰੀ ਦੇ ਨਵੀਂ AD ’ਚ ਡੈਬਿਊ ਕਰਦੇ ਸ਼ਾਨਦਾਰ ਨਜ਼ਰ ਆਈ ਪ੍ਰਿਅੰਕਾ ਚੋਪੜਾ

ਨਵੀਂ ਦਿੱਲੀ: ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਸਾਡੀ ਆਪਣੀ ‘ਦੇਸੀ ਗਰਲ’ ਨੇ ਆਪਣੀ ਪ੍ਰਤਿਭਾ ਨਾਲ ਦੁਨੀਆ ਨੂੰ ਹਿਲਾ ਦਿੱਤਾ ਹੈ ਅਤੇ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਜਦੋਂ ਅਸੀਂ ਸੋਚਿਆ ਕਿ ਉਸ ਕੋਲ ਇਹ ਸਭ ਕੁਝ ਹੈ ਤਾਂ ਉਹ ਬੁਲਗਾਰੀ ਇਕ ਹਾਈ ਐਂਡ ਜਿਊਲਰੀ ਬ੍ਰਾਂਡ ਬੁਲਗਾਰੀ ਲਈ ਐਂਬੈਸਡਰ ਬਣ ਕੇ ਅਤੇ ਇਕ ਪੱਧਰ ਹੋਰ ਉੱਪਰ ਚਲੀ ਗਈ ਹੈ।

ਇਹ ਵੀ ਪੜ੍ਹੋ: 'ਆਸ਼ਰਮ ' ਦਾ ਤੀਜਾ ਸੀਜ਼ਨ ਹੋਇਆ ਰਿਲੀਜ਼, ਸੀਰੀਜ਼ ਨੂੰ ਮਿਲਿਆ ਦਰਸ਼ਕਾਂ ਦਾ ਮਿਲਿਆ ਹੁੰਗਾਰਾ

PunjabKesari

ਬੁਲਗਾਰੀ ਨੇ ਇੰਸਟਾਗ੍ਰਾਮ ’ਤੇ ਇਕ ਨਵੀਂ ਵੀਡੀਓ ਸਾਂਝੀ ਕੀਤੀ ਜਿਸ ’ਚ ਅੰਤਰ-ਮਹਾਂਦੀਪ ਦੀ ਰਾਣੀ ਦੀ ਵਿਸ਼ੇਸ਼ਤਾ ਹੈ ਅਤੇ ਉਹਨਾਂ ਦੀ ਨਵੀਂ ਮੁਹਿੰਮ ‘ਅਨਐਕਸਪੈਕਟਡ ਵੰਡਰਸ’ ’ਚ ਉਸਦੀ ਸ਼ੁਰੂਆਤ ਦਾ ਐਲਾਨ ਕੀਤਾ ਗਿਆ ਹੈ।

 
 
 
 
 
 
 
 
 
 
 
 
 
 
 

A post shared by BVLGARI Official (@bulgari)

ਉਸਨੇ ਲਿਖਿਆ ‘ਅਨ ਐਕਸਪੈਕਟਡ ਵੰਡਰ’ ਪ੍ਰਿਅੰਕਾ ਨੂੰ ਪੇਸ਼ ਕਰ ਰਿਹਾ ਹਾਂ। ਬੁਲਗਾਰੀ ਦੀ ਨਵੀਂ ਬ੍ਰਾਂਡ ਮੁਹਿੰਮ ‘ਅਨਐਕਸਪੈਕਟਡ ਵੰਡਰਸ’ ’ਚ ਆਪਣੀ ਸ਼ੁਰੂਆਤ ਕਰਦੇ ਹੋਏ ਬ੍ਰਾਂਡ ਅੰਬੈਸਡਰ @priyankachopra ਰੋਮ ’ਚ ਖੁਦ ਆਪ ਨੂੰ ਗੁਆ ਬੈਠੀ ਹੈ। ਨਵੇਂ ਬੁਲਗਾਰੀ ਈਡਨ ਦਿ ਗਾਰਡਨ ਆਫ ਵੰਡਰਸ ਹਾਈ ਜਿਊਲਰੀ ਕਲੈਕਸ਼ਨ ਨਾਲ ਖੁਸ਼ ਹੈ।’

ਇਹ ਵੀ ਪੜ੍ਹੋ: ਅਮਿਤਾਭ-ਜਯਾ ਦੇ ਵਿਆਹ ਨੂੰ 49 ਸਾਲ ਪੂਰੇ, ਵਰ੍ਹੇਗੰਢ 'ਤੇ 'ਮਿਸਟਰ ਬੱਚਨ' ਨੇ ਸਾਂਝੀ ਕੀਤੀ ਵਿਆਹ ਦੀ ਤਸਵੀਰ

ਅੰਤਰਰਾਸ਼ਟਰੀ ਸੁਪਰਸਟਾਰ ਨੂੰ ਕਾਲੇ ਗਾਊਨ ’ਚ ਦੇਖਿਆ ਜਾ ਸਕਦਾ ਹੈ । ਇਸ ’ਚ ਪ੍ਰਿਅੰਕਾ ਬੇਹੱਦ ਖੂਬਸੂਰਤ ਲੱਗ ਰਹੀ ਹੈ ਅਤੇ ਆਪਣੀ ਮੁਸਕਾਨ ਨਾਲ ਸਭ ਨੂੰ ਆਕਰਸ਼ਿਤ ਕਰ ਰਹੀ ਹੈ।


author

Anuradha

Content Editor

Related News