ਪ੍ਰਿਯੰਕਾ ਚੋਪੜਾ ਨੇ ‘ਪਾਣੀ’ ਦੀ ਰਿਲੀਜ਼ਿੰਗ ਦਾ ਕੀਤਾ ਐਲਾਨ, ਰਾਜ ਇੰਟਰਟੇਨਮੈਂਟ ਅਤੇ ਕਮਰੇ ਵਿਜਨ ਦਾ ਟੀਮ ਅਪ!
Tuesday, Aug 20, 2024 - 07:09 PM (IST)
ਮੁੰਬਈ- ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਆਪਣਾ ਨਾਮ ਕਮਾ ਚੁਕੀ ਮਸ਼ਹੂਰ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਮੰਗਲਵਾਰ, 20 ਅਗਸਤ ਨੂੰ ਆਪਣੀ ਮਰਾਠੀ ਫਿਲਮ 'ਪਾਣੀ' ਦਾ ਮੋਸ਼ਨ ਟੀਜ਼ਰ ਸਾਂਝਾ ਕੀਤਾ ਹੈ। ਨਾਲ ਹੀ ਅਦਾਕਾਰਾ ਨੇ ਇਸ ਫਿਲਮ ਦੀ ਰਿਲੀਜ਼ ਦੀ ਤਾਰੀਖ ਦਾ ਵੀ ਖੁਲਾਸਾ ਕੀਤਾ ਹੈ। ਜਾਣਕਾਰੀ ਅਨੁਸਾਰ, 'ਪਾਣੀ' ’ਚ ਪਿਅੰਕਾ ਚੋਪੜਾ ਅਦਾਕਾਰੀ ਕਰਦੀ ਨਹੀਂ ਨਜ਼ਰ ਆਵੇਗੀ। ਉਨ੍ਹਾਂ ਨੇ ਇਸ ਫਿਲਮ ਲਈ ਪ੍ਰੋਡਿਊਸਰ ਵਜੋਂ ਕੰਮ ਕੀਤਾ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਇਸ ਤੋਂ ਪਹਿਲਾਂ ਪ੍ਰਿਅੰਕਾ ਦੋ ਹੋਰ ਮਰਾਠੀ ਫਿਲਮਾਂ ਲਈ ਪ੍ਰੋਡਕਸ਼ਨ ਦਾ ਕੰਮ ਕਰ ਚੁਕੀ ਹਨ। ਹੁਣ ਉਨ੍ਹਾਂ ਦੇ ਪ੍ਰੋਡਕਸ਼ਨ ’ਚ ਬਣੀ 'ਪਾਣੀ' ਤੀਸਰੀ ਮਰਾਠੀ ਫਿਲਮ ਹੈ। ਪ੍ਰਿਅੰਕਾ ਇਸ ਫਿਲਮ ਲਈ ਬਹੁਤ ਉਤਸਾਹਤ ਹਨ।
18 ਅਕਤੂਬਰ 2024 ਨੂੰ ਰਿਲੀਜ਼ ਹੋਵੇਗੀ 'ਪਾਣੀ'
‘ਪਾਣੀ’ ਦੇ ਮੋਸ਼ਨ ਟੀਜ਼ਰ ਨੂੰ ਪ੍ਰਿਅੰਕਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸਾਂਝਾ ਕੀਤਾ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਲਿਖਿਆ ਹੈ ਕਿ, "ਇਹ ਬਹੁਤ-ਬਹੁਤ ਖਾਸ ਹੈ। ਸਾਡੀ ਮਰਾਠੀ ਫੀਚਰ ਫਿਲਮ 'ਪਾਣੀ' 18 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਸਿਨੇਮਾਘਰਾਂ ’ਚ ਮਿਲਦੇ ਹਾਂ। ਰਾਜਸ਼ਰੀ ਐਂਟਰਟੇਨਮੈਂਟ ਅਤੇ ਪਰਪਲ ਪੇਬਲ ਪਿਕਚਰਜ਼ ਕੋਠਾਰੇ ਵਿਜਨ ਪ੍ਰਾਈਵੇਟ ਲਿਮਿਟੇਡ ਦੇ ਸਹਿਯੋਗ ਨਾਲ 'ਪਾਣੀ' ਪੇਸ਼ ਕੀਤੀ ਗਈ ਹੈ।"
'ਪਾਣੀ' ਦੀ ਕਹਾਣੀ
ਫਿਲਮ 'ਪਾਣੀ' ਦੀ ਕਹਾਣੀ ਪ੍ਰੇਰਣਾਦਾਇਕ ਅਤੇ ਰੋਮਾਂਚਕ ਹੈ। ਫਿਲਮ ਹਨੁਮੰਤ ਕੇਂਦਰੇ ਦੇ ਜੀਵਨ 'ਤੇ ਅਧਾਰਿਤ ਹੈ। ਫਿਲਮ ’ਚ ਦਿਖਾਇਆ ਜਾਵੇਗਾ ਕਿ ਕਿਵੇਂ ਹਨੁਮੰਤ ਕੇਂਦਰੇ ਨੇ ਆਪਣੇ ਪਿੰਡ ’ਚ ਪਾਣੀ ਦੀ ਸਮੱਸਿਆਵਾਂ ਦਾ ਹੱਲ ਕੱਢਿਆ। ਉਨ੍ਹਾਂ ਦੀ ਇਸ ਸੰਘਰਸ਼ ਦੀ ਕਹਾਣੀ ਦੇ ਆਲੇ-ਦੁਆਲੇ ਫਿਲਮ ਦੀ ਕਹਾਣੀ ਘੁੰਮਦੀ ਹੈ।
ਅਦਿਨਾਥ ਕੋਠਾਰੇ ਨੇ ਕੀਤਾ 'ਪਾਣੀ' ਦਾ ਡਾਇਰੈਕਸ਼ਨ
ਆਪਕਮਿੰਗ ਮਰਾਠੀ ਫਿਲਮ 'ਪਾਣੀ' ਲਈ ਪ੍ਰਿਅੰਕਾ ਚੋਪੜਾ ਨੇ ਅਦਿਨਾਥ ਕੋਠਾਰੇ ਨਾਲ ਮੇਲ ਕੀਤਾ ਹੈ। ਜਾਣਕਾਰੀ ਦੇ ਅਨੁਸਾਰ, ਅਦਿਨਾਥ ਕੋਠਾਰੇ ਫਿਲਮ ਦੇ ਡਾਇਰੈਕਟਰ ਹਨ। ਫਿਲਮ ’ਚ ਰਜਿਤ ਕਪੂਰ, ਕਿਸ਼ੋਰ ਕਦਮ, ਰੂਚਾ ਵੈਦ, ਸੁਬੋਧ ਭਾਵੇ, ਨਿਤਿਨ ਦੇਸ਼ਿਕਟ, ਸ਼੍ਰੀਪਾਦ ਜੋਸ਼ੀ, ਸਚਿਨ ਗੋਸਵਾਮੀ ਅਤੇ ਮੋਹਨਾਬਾਈ ਜੈਸੇ ਸਿਤਾਰੇ ਨਜ਼ਰ ਆਉਣਗੇ।