ਧੀ ਮਾਲਤੀ ਨਾਲ ਪ੍ਰਿਯੰਕਾ ਚੋਪੜਾ ਦੀ ਫਨੀ ਵੀਡੀਓ ਵਾਇਰਲ, ਮਾਲਤੀ ਦੀ ਮੁਸਕਾਨ ਨੇ ਇੰਟਰਨੈੱਟ ’ਤੇ ਮਚਾਈ ਧੂਮ

Monday, May 15, 2023 - 05:14 PM (IST)

ਧੀ ਮਾਲਤੀ ਨਾਲ ਪ੍ਰਿਯੰਕਾ ਚੋਪੜਾ ਦੀ ਫਨੀ ਵੀਡੀਓ ਵਾਇਰਲ, ਮਾਲਤੀ ਦੀ ਮੁਸਕਾਨ ਨੇ ਇੰਟਰਨੈੱਟ ’ਤੇ ਮਚਾਈ ਧੂਮ

ਮੁੰਬਈ (ਬਿਊਰੋ)– ਅਦਾਕਾਰਾ ਪ੍ਰਿਯੰਕਾ ਚੋਪੜਾ ਤੇ ਗਾਇਕ ਨਿਕ ਜੋਨਸ ਅਕਸਰ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਆਪਣੀ ਬੱਚੀ ਦੀਆਂ ਤਸਵੀਰਾਂ ਸ਼ੇਅਰ ਕਰਦੇ ਹਨ। ਮਾਪਿਆਂ ਨੇ ਇਸ ਸਾਲ ਦੇ ਸ਼ੁਰੂ ’ਚ ਪਹਿਲੀ ਵਾਰ ਆਪਣੀ ਧੀ ਦਾ ਚਿਹਰਾ ਜਨਤਕ ਤੌਰ ’ਤੇ ਦਿਖਾਇਆ ਸੀ। ਹੁਣ ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਆਪਣੀ ਧੀ ਮਾਲਤੀ ਨਾਲ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਕਾਫੀ ਦੇਖਿਆ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਦੀ ਮਾਂ ਚਰਨ ਕੌਰ ਨੇ ਆਪਣੇ ਜਨਮਦਿਨ ਮੌਕੇ ਸਾਂਝੀ ਕੀਤੀ ਭਾਵੁਕ ਪੋਸਟ

ਦੱਸ ਦੇਈਏ ਕਿ ਨਿਕ ਜੋਨਸ ਨੇ ਮਦਰਸ ਡੇ ਦੇ ਮੌਕੇ ’ਤੇ ਆਪਣੀ ਪਤਨੀ ਪ੍ਰਿਯੰਕਾ ਲਈ ਇਕ ਸੰਦੇਸ਼ ਸਾਂਝਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ। ਇਸ ’ਚ ਪ੍ਰਿਯੰਕਾ ਨੂੰ ਮਾਲਤੀ ਨਾਲ ਦੌੜਦਿਆਂ ਸੜਕ ਪਾਰ ਕਰਦੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਮਾਲਤੀ ਦਾ ਹਾਸਾ ਖਿੱਚ ਦਾ ਕੇਂਦਰ ਬਣਿਆ।

ਪ੍ਰਿਯੰਕਾ ਲਈ ਨਿੱਕ ਦੇ ਮਿੱਠੇ ਰੋਮਾਂਟਿਕ ਸੰਦੇਸ਼ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਬਹੁਤ ਪਸੰਦ ਕੀਤਾ। ਸਾਰਿਆਂ ਨੇ ਇਸ ਖ਼ੂਬਸੂਰਤ ਜੋੜੀ ਦੀ ਕੈਮਿਸਟਰੀ ਦੀ ਤਾਰੀਫ਼ ਕੀਤੀ। ਪ੍ਰਿਯੰਕਾ ਤੇ ਨਿਕ ਦੀ ਧੀ ਮਾਲਤੀ ਦਾ ਜਨਮ ਜਨਵਰੀ 2022 ’ਚ ਸਰੋਗੇਸੀ ਰਾਹੀਂ ਹੋਇਆ ਸੀ। ਜੋੜੇ ਨੇ ਆਪਣੇ ਪਹਿਲੇ ਬੱਚੇ ਦੇ ਜਨਮ ਦਾ ਐਲਾਨ ਸੋਸ਼ਲ ਮੀਡੀਆ ’ਤੇ ਸਾਂਝੇ ਬਿਆਨ ਨਾਲ ਕੀਤਾ ਸੀ।

ਉਨ੍ਹਾਂ ਨੇ ਉਸ ਸਮੇਂ ਲਿਖਿਆ ਸੀ, “ਸਾਨੂੰ ਇਹ ਪੁਸ਼ਟੀ ਕਰਦਿਆਂ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਅਸੀਂ ਸਰੋਗੇਸੀ ਰਾਹੀਂ ਬੱਚੇ ਦਾ ਸੁਆਗਤ ਕੀਤਾ ਹੈ। ਅਸੀਂ ਸਤਿਕਾਰ ਨਾਲ ਇਸ ਵਿਸ਼ੇਸ਼ ਸਮੇਂ ਦੌਰਾਨ ਹਰ ਕਿਸੇ ਨੂੰ ਨਿੱਜਤਾ ਲਈ ਪੁੱਛਦੇ ਹਾਂ ਕਿਉਂਕਿ ਅਸੀਂ ਆਪਣੇ ਪਰਿਵਾਰਾਂ ’ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਾਂ। ਤੁਹਾਡਾ ਬਹੁਤ ਧੰਨਵਾਦ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News