ਗਣਤੰਤਰ ਦਿਵਸ ਮੌਕੇ ਪਿ੍ਰਅੰਕਾ ਚੋਪੜਾ ਨੇ ਸ਼ੇਅਰ ਕੀਤੀਆਂ ਭਾਰਤ ਦੀਆਂ ਇਨ੍ਹਾਂ ਖ਼ਾਸ ਔਰਤਾਂ ਦੀ ਤਸਵੀਰ, ਕਹੀ ਇਹ ਵੱਡੀ ਗੱਲ

01/26/2021 1:17:12 PM

ਨਵੀਂ ਦਿੱਲੀ (ਬਿਊਰੋ) - 26 ਜਨਵਰੀ ਭਾਵ ਗਣਤੰਤਰ ਦਿਵਸ ਨੂੰ ਭਾਰਤੀ ਆਪਣੇ ਖ਼ਾਸ ਅੰਦਾਜ਼ ’ਚ ਮਨਾਉਂਦੇ ਰਹੇ ਹਨ। ਫ਼ਿਲਮੀ ਸਿਤਾਰੇ ਵੀ ਇਸ ਦਿਨ ਨੂੰ ਖ਼ਾਸ ਅੰਦਾਜ਼ ’ਚ ਮਨਾਉਣ ਲਈ ਜਾਣੇ ਜਾਂਦੇ ਹਨ। ਇਸ ’ਚ ਬਾਲੀਵੁੱਡ ਤੋਂ ਹਾਲੀਵੁੱਡ ਤਕ ਆਪਣੀ ਅਦਾਕਾਰੀ ਦਾ ਦਮ ਦਿਖਾਉਣ ਵਾਲੀ ਅਦਾਕਾਰਾ ਪਿ੍ਰਅੰਕਾ ਚੋਪੜਾ ਨੇ ਗਣਤੰਤਰ ਦਿਵਸ ਦੇ ਮੌਕੇ ’ਤੇ ਸੋਸ਼ਲ ਮੀਡੀਆ ’ਤੇ ਖ਼ਾਸ ਪੋਸਟ ਸਾਂਝੀ ਕੀਤੀ ਹੈ, ਜਿਸ ਦੀ ਕਾਫ਼ੀ ਚਰਚਾ ਹੋ ਰਹੀ ਹੈ। ਪਿ੍ਰਅੰਕਾ ਚੋਪੜਾ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਆਪਣੇ ਫੈਨਜ਼ ਲਈ ਖ਼ਾਸ ਤਸਵੀਰਾਂ ਤੇ ਵੀਡੀਓ ਵੀ ਸਾਂਝੀ ਕਰਦੀ ਰਹਿੰਦੀ ਹੈ। ਉਨ੍ਹਾਂ ਨੇ ਗਣਤੰਤਰ ਦਿਵਸ ਦੇ ਮੌਕੇ ’ਤੇ ਆਪਣੇ ਅਧਿਕਾਰਤ ਇੰਸਟਾਗ੍ਰਾਮ ’ਤੇ ਉਨ੍ਹਾਂ ਔਰਤਾਂ ਦੀਆਂ ਤਸਵੀਰਾਂ ਨੂੰ ਸਾਂਝਾ ਕੀਤਾ ਹੈ, ਜਿਨ੍ਹਾਂ ਦਾ ਭਾਰਤੀ ਸੰਵਿਧਾਨ ਦੇ ਨਿਰਮਾਣ ’ਚ ਖ਼ਾਸਯੋਗਦਾਨ ਰਿਹਾ ਹੈ। ਤਸਵੀਰਾਂ ਨਾਲ ਪਿ੍ਰਅੰਕਾ ਚੋਪੜਾ ਨੇ ਇਨ੍ਹਾਂ ਔਰਤਾਂ ਲਈ ਲੰਬਾ-ਚੌੜਾ ਪੋਸਟ ਵੀ ਲਿਖਿਆ ਹੈ।

 
 
 
 
 
 
 
 
 
 
 
 
 
 
