ਪ੍ਰਿਅੰਕਾ ਚੋਪੜਾ ਬਣੀ MAMI ਫ਼ਿਲਮ ਫੈਸਟੀਵਲ ਦੀ ਚੇਅਰਪਰਸਨ, ਭਾਰਤੀ ਸਿਨੇਮਾ ਨੂੰ ਲੈ ਕੇ ਕੀਤਾ ਇਹ ਵਾਅਦਾ
Tuesday, Aug 17, 2021 - 04:35 PM (IST)
ਨਵੀਂ ਦਿੱਲੀ : ਬਾਲੀਵੁੱਡ ਦੀਆਂ ਹੱਦਾਂ 'ਚੋਂ ਨਿਕਲ ਕੇ ਖੁਦ ਨੂੰ ਗਲੋਬਲ ਸਟਾਰ ਦੇ ਰੂਪ 'ਚ ਸਥਾਪਤ ਕਰ ਚੁੱਕੀ ਪ੍ਰਿਅੰਕਾ ਚੋਪੜਾ ਨੇ ਹੁਣ ਇਕ ਨਵੀਂ ਜ਼ਿੰਮੇਵਾਰੀ ਕਬੂਲ ਕੀਤੀ ਹੈ। ਉਨ੍ਹਾਂ ਨੂੰ MAMI ਮੁੰਬਈ ਫ਼ਿਲਮ ਫੈਸਟੀਵਲ ਦੀ ਚੇਅਰਪਰਸਨ ਨਿਯੁਕਤ ਕੀਤੀ ਗਿਆ ਹੈ। ਪ੍ਰਿਅੰਕਾ ਚੋਪੜਾ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਦੇ ਰਾਹੀਂ ਦਿੰਦੇ ਹੋਏ ਕਿਹਾ ਕਿ ਉਹ ਭਾਰਤੀ ਸਿਨੇਮਾ ਨੂੰ ਵਿਸ਼ਵ ਪੱਧਰ 'ਤੇ ਲੈ ਕੇ ਜਾਵੇਗੀ।
ਪ੍ਰਿਅੰਕਾ ਚੋਪੜਾ ਨੇ Renowned Filmmaker Martin Scorsese ਦੀ ਇਕ ਕੋਟ ਨਾਲ ਆਪਣੀ ਗੱਲ ਸ਼ੁਰੂ ਕੀਤੀ - ਹੁਣ ਸਾਨੂੰ ਪਹਿਲਾਂ ਤੋਂ ਕੀਤੇ ਵੱਧ ਇਕ-ਦੂਜੇ ਨਾਲ ਗੱਲ ਕਰਨ ਦੀ ਜ਼ਰੂਰਤ ਹੈ ਅਤੇ ਅਸੀਂ ਕਿਸ ਤਰ੍ਹਾਂ ਦੁਨੀਆ ਦੇਖਦੇ ਹਾਂ, ਇਹ ਸਮਝਣ ਦੀ ਜ਼ਰੂਰਤ ਹੈ। ਇਸ ਲਈ ਸਿਨੇਮਾ ਸਭ ਤੋਂ ਵਧੀਆਂ ਮਾਧਿਅਮ ਹੈ।
ਪ੍ਰਿਅੰਕਾ ਨੇ ਲਿਖਿਆ, ''ਇਸ ਵਿਚਾਰ ਨਾਲ ਮੈਂ ਨਵੀਂ ਭੂਮਿਕਾ ਨਿਭਾਉਣ ਲਈ ਤਿਆਰ ਹਾਂ.... ਜੀਓ ਮਾਮੀ ਫ਼ਿਲਮ ਫੈਸਟੀਵਲ ਦੀ ਚੇਅਰਪਰਸਨ। ਭਾਰਤ ਦਾ ਅਗਰਾਨੀ ਫ਼ਿਲਮ ਫੈਸਟੀਵਲ। ਇਕ ਸੋਚ ਰੱਖਣ ਵਾਲੇ ਲੋਕਾਂ ਦੀ ਇਕ ਬਿਹਤਰੀਨ ਟੀਮ ਨਾਲ ਕੰਮ ਕਰਦੇ ਹੋਏ, ਅਸੀਂ ਇਸ ਫੈਸਟੀਵਲ ਨੂੰ ਨਵੀਂ ਊਰਜਾ ਨਾਲ ਨਵਾਂ ਰੂਪ ਦੇ ਰਹੇ ਹਾਂ? ਇਹ ਜ਼ੋਰਦਾਰ ਬਦਲਾਅ ਬੀਤੇ ਦੋ ਸਾਲਾਂ 'ਚ ਦੁਨੀਆ ਜਿਸ ਤਰ੍ਹਾਂ ਬਦਲੀ ਹੈ, ਉਸੇ ਅਨੁਸਾਰ ਹੋਵੇਗਾ। ਇਹ ਨਵੀਂ ਸ਼ੁਰੂਆਤ ਲਈ ਮੈਂ ਬਹੁਤ ਉਤਸ਼ਾਹਤ ਹਾਂ।