ਪ੍ਰਿਅੰਕਾ ਚੋਪੜਾ ਨੇ ਵੇਗਸ ''ਚ ਪਤੀ ਨਿਕ ਜੋਨਸ ਨੂੰ ਦਿੱਤਾ ਰੋਮਾਂਟਿਕ ਸਰਪ੍ਰਾਈਜ਼

Saturday, Jun 04, 2022 - 04:52 PM (IST)

ਪ੍ਰਿਅੰਕਾ ਚੋਪੜਾ ਨੇ ਵੇਗਸ ''ਚ ਪਤੀ ਨਿਕ ਜੋਨਸ ਨੂੰ ਦਿੱਤਾ ਰੋਮਾਂਟਿਕ ਸਰਪ੍ਰਾਈਜ਼

ਬਾਲੀਵੁੱਡ ਡੈਸਕ: ਅਦਾਕਾਰਾ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਫ਼ਿਲਮੀ ਇੰਡਸਟਰੀ ਦੇ ਬਹੁਤ ਹੀ ਖ਼ਾਸ ਜੋੜਾ ਹੈ।ਦੋਵੇਂ ਕਿਸੇ ਵੀ ਤਰੀਕੇ ਨਾਲ ਪਿਆਰ ਜ਼ਾਹਿਰ ਕਰਦੇ ਰਹਿੰਦੇ ਹਨ। ਪ੍ਰਸ਼ੰਸਕ ਇਨ੍ਹਾਂ ਦੀ ਬਹੁਤ ਤਾਰੀਫ਼ ਕਰਦੇ ਰਹਿੰਦੇ ਹਨ। ਹਾਲ ਹੀ ’ਚ ਇਕ ਵਾਰ ਫ਼ਿਰ ਪ੍ਰਿਅੰਕਾ ਨੇ ਆਪਣੇ ਪਤੀ ਨੂੰ ਵੇਗਸ ’ਚ ਰੋਮਾਂਟਿਕ ਸਰਪ੍ਰਾਈਜ਼ ਦਿੱਤਾ ਸੀ।  ਜਿਸ ਦੀ ਝਲਕ ਨਿਕ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ।

PunjabKesari

ਨਿਕ ਜੋਨਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ’ਤੇ ਇਕ ਬਹੁਤ ਸੋਹਣੀ ਵੀਡੀਓ ਸਾਂਝੀ ਕੀਤੀ ਹੈ। ਜਿਸ ’ਚ ਤੁਸੀਂ ਦੇਖ ਸਕਦੇ ਹੋ ਕਿ ਹੋਟਲ ਦਾ ਕਮਰਾਂ ਲਾਈਟਾਂ ਅਤੇ ਗੁਬਾਰਿਆਂ ਨਾਲ ਸਜਿਆ ਹੋਇਆ ਹੈ। ਕਮਰੇ ’ਚ ਇਕ ਟੇਬਲ ਹੈ ਜਿਸ ’ਤੇ ਸ਼ੈਂਪੇਨ ਦੀ ਬੋਤਲ ਰੱਖੀ ਹੋਈ ਹੈ।

ਇਸ ਵੀਡੀਓ ਦੇ ਸ਼ੁਰੂ ’ਚ ਇਕ ਵੈਲਕਮ ਨੋਟ ਵੀ ਹੈ ਜਿਸ ’ਚ ਨਿਕ ਲਈ ਇਕ ਪਿਆਰਾ ਸੰਦੇਸ਼ ਵੀ ਹੈ। ਨਿਕ ਵੀ ਇਸ ਸਰਪ੍ਰਾਈਜ਼ ਨੂੰ ਦੇਖ ਕੇ ਕਾਫੀ ਖੁਸ਼ ਹੈ। ਵੀਡੀਓ ’ਚ ਪ੍ਰਿਅੰਕਾ ਦੇ ਪਤੀ ਨਜ਼ਰ ਨਹੀਂ ਆ ਰਹੇ ਹਨ ਪਰ ਉਨ੍ਹਾਂ ਨੂੰ ਇਹ ਕਹਿੰਦੇ ਸੁਣਿਆ ਜਾ ਰਿਹਾ ਹੈ- ‘ਇਹ ਬਹੁਤ ਪਾਵਰਫੁਲ ਹੈ।’ਪ੍ਰਿਅੰਕਾ ਵੱਲੋਂ ਪਤੀ ਦੇ ਲਈ ਇਹ ਖ਼ਾਸ ਸਰਪ੍ਰਾਈਜ਼ ਪ੍ਰਸ਼ੰਸਕ ਵੀ ਬੇਹੱਦ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

PunjabKesari

ਦੱਸ ਦੇਈਏ ਕਿ ਪ੍ਰਿਅੰਕਾ ਅਤੇ ਨਿਕ ਜੋਨਸ ਨੇ 1 ਦਸੰਬਰ 2018ਨੂੰ ਜੋਧਪੁਰ ’ਚ ਹਿੰਦੂ ਅਤੇ ਈਸਾਈ ਧਰਮ ਨਾਲ ਵਿਆਹ ਕੀਤਾ ਸੀ। ਇਸ ਵਿਆਹ ’ਚ ਜੋੜੇ ਦੇ ਪਰਿਵਾਰਕ ਮੈਂਬਰ ਅਤੇ ਕੁਝ ਖਾਸ ਦੋਸਤ ਹੀ ਸ਼ਾਮਲ ਹੋਏ ਸਨ। ਵਿਆਹ ਤੋਂ ਬਾਅਦ ਦੋਵਾਂ ਨੇ ਮੁੰਬਈ ’ਚ ਇੰਡਸਟਰੀ ਦੇ ਦੋਸਤਾਂ ਨੂੰ ਗ੍ਰੈਂਡ ਰਿਸੈਪਸ਼ਨ ਪਾਰਟੀ ਦਿੱਤੀ। ਵਿਆਹ ਦੇ 4 ਸਾਲ ਬਾਅਦ ਇਹ ਜੋੜਾ ਹੁਣ ਇਕ ਧੀ ਦੇ ਮਾਤਾ-ਪਿਤਾ ਹਨ। ਉਨ੍ਹਾਂ ਦੀ ਧੀ ਦਾ ਨਾਂ ‘ਮੈਰੀ ਮਾਲਤੀ ਚੋਪੜਾ ਜੋਨਸ’ ਹੈ।


author

Harnek Seechewal

Content Editor

Related News