 
 

A post shared by Priyanka Chopra Jonas (@priyankachopra)

ਅਦਾਕਾਰਾ ਨੇ ਆਪਣੇ ਪੋਸਟ ’ਚ ਲਿਖਿਆ 'ਮੈਨੂੰ ਪੂਰੀ ਦੁਨੀਆ ਦੀ ਸ਼ਾਸਨ ਪ੍ਰਣਾਲੀ ’ਚ ਸ਼ਾਮਲ ਔਰਤਾਂ ਬਾਰੇ ਰਿਸਰਚ ਕੀਤਾ ਹੈ ਤੇ ਉਨ੍ਹਾਂ ਬਾਰੇ ’ਚ ਪੜਿਆ ਕਿ ਕਿਵੇਂ ਉਨ੍ਹਾਂ ਦੀ ਕੁਸ਼ਲਤਾ ਤੇ ਹੁਨਰ ਨੇ ਸਮਾਜ ਤੇ ਦੇਸ਼ ਨੂੰ ਪ੍ਰਭਾਵਿਤ ਕੀਤਾ ਹੈ। ਦੇਸ਼ ਦੀ ਅਗਵਾਈ ’ਚ ਔਰਤਾਂ ਦੀ ਅਹਿਮੀਅਤ ਨੂੰ ਸਮਝਾਉਣਾ ਕਾਫ਼ੀ ਜਾਣਕਾਰੀ ਦੇਣ ਵਾਲਾ, ਦਿਲਚਸਪ ਤੇ ਇਨ੍ਹਾਂ ਆਨੰਦਦਾਇਕ ਰਿਹਾ। ਮੈਂ ਕੁਝ ਮਜ਼ੇਦਾਰ ਜਾਣਕਾਰੀਆਂ ਸ਼ੇਅਰ ਕਰਨਾ ਚਹਾਂਗੀ, ਜੋ ਮੈਨੂੰ ਹਾਲ ਹੀ ’ਚ ਪਤਾ ਚੱਲਿਆ ਤੇ ਮੈਨੂੰ ਲੱਗਦਾ ਹੈ ਅੱਜ ਸਭ ਤੋਂ ਸਹੀ ਦਿਨ ਹੈ ਇਸ ਨੂੰ ਦੱਸਣ ਦਾ ਜੋ ਮੈਂ ਜਾਣਿਆ ਹੈ।' 

PunjabKesari

ਪਿ੍ਰਅੰਕਾ ਚੋਪੜਾ ਨੇ ਪੋਸਟ ਦੇ ਆਖਰੀ ’ਚ ਲਿਖਿਆ ਹੈ ਕਿ ਕੀ ਤੁਹਾਨੂੰ ਪਤਾ ਹੈ ਕਿ ਸੰਵਿਧਾਨ ਸਭਾ ਦੀ ਇਨ੍ਹਾਂ ਔਰਤਾਂ ਬਾਰੇ ਜਿਨ੍ਹਾਂ ਨੇ ਸੰਵਿਧਾਨ ਨਿਰਮਾਣ ’ਚ ਅਹਿਮ ਭੂਮਿਕਾ ਨਿਭਾਈ ਹੈ? ਕਾਫੀ ਪ੍ਰੇਰਣਾਦਾਇਕ ਹੈ ਤੇ ਦੇਸ਼ ਦੇ ਆਧਾਰਭੂਤ ਸਿਧਾਤਾਂ ਨੂੰ ਤਿਆਰ ਕਰਨ ’ਚ ਇਨ੍ਹਾਂ ਨੇ ਜੋ ਯੋਗਦਾਨ ਦਿੱਤਾ ਹੈ ਇਸ ਦਾ ਜਸ਼ਨ ਮਨਾਉਣ ਦਾ ਅੱਜ ਸਭ ਤੋਂ ਵਧੀਆ ਦਿਨ ਹੈ, ਗਣਤੰਤਰ ਦਿਵਸ ਦੀ ਵਧਾਈ।


sunita

Content Editor

Related News