ਪ੍ਰਿਯੰਕਾ ਚੋਪੜਾ ਨੇ ਸੈੱਟ  ''ਤੇ ਮਨਾਇਆ ਆਪਣਾ ਜਨਮਦਿਨ, ਤਸਵੀਰਾਂ ਸ਼ੇਅਰ ਕਰਕੇ ਲਿਖੀ ਪੋਸਟ

Friday, Jul 19, 2024 - 01:59 PM (IST)

ਪ੍ਰਿਯੰਕਾ ਚੋਪੜਾ ਨੇ ਸੈੱਟ  ''ਤੇ ਮਨਾਇਆ ਆਪਣਾ ਜਨਮਦਿਨ, ਤਸਵੀਰਾਂ ਸ਼ੇਅਰ ਕਰਕੇ ਲਿਖੀ ਪੋਸਟ

ਮੁੰਬਈ- ਅਦਾਕਾਰਾ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਸ਼ੂਟਿੰਗ 'ਚ ਕਾਫੀ ਵਿਅਸਤ ਨਜ਼ਰ ਆ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣਾ 42ਵਾਂ ਜਨਮਦਿਨ ਸੈਲੀਬ੍ਰੇਟ ਕੀਤਾ, ਜੋ ਉਨ੍ਹਾਂ ਦੇ ਪਰਿਵਾਰ ਨਾਲ ਨਹੀਂ ਸਗੋਂ ਫ਼ਿਲਮ ਦੇ ਸ਼ੂਟਿੰਗ ਸੈੱਟ 'ਤੇ ਮਨਾਇਆ ਗਿਆ। ਇਸ ਕਾਰਨ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਪਰਿਵਾਰ ਨਾਲ ਇਕ ਪੋਸਟ ਸ਼ੇਅਰ ਕੀਤੀ, ਜਿਸ 'ਚ ਉਸ ਨੇ 9 ਤਸਵੀਰਾਂ ਅਤੇ ਵੀਡੀਓਜ਼ ਦੇ ਨਾਲ ਇਕ ਲੰਬੀ ਪੋਸਟ ਸ਼ੇਅਰ ਕੀਤੀ, ਜਿਸ 'ਚ ਉਸ ਨੇ ਪਰਿਵਾਰ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਹ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਤੇ ਪ੍ਰਸ਼ੰਸਕ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ -ਪਤਨੀ ਨਾਲ ਤਲਾਕ ਤੋਂ ਬਾਅਦ ਹਾਰਦਿਕ ਪੰਡਯਾ ਨੂੰ ਲੱਗਾ ਇਕ ਹੋਰ ਝਟਕਾ, ਖੋਹ ਲਿਆ ਗਿਆ ਇਹ ਅਹੁਦਾ

ਪੋਸਟ ਦੀ ਸ਼ੁਰੂਆਤ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ, "ਇਸ ਸਾਲ ਮੇਰਾ ਜਨਮਦਿਨ ਕੰਮ 'ਤੇ ਮਨਾਇਆ ਗਿਆ। ਪਿਛਲੇ ਸਾਲਾਂ ਦੌਰਾਨ, ਮੈਂ ਅਜਿਹੇ ਕਈ ਮੌਕਿਆਂ ਨੂੰ ਸੈਲੀਬ੍ਰੇਟ ਕੀਤਾ ਹੈ ਅਤੇ ਮੈਨੂੰ ਅਹਿਸਾਸ ਹੋਇਆ ਹੈ ਕਿ ਮੇਰਾ ਜਨਮਦਿਨ ਮਨਾਉਣ ਦਾ ਇਹ ਮੇਰਾ ਪਸੰਦੀਦਾ ਤਰੀਕਾ ਹੈ, ਫ਼ਿਲਮ ਸੈੱਟ ਉਹ ਕਰਨਾ ਜੋ ਮੈਨੂੰ ਪਸੰਦ ਹੈ। ਉਨ੍ਹਾਂ ਨੇ ਮਾਂ ਮਧੂ, ਧੀ ਮਾਲਤੀ ਅਤੇ ਪਤੀ ਨਿਕ ਜੋਨਸ ਲਈ ਵੀ ਪੋਸਟ 'ਚ ਲਿਖਿਆ।

 

 
 
 
 
 
 
 
 
 
 
 
 
 
 
 
 

A post shared by Priyanka (@priyankachopra)

ਇਹ ਖ਼ਬਰ ਵੀ ਪੜ੍ਹੋ -Natasa Stankovic ਦੀ ਕੁੱਲ ਕਿੰਨੀ ਹੈ ਨੈੱਟਵਰਥ? ਹਾਰਦਿਕ ਪੰਡਯਾ ਨੂੰ ਦੇਣਾ ਪਵੇਗਾ ਜਾਇਦਾਦ ਦਾ ਇੰਨਾ ਹਿੱਸਾ

ਅਦਾਕਾਰਾ ਨੇ ਦੁਨੀਆ ਭਰ ਦੇ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਸੁਨੇਹਾ ਭੇਜਿਆ, ਕਾਲ ਕੀਤੀ ਅਤੇ ਮੇਰੇ ਬਾਰੇ ਸੋਚਣ ਲਈ ਤੁਹਾਡਾ ਧੰਨਵਾਦ।ਪ੍ਰਿਯੰਕਾ ਦੇ ਵਰਕ ਫਰੰਟ ਬਾਰੇ ਗੱਲ ਕਰਦੇ ਹੋਏ, ਪ੍ਰਿਯੰਕਾ ਚੋਪੜਾ ਨੂੰ ਆਖਰੀ ਵਾਰ 'ਰੂਸੋ ਬ੍ਰਦਰਜ਼ ਸਿਟਾਡੇਲ' ਅਤੇ ਹਾਲੀਵੁੱਡ ਫਿਲਮ 'ਲਵ ਅਗੇਨ' 'ਚ ਦੇਖਿਆ ਗਿਆ ਸੀ। ਇਨ੍ਹੀਂ ਦਿਨੀਂ ਉਹ ਹੈੱਡ ਆਫ ਸਟੇਟ ਅਤੇ  'ਦਿ ਬਲਫ ' 'ਚ ਨਜ਼ਰ ਆਉਣ ਵਾਲੀ ਹੈ।


author

Priyanka

Content Editor

Related News