ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਦੀ ਵਿਗੜੀ ਸਿਹਤ, ਹਸਪਤਾਲ 'ਚ ਦਾਖ਼ਲ
Friday, Oct 16, 2020 - 11:08 AM (IST)
ਮੁੰਬਈ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 9' ਦੇ ਜੇਤੂ ਰਹੇ ਅਤੇ 'ਰੋਡੀਜ਼' ਫੇਮ ਪ੍ਰਿੰਸ ਨਰੂਲਾ ਤੇ ਪਤਨੀ ਯੁਵਿਕਾ ਚੌਧਰੀ ਨੂੰ ਹਾਲ ਹੀ 'ਚ ਡੇਂਗੂ ਹੋ ਗਿਆ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਦੀ ਸਿਹਤ 'ਚ ਥੋੜਾ ਸੁਧਾਰ ਆਇਆ ਸੀ ਪਰ ਹੁਣ ਲੱਗ ਰਿਹਾ ਹੈ ਕਿ ਉਨ੍ਹਾਂ ਦੀ ਸਿਹਤ ਮੁੜ ਵਿਗੜ ਗਈ ਹੈ। ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਨੂੰ ਚੰਡੀਗੜ੍ਹ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੇ ਨਾਲ-ਨਾਲ ਘਰ ਦੇ ਕੁਝ ਹੋਰ ਮੈਂਬਰ ਵੀ ਕੋਰੋਨਾ ਪਾਜ਼ੇਟਿਵ ਹਨ।
ਪ੍ਰਿੰਸ ਨਰੂਲਾ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਤੇ ਸਾਰੇ ਲੋਕਾਂ ਦੇ ਸੁਰੱਖਿਅਤ ਰਹਿਣ ਤੇ ਮਾਸਕ ਪਾਉਣ ਦੀ ਅਪੀਲ ਕੀਤੀ ਹੈ। ਪ੍ਰਿੰਸ ਨਰੂਲਾ ਨੇ ਪਤਨੀ ਯੁਵਿਕਾ ਨੂੰ ਗਲੇ ਲਾਉਂਦੇ ਹੋਏ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, 'ਅਸੀਂ ਸਾਰੇ ਜਲਦੀ ਠੀਕ ਹੋ ਜਾਵਾਂਗੇ। ਸਾਨੂੰ ਵਾਇਰਲ ਹੋ ਗਿਆ ਹੈ। ਜਿਹੜੇ ਵੀ ਚੰਡੀਗੜ੍ਹ ਜਾਂ ਮੋਹਾਲੀ ਦੇ ਸਾਈਡ ਵੱਲ ਹਨ, ਮੈਂ ਦੱਸਣਾ ਚਾਹੁੰਦਾ ਹਾਂ ਕਿ ਇਹ ਵਾਇਰਲ ਹਵਾ 'ਚ ਮੌਜ਼ੂਦ ਹੈ। ਜੇਕਰ ਕਿਸੇ ਨੂੰ ਵੀ ਹੋਇਆ ਤਾਂ ਤੁਹਾਡੇ ਘਰ ਸਾਰਿਆਂ ਨੂੰ ਹੋ ਜਾਵੇਗਾ ਅਤੇ ਇਹ ਬਹੁਤ ਦਰਦਨਾਕ ਹੈ। ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਮਾਸਕ ਪਾ ਕੇ ਰੱਖੋ ਤੇ ਬਾਹਰ ਦਾ ਖਾਣਾ ਬੰਦ ਕਰੋ।'
ਦੱਸਣਯੋਗ ਹੈ ਕਿ 12 ਅਕਤੂਬਰ ਨੂੰ ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਦੇ ਵਿਆਹ ਦੇ ਦੂਜੀ ਵਰ੍ਹੇਗੰਢ ਸੀ, ਜਿਸ ਨੂੰ ਉਨ੍ਹਾਂ ਨੇ ਆਪਣੇ ਕਰੀਬੀਆਂ ਨਾਲ ਮਨਾਇਆ ਸੀ। ਯੁਵਿਕਾ ਨੇ ਇਕ ਪੋਸਟ ਸਾਂਝੀ ਕਰਦਿਆਂ ਦੱਸਿਆ ਸੀ, ਸਿਹਤ ਠੀਕ ਨਾ ਹੋਣ ਕਾਰਨ ਉਨ੍ਹਾਂ ਨੇ ਕੋਈ ਵੀ ਪ੍ਰੋਗਰਾਮ ਨਹੀਂ ਕੀਤਾ। ਮੇਰੇ ਕੋਲ ਤੁਹਾਡੀਆਂ ਵਿਸ਼ੇਜ਼ ਲਈ ਸ਼ਬਦ ਨਹੀਂ ਹਨ। ਡੇਂਗੂ ਦਾ ਪਤਾ ਲੱਗਣ 'ਤੇ ਅਸੀਂ ਇਸ ਵਾਰ ਸੈਲੀਬ੍ਰੇਟ ਨਹੀਂ ਕੀਤਾ। ਸ਼ੁਕਰ ਹੈ ਕਿ ਕੋਰੋਨਾ ਨਹੀਂ ਹੈ। ਅਸੀਂ ਕੁਝ ਦਿਨਾਂ 'ਚ ਠੀਕ ਹੋ ਜਾਵਾਂਗੇ। ਤੁਸੀਂ ਸਾਰਿਆਂ ਨੂੰ ਆਸ਼ੀਰਵਾਦ ਦਿੱਤਾ। ਮੇਰੇ ਪਾਰਟਨਰ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਸ਼ੁੱਭਕਾਮਨਾਵਾਂ।'