ਭਰਾ ਦੇ ਵਿਆਹ ਫੰਕਸ਼ਨ ''ਚ ਮੈਜੈਂਟਾ ਸਾੜ੍ਹੀ ''ਚ ਪ੍ਰਿਯੰਕਾ ਚੋਪੜਾ ਨੇ ਢਾਹਿਆ ਕਹਿਰ

Saturday, Aug 24, 2024 - 11:28 AM (IST)

ਭਰਾ ਦੇ ਵਿਆਹ ਫੰਕਸ਼ਨ ''ਚ ਮੈਜੈਂਟਾ ਸਾੜ੍ਹੀ ''ਚ ਪ੍ਰਿਯੰਕਾ ਚੋਪੜਾ ਨੇ ਢਾਹਿਆ ਕਹਿਰ

ਮੁੰਬਈ- ਪ੍ਰਿਯੰਕਾ ਚੋਪੜਾ ਨੇ ਹਮੇਸ਼ਾ ਆਪਣੇ ਲੁੱਕ ਅਤੇ ਆਤਮਵਿਸ਼ਵਾਸ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕੀਤਾ ਹੈ। ਨਿਕ ਜੋਨਸ ਨਾਲ ਵਿਆਹ ਤੋਂ ਬਾਅਦ ਪ੍ਰਿਯੰਕਾ ਚੋਪੜਾ ਵਿਦੇਸ਼ 'ਚ ਸੈਟਲ ਹੋ ਗਈ ਹੈ ਪਰ ਆਪਣੇ ਕੰਮ ਅਤੇ ਪਰਿਵਾਰ ਕਾਰਨ ਅਕਸਰ ਭਾਰਤ ਆਉਂਦੀ ਹੈ। ਪਿਛਲੀ ਵਾਰ ਪ੍ਰਿਯੰਕਾ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ 'ਚ ਸ਼ਾਮਲ ਹੋਣ ਲਈ ਪਤੀ ਨਿਕ ਜੋਨਸ ਨਾਲ ਭਾਰਤ ਪਹੁੰਚੀ ਸੀ। ਹੁਣ ਇਹ ਅਦਾਕਾਰਾ ਫਿਰ ਭਾਰਤ ਪਹੁੰਚ ਗਈ ਹੈ। 23 ਅਗਸਤ ਨੂੰ, ਗਲੋਬਲ ਸਟਾਰ ਨੂੰ ਪਾਪਰਾਜ਼ੀ ਨੇ ਆਪਣੇ ਕੈਮਰੇ 'ਤੇ ਕੈਦ ਕੀਤਾ ਸੀ। ਇਸ ਤੋਂ ਬਾਅਦ ਪ੍ਰਿਯੰਕਾ ਨੂੰ ਇੱਕ ਵਿਆਹ ਵਾਲੀ ਥਾਂ ਦੇ ਬਾਹਰ ਦੇਖਿਆ ਗਿਆ।

PunjabKesari

ਅਦਾਕਾਰਾ ਆਪਣੇ ਭਰਾ ਸਿਧਾਰਥ ਚੋਪੜਾ ਦੇ ਵਿਆਹ 'ਚ ਸ਼ਿਰਕਤ ਕਰਨ ਮੁੰਬਈ ਪਹੁੰਚੀ ਹੈ ਅਤੇ ਇਸ ਦੌਰਾਨ ਉਸ ਨੇ ਆਪਣੇ ਲੁੱਕ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।ਪ੍ਰਿਯੰਕਾ ਚੋਪੜਾ ਸ਼ੁੱਕਰਵਾਰ ਸਵੇਰੇ ਭਾਰਤ ਪਹੁੰਚੀ। ਇਸ ਦੌਰਾਨ ਉਨ੍ਹਾਂ ਦੇ ਨਾਲ ਪਤੀ ਨਿਕ ਜੋਨਸ ਜਾਂ ਬੇਟੀ ਮਾਲਤੀ ਮੈਰੀ ਨਜ਼ਰ ਨਹੀਂ ਆਏ। ਸ਼ੁੱਕਰਵਾਰ ਰਾਤ ਨੂੰ ਪੈਪ ਨੇ ਉਨ੍ਹਾਂ ਨੂੰ ਇੱਕ ਵਿਆਹ ਵਾਲੀ ਥਾਂ ਦੇ ਬਾਹਰ ਸਪਾਟ ਕਰ ਲਿਆ। ਇਸ ਦੌਰਾਨ ਅਦਾਕਾਰਾ ਰਵਾਇਤੀ ਲੁੱਕ 'ਚ ਨਜ਼ਰ ਆਈ। ਇਸ ਫੈਮਿਲੀ ਫੰਕਸ਼ਨ ਲਈ ਪ੍ਰਿਯੰਕਾ ਨੇ ਮੈਜੈਂਟਾ ਰੰਗ ਦੀ ਖੂਬਸੂਰਤ ਸਾੜ੍ਹੀ ਚੁਣੀ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।

PunjabKesari

ਆਪਣੀ ਖੂਬਸੂਰਤ ਮੈਜੇਂਟਾ ਸਾੜ੍ਹੀ ਦੇ ਨਾਲ, ਪ੍ਰਿਯੰਕਾ ਨੇ ਇੱਕ ਲੇਅਰਡ ਮੋਤੀ ਚੋਕਰ ਹਾਰ ਪਹਿਨਿਆ ਸੀ, ਜਿਸ ਦੇ ਨਾਲ ਉਸ ਨੇ ਮੈਚਿੰਗ ਮੋਤੀ ਝੁਮਕੇ ਪਹਿਨੇ ਸਨ, ਜਿਸ ਨੇ ਉਸ ਦੀ ਪੂਰੀ ਦਿੱਖ ਨੂੰ ਇੱਕ ਸ਼ਾਹੀ ਅਹਿਸਾਸ ਦਿੱਤਾ ਸੀ। ਉਸ ਨੇ ਆਪਣੇ ਵਾਲਾਂ ਨੂੰ ਇੱਕ ਢਿੱਲੇ, ਉੱਚੇ ਬਨ 'ਚ ਸਟਾਈਲ ਕੀਤਾ।ਪ੍ਰਿਯੰਕਾ ਆਪਣੀ ਕਰੀਬੀ ਦੋਸਤ ਤਮੰਨਾ ਦੱਤ ਨਾਲ ਫੰਕਸ਼ਨ ਵਾਲੀ ਥਾਂ 'ਤੇ ਪਹੁੰਚੀ, ਜਿੱਥੇ ਪੈਪ ਨੇ ਉਸ ਦੀਆਂ ਤਸਵੀਰਾਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ।

PunjabKesari

ਇਸ ਦੌਰਾਨ ਕੁਝ ਅਜਿਹਾ ਹੋਇਆ ਕਿ ਅਦਾਕਾਰਾ ਗੁੱਸੇ 'ਚ ਆ ਗਈ। ਅਸਲ 'ਚ ਜਿਵੇਂ ਹੀ ਪਾਪਰਾਜ਼ੀ ਨੇ ਪ੍ਰਿਯੰਕਾ ਨੂੰ ਦੇਖਿਆ, ਉਨ੍ਹਾਂ ਨੇ ਉਸ ਦੀਆਂ ਤਸਵੀਰਾਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਦਾ ਨਾਂ ਲੈ ਕੇ ਬੁਲਾਇਆ। ਇਸ ਦੌਰਾਨ ਸੁਰੱਖਿਆ ਨੇ ਸਥਿਤੀ 'ਤੇ ਕਾਬੂ ਪਾਉਣ ਲਈ ਪਾਪਰਾਜ਼ੀ ਨੂੰ ਪਿੱਛੇ ਧੱਕਣ ਦੀ ਕੋਸ਼ਿਸ਼ ਕੀਤੀ।

PunjabKesari

ਜਿਵੇਂ ਹੀ ਪ੍ਰਿਯੰਕਾ ਨੇ ਇਹ ਦੇਖਿਆ ਤਾਂ ਉਹ ਗੁੱਸੇ 'ਚ ਆ ਗਈ ਅਤੇ ਸੁਰੱਖਿਆ ਗਾਰਡ ਨੂੰ ਅਜਿਹਾ ਨਾ ਕਰਨ ਲਈ ਕਿਹਾ। ਇਸ ਤੋਂ ਬਾਅਦ ਅਦਾਕਾਰਾ ਨੇ ਫਿਰ ਪੋਜ਼ ਦਿੱਤੇ ਅਤੇ ਅੰਦਰ ਚਲੀ ਗਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